ਮੋਦੀ ਦੀ ਮੰਤਰੀ ਮੰਡਲ ਦੀ ਸਭ ਤੋਂ ਅਮੀਰ ਹਰਸਿਮਰਤ ਕੌਰ ਬਾਦਲ, ਜਾਣੋ ਕਿੰਨੀ ਹੈ ਸੰਪਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵਗਠਿਤ ਸਰਕਾਰ 'ਚ 51 ਮੰਤਰੀ ਕਰੋੜਪਤੀ ਹਨ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਅਮੀਰ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਹੈ, ਜਿਨ੍ਹਾਂ ਦੀ ਸੰਪਤੀ 217 ਕਰੋੜ ਰੁਪਏ...

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵਗਠਿਤ ਸਰਕਾਰ 'ਚ 51 ਮੰਤਰੀ ਕਰੋੜਪਤੀ ਹਨ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਅਮੀਰ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਹੈ, ਜਿਨ੍ਹਾਂ ਦੀ ਸੰਪਤੀ 217 ਕਰੋੜ ਰੁਪਏ ਹਨ। ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਨੇ ਇਹ ਜਾਣਕਾਰੀ ਦਿੱਤੀ। ਹਰਸਿਮਰਤ ਤੋਂ ਬਾਅਦ ਮਹਾਰਾਸ਼ਟਰ ਤੋਂ ਰਾਜ ਸਭਾ ਸੰਸਦ ਪੀਊਸ਼ ਗੋਇਲ ਦੀ ਸੰਪਤੀ 95 ਕਰੋੜ ਰੁਪਏ ਹੈ।

ਬੇਅਦਬੀ-ਗੋਲੀਕਾਂਡ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ 'ਚ ਮਚੀ ਖਲਬਲੀ

ਗੁਰੂਗ੍ਰਾਮ ਤੋਂ ਚੁਣੇ ਗਏ ਰਾਏ ਇੰਦਰਜੀਤ ਸਿੰਘ ਤੀਜੇ ਸਭ ਤੋਂ ਅਮੀਰ ਮੰਤਰੀ ਹਨ ਅਤੇ ਉਨ੍ਹਾਂ ਨੇ ਆਪਣੀ ਸੰਪਤੀ 42 ਕਰੋੜ ਰੁਪਏ ਐਲਾਨ ਕੀਤੀ ਹੈ। ਚੌਥੇ ਨੰਬਰ 'ਤੇ ਭਾਜਪਾ ਪ੍ਰਧਾਨ ਅਤੇ ਗਾਂਧੀਨਗਰ ਤੋ ਸੰਸਦ ਅਮਿਤ ਸ਼ਾਹ ਹਨ, ਜਿਨ੍ਹਾਂ ਦੀ ਸੰਪਤੀ 40 ਕਰੋੜ ਰੁਪਏ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੂਚੀ 'ਚ 46ਵੇਂ ਨੰਬਰ 'ਤੇ ਹਨ, ਜਿਨ੍ਹਾਂ ਕੋਲ 2 ਕਰੋੜ ਰੁਪਏ ਦੀ ਸੰਪਤੀ ਹੈ। ਕਰੀਬ 10 ਮੰਤਰੀਆਂ ਕੋਲ ਮੋਦੀ ਤੋਂ ਘੱਟ ਸੰਪਤੀ ਹੈ। ਇਨ੍ਹਾਂ 'ਚ ਬੀਕਾਨੇਰ ਤੋਂ ਸੰਸਦ ਅਰਜੁਨ ਰਾਮ ਮੇਘਵਾਲ, ਮੱਧ ਪ੍ਰਦੇਸ਼ ਦੇ ਮੋਰਨੀਆ ਤੋਂ ਸੰਸਦ ਨਰਿੰਦਰ ਸਿੰਘ ਤੋਮਰ ਸ਼ਾਮਲ ਹਨ, ਜਿਨ੍ਹਾਂ ਨੇ ਕਰੀਬ 2 ਕਰੋੜ ਰੁਪਏ ਦੀ ਸੰਪਤੀ ਐਲਾਨ ਕੀਤੀ ਹੈ।

ਪੰਜਾਬ ਦੇ ਇਨ੍ਹਾਂ ਵੱਡਿਆਂ ਚਿਹਰਿਆਂ ਨੂੰ ਮੋਦੀ ਦੇ ਮੰਤਰੀ ਮੰਡਲ 'ਚ ਮਿਲਿਆ ਵੱਡਾ ਅਹੁਦਾ

ਮੁਜੱਫਰਨਗਰ ਤੋਂ ਸੰਸਦ ਸੰਜੀਵ ਕੁਮਾਰ ਬਾਲਿਆਨ, ਅਰੁਣਾਚਲ ਪੱਛਮ ਤੋਂ ਸੰਸਦ ਕਿਰਨ ਰਿਜੂਜੂ ਅਤੇ ਉੱਤਰ ਪ੍ਰਦੇਸ਼ ਦੇ ਫਤਿਹਪੁਰ ਤੋਂ ਸੰਸਦ ਸਾਧਵੀ ਨਿਰੰਜਨ ਜਿਓਤੀ ਨੇ ਆਪਣੀ ਸੰਪਤੀ ਕਰੀਬ ਇਕ ਕਰੋੜ ਰੁਪਏ ਐਲਾਨ ਕੀਤੀ ਹੈ। ਜੋ ਮੰਤਰੀ ਕਰੋੜਪਤੀ ਨਹੀਂ ਹਨ, ਉਨ੍ਹਾਂ 'ਚ ਬੰਗਾਲ ਦੀ ਰਾਏਗੰਜ ਤੋਂ ਸੰਸਦ ਦੇਬਾਸ਼੍ਰੀ ਚੌਧਰੀ (61 ਲੱਖ), ਅਸਮ ਦੇ ਡਿਬਰੂਗੜ੍ਹ ਤੋਂ ਸੰਸਦ ਰਾਮੇਸ਼ਵਰ ਤੇਲੀ (43 ਲੱਖ), ਕੇਰਲ ਤੋਂ ਸੰਸਦ ਵੀ. ਮੁਰਲੀਧਰਣ (27 ਲੱਖ), ਰਾਜਸਥਾਨ ਦੇ ਬਾੜਮੇਰ ਤੋਂ ਸੰਸਦ ਕੈਲਾਸ਼ ਚੌਧਰੀ (24 ਲੱਖ) ਅਤੇ ਓਡੀਸ਼ਾ ਦੇ ਬਾਲਾਸੋਰ ਤੋਂ ਸੰਸਦ ਪ੍ਰਤਾਪ ਚੰਦਰ ਸਾਰੰਗੀ (13 ਲੱਖ) ਸ਼ਾਮਲ ਹਨ।

Get the latest update about Punjab News, check out more about Punjab Latest News, Government News Of Punjab, Punjab Local News & True Scoop News

Like us on Facebook or follow us on Twitter for more updates.