ਮੋਦੀ ਸਰਕਾਰ 'ਤੇ ਹਰਸਿਮਰਤ ਦਾ ਨਿਸ਼ਾਨਾ : ਕਿਹਾ— ਪਹਿਲਾਂ ਜੋੜੇ ਸੀ ਹੱਥ, ਹੁਣ ਹਿਲਾ ਦੇਵਾਂਗੇ ਦਿੱਲੀ ਦੀ ਦੀਵਾਰ

ਕੇਂਦਰ ਸਰਕਾਰ ਦੇ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਅਕਾਲੀ ਦਲ ਦੇ ਤੇਵਰ ਤਲੱਖ ਹੋ ਗਏ ਹਨ। ਨਰਿੰਦਰ...

ਚੰਡੀਗੜ੍ਹ— ਕੇਂਦਰ ਸਰਕਾਰ ਦੇ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਅਕਾਲੀ ਦਲ ਦੇ ਤੇਵਰ ਤਲੱਖ ਹੋ ਗਏ ਹਨ। ਨਰਿੰਦਰ ਮੋਦੀ ਸਰਕਾਰ ਤੋਂ ਖੇਤੀਬਾੜੀ ਬਿੱਲ ਦੇ ਮੁੱਦੇ 'ਤੇ ਪੈਦਾ ਹੋਏ ਅਸੰਤੋਸ਼ ਕਾਰਨ ਅਕਾਲੀ ਦਲ ਹੁਣ ਕਿਸਾਨਾਂ ਨਾਲ ਆਰ-ਪਾਰ ਦੀ ਲੜ੍ਹਾਈ ਲੜ੍ਹਣ ਦੇ ਮੂਡ 'ਚ ਹੈ। ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਪਹਿਲਾਂ ਹੱਥ ਜੋੜਦੇ ਸੀ ਪਰ ਹੁਣ ਅਸੀਂ ਦਿੱਲੀ ਦੀਆ ਦੀਵਾਰਾਂ ਹਿਲਾ ਕੇ ਰਹਾਂਗੇ।

ਸਟੂਡੈਂਟ ਵੀਜ਼ੇ 'ਤੇ ਕੈਨੇਡਾ ਗਿਆ ਸੀ ਜਲੰਧਰ ਦਾ ਇਹ ਨੌਜਵਾਨ, ਮਾਪਿਆਂ ਨੂੰ ਮਿਲੀ ਰੂਹ ਕੰਬਾਊ ਖ਼ਬਰ!!

ਹਰਸਿਮਰਤ ਕੌਰ ਬਾਦਲ ਦਾ ਬਿਆਨ ਕਿਸਾਨਾਂ ਦੇ ਉਸ ਵਿਰੋਧ ਵਿਚਕਾਰ ਆਇਆ ਹੈ, ਜਿਸ ਦਾ ਅਸਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਹਰਸਿਮਰਤ ਕੌਰ ਬਾਦਲ ਅਤੇ ਦਮਦਮਾ ਸਾਹਿਬ 'ਚ ਆਪਣੇ ਸੈਕੜਾਂ ਸਮਰਥਕਾਂ ਨਾਲ ਮੱਥਾਂ ਟੇਕਣ ਪਹੁੰਚੀ ਸੀ। ਇੱਥੇ ਆਪਣੇ ਸਮਰਥਕਾਂ ਅਤੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਬਾਦਲ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਸਹਿਮਕ ਨਹੀਂ ਹੈ ਅਤੇ ਹੁਣ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੀ ਲੜਾਈ 'ਚ ਨਾਲ ਹਨ।

Get the latest update about Farmers Bandh, check out more about News In Punjabi, Punjab bandh, Punjab Rail Stop Movement & True Scoop News

Like us on Facebook or follow us on Twitter for more updates.