28 ਸਤੰਬਰ ਨੂੰ ਮੀਟਿੰਗ ਦੌਰਾਨ ਵਰਕਰਾਂ ਨੂੰ ਸੰਬੋਧਨ ਕਰੇਗੀ ਹਰਸਿਮਰਤ ਕੌਰ ਬਾਦਲ

ਕਿਸਾਨੀ ਮਸਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ 28 ਸਤੰਬਰ ਨੂੰ ਮੀਟਿੰਗ ਰੱਖੀ ਗਈ ਹੈ, ਜਿਸ 'ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ...

ਸ੍ਰੀ ਮੁਕਤਸਰ ਸਾਹਿਬ— ਕਿਸਾਨੀ ਮਸਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ 28 ਸਤੰਬਰ ਨੂੰ ਮੀਟਿੰਗ ਰੱਖੀ ਗਈ ਹੈ, ਜਿਸ 'ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ 'ਤੇ ਪਹੁੰਚੇਗੀ ਅਤੇ ਵਰਕਰਾਂ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੰਵਰਜੀਤ ਸਿੰਘ ਨੇ ਦੱਸਿਆ ਕਿ 28 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸਥਾਨਕ ਭਰਾ ਮਹਾ ਸਿੰਘ ਦੀਵਾਨ ਹਾਲ 'ਚ ਮੀਟਿੰਗ ਰੱਖੀ ਗਈ ਹੈ, ਜਿਸ ਨੂੰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੰਬੋਧਨ ਕਰੇਗੀ।

ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਕਿਸਾਨ ਨੇ ਬਣਾਈ ਵੀਡੀਓ, ਸੁਸਾਇਡ ਨੋਟ 'ਚ ਦੱਸੀ ਵਜ੍ਹਾ!!

ਉਨ੍ਹਾਂ ਨੇ ਦੱਸਿਆ ਕਿ ਇਸ ਮੀਟਿੰਗ 'ਚ ਕਿਸਾਨਾਂ ਮਸਲਿਆਂ 'ਤੇ ਵਿਚਾਰ ਕਰਨ ਤੋਂ ਬਾਅਦ ਅੱਗੇ ਵਾਲੀ ਰਣਨੀਤੀ ਤਿਆਰ ਕਰਨਗੇ। ਵਿਧਾਇਕ ਨੇ ਹਲਕੇ ਸਮੂਹ ਨੇਤਾਵਾਂ, ਸਰਕਲ ਪ੍ਰਧਾਨਾਂ, ਅਧਿਕਾਰੀਆਂ ਅਤੇ ਵਰਕਰਾਂ ਨੂੰ ਇਸ ਮੀਟਿੰਗ 'ਚ ਸਮੇਂ 'ਤੇ ਪਹੁੰਚਣ ਦੀ ਅਪੀਲ ਕੀਤੀ ਹੈ।

ਕਿਸਾਨਾਂ ਨੇ ਜਲੰਧਰ-ਪਠਾਨਕੋਟ ਰੇਲ ਮਾਰਗ ਕੀਤਾ ਜਾਮ, ਪੜ੍ਹੋ ਪੂਰੀ ਖ਼ਬਰ

ਖੇਤੀਬਾੜੀ ਆਰਡੀਨੈਂਸ ਵਿਰੁੱਧ ਕਿਸਾਨ ਲੰਬੀ ਲੜ੍ਹਾਈ ਦੇ ਮੂਡ 'ਚ ਹੈ। ਇਸ ਲਈ ਕਿਸਾਨਾਂ ਨੇ ਆਪਣੇ ਰੇਲ ਰੋਕੋ ਅੰਦੋਲਨ ਨੂੰ ਵਧਾ ਦਿੱਤਾ ਹੈ ਅਤੇ ਰੇਲ ਰੋਕੋ ਅੰਦੋਲਨ 29 ਤਾਰੀਖ ਤੱਕ ਰਹੇਗਾ ਅਤੇ ਜੇਕਰ ਸਰਕਾਰ ਵਲੋਂ ਖੇਤੀਬਾੜੀ ਆਰਡੀਨੈਂਸ਼ ਬਾਰੇ ਕੁਝ ਨਾ ਸੋਚਿਆ ਗਿਆ ਤਾਂ ਰੇਲ ਰੋਕੋ ਅੰਦੋਲਨ ਨੂੰ ਵਧਾਇਆ ਵੀ ਜਾ ਸਕਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਟ੍ਰੇਨ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਭਾਰੀ ਮੁਸ਼ਕਿਲਾਂ ਦਾ ਸਾਹਮਣੇ ਕਰਨਾ ਪੈ ਸਕਦਾ ਹੈ।

'ਪੰਜਾਬ ਬੰਦ' ਦਾ ਜਲੰਧਰ 'ਚ ਦੇਖਣ ਨੂੰ ਮਿਲਿਆ ਭਾਰੀ ਪ੍ਰਭਾਵ, ਜਾਣੋ ਕਿਹੜੇ ਰਸਤੇ ਕੀਤੇ ਗਏ ਬੰਦ

ਅੰਮ੍ਰਿਤਸਰ 'ਚ ਕਿਸਾਨਾਂ ਵਲੋਂ ਲਗਾਤਾਰ ਆਪਣੇ ਪ੍ਰਦਰਸ਼ਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਹੁਣ ਰੇਲ ਰੋਕੋ ਅੰਦੋਲਨ 26 ਤੱਕ ਨਹੀਂ ਬਲਕਿ 29 ਤਾਰੀਖ ਤੱਕ ਹੋਵੇਗਾ ਅਤੇ ਅਗਲੇ ਕਦਮਾਂ ਬਾਰੇ 28 ਤਾਰੀਖ ਨੂੰ ਕਿਸਾਨ ਸੋਚਣਗੇ। ਸਰਵਨ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਕਿਸਾਨਾਂ ਵਲੋਂ ਲਗਾਏ ਗਏ ਧਰਨੇ ਦਾ ਸਮਾਂ ਵਧਾ ਦਿੱਤਾ ਗਿਆ ਹੈ ਅਤੇ 29 ਤਾਰੀਖ ਤੱਕ ਰੇਲ ਰੋਕੋ ਅੰਦੋਲਨ ਚੱਲੇਗਾ। ਇਸ ਦੇ ਨਾਲ ਹੀ 27 ਤਾਰੀਖ ਨੂੰ ਮਹਿਲਾਵਾਂ ਕੇਸਰੀ ਚੰਨੀਆਂ ਲੈ ਕੇ ਰੇਲ ਟ੍ਰੈਕ 'ਤੇ ਬੈਠਣਗੀਆਂ ਅਤੇ 28 ਤਾਰੀਖ ਨੂੰ ਨੌਜਵਾਨ ਰੇਲਵੇ ਟ੍ਰੈਕ 'ਤੇ ਬੈਠਣਗੇ। ਉਨ੍ਹਾਂ ਨੇ ਕਿਹਾ ਕਿ 29 ਤਾਰੀਖ ਤੋਂ ਬਾਅਦ ਦਾ ਫੈਸਲਾ 28 ਤਾਰੀਖ ਨੂੰ ਹੋਣ ਵਾਲੀ ਮੀਟਿੰਗ 'ਚ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਲੰਬੀ ਲੜ੍ਹਾਈ ਦੇ ਮੂਡ 'ਚ ਹੈ।

Get the latest update about News In Punjabi, check out more about Workers Meeting, Harsimrat kaur badal, Agriculture Ordinance & True Scoop News

Like us on Facebook or follow us on Twitter for more updates.