ਆਖਿਰ ਕਿਉਂ 19 ਮਹੀਨਿਆਂ ਦੇ ਬੱਚੇ ਨੂੰ ਮਿਲਿਆ ਬਹਾਦਰੀ ਦਾ ਐਵਾਰਡ!!

ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਪਿਛਲੇ ਹਫਤੇ ਅੱਗ ਬੁਝਾਊ ਵਿਭਾਗ ਦੇ ਇਕ ਕਰਮਚਾਰੀ ਜਿਓਫ੍ਰੀ ਕੀਟਨ ਦੀ ਮੌਤ ਹੋ ਗਈ ਸੀ। ਇਸ ਬਹਾਦੁਰੀ ਲਈ ਵੀਰਵਾਰ ਨੂੰ ਅੱਗ ਬੁਝਾਊ ਵਿਭਾਗ ਕਰਮਚਾਰੀ ਦੇ ਅੰਤਿਮ...

ਕੈਨਬਰਾ— ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਪਿਛਲੇ ਹਫਤੇ ਅੱਗ ਬੁਝਾਊ ਵਿਭਾਗ ਦੇ ਇਕ ਕਰਮਚਾਰੀ ਜਿਓਫ੍ਰੀ ਕੀਟਨ ਦੀ ਮੌਤ ਹੋ ਗਈ ਸੀ। ਇਸ ਬਹਾਦੁਰੀ ਲਈ ਵੀਰਵਾਰ ਨੂੰ ਅੱਗ ਬੁਝਾਊ ਵਿਭਾਗ ਕਰਮਚਾਰੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਨ੍ਹਾਂ ਦੇ 19 ਮਹੀਨਿਆਂ ਦੇ ਬੇਟੇ ਹਾਰਵੀ ਕੀਟਨ ਨੂੰ ਸਰਵਉੱਚ ਸੇਵਾ ਮੇਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਹਾਰਵੀ ਰੂਰਲ ਫਾਇਰ ਸਰਵਿਸ ਦੀ ਡਰੈੱਸ 'ਚ ਸੀ। ਨਿਊ ਸਾਊਥ ਵੇਲਸ ਰਾਇਲ ਫਾਇਰ ਸਰਵਿਸ ਕਮਿਸ਼ਨਰ ਕ੍ਰੇਗ ਫਿਜਸੀਮਾਂਸ ਨੇ ਹਾਰਵੇ ਦੀ ਸ਼ਰਟ 'ਤੇ ਮੈਡਲ ਲਗਾਇਆ। ਅੰਤਿਮ ਸੰਸਕਾਰ 'ਚ ਮੌਜੂਦ ਫਾਇਰ ਫਾਈਟਰਸ ਨੇ ਜਿਓਫ੍ਰੀ ਨੂੰ ਸਲਾਮੀ ਦਿੱਤੀ ਅਤੇ ਉਨ੍ਹਾਂ ਦੀ ਡੈੱਡ ਬਾਡੀ ਨੂੰ ਸਿਡਨੀ ਦੇ ਕਬਰਿਸਤਾਨ 'ਚ ਦਫਨ ਕੀਤਾ।

ਆਸਟ੍ਰੇਲੀਆ 'ਚ PM ਨੂੰ ਦੱਸਿਆ 'ਮੂਰਖ', ਗੁੱਸੇ 'ਚ ਹੱਥ ਮਿਲਾਉਣ ਤੋਂ ਵੀ ਕੀਤਾ ਇਨਕਾਰ

ਜੰਗਲ ਦੀ ਅੱਗ ਬੁਝਾਉਣ 'ਚ 3 ਕਰਮਚਾਰੀਆਂ ਦੀ ਮੌਤ
ਹਾਰਵੀ ਦੇ ਪਿਤਾ ਜੇਫ੍ਰੀ ਕੀਟਨ (32) ਉਨ੍ਹਾਂ ਤਿੰਨ ਫਾਇਰ ਫਾਈਟਰ 'ਚ ਸ਼ਾਮਲ ਸਨ, ਜਿਨ੍ਹਾਂ ਦੀ ਹਾਲ 'ਚ ਮੌਤ ਹੋਈ ਹੈ। ਕੀਟਨ ਅਤੇ ਉਨ੍ਹਾਂ ਦੇ ਸਹਿਯੋਗੀ ਦੀ ਪਿਛਲੀ ਮਹੀਨੇ ਉਸ ਸਮੇਂ ਮੌਤ ਹੋ ਗਈ ਸੀ, ਜਦੋਂ ਉਨ੍ਹਾਂ ਦੀ ਗੱਡੀ 'ਤੇ ਸੜ੍ਹਦਾ ਹੋਇਆ ਦਰੱਖਤ ਡਿੱਗ ਗਿਆ ਸੀ। ਉੱਥੇ ਤੀਜੇ ਫਾਇਰ ਫਾਈਟਰ ਦੀ ਮੌਤ ਇਸ ਹਫਤੇ ਅੱਗ ਦੀ ਲਪੇਟ 'ਚ ਆਉਣ ਕਾਰਨ ਹੋਈ।

ਜਿਸ ਨੂੰ ਬਚਾਵੇ ਰੱਬ ਉਸ ਦਾ ਵੈਰੀ ਨਾ ਹੋਵੇ ਕੋਈ, ਕੈਨੇਡਾ 'ਚ 16 ਸਾਲਾ ਗੁਰਬਾਜ਼ ਦਾ ਜਾਣੋ ਅਜਿਹਾ ਹੀ ਚਮਤਕਾਰੀ ਮਾਮਲਾ

ਆਲੋਚਨਾ ਤੋਂ ਬਾਅਦ ਜਿਓਫ੍ਰੀ ਦੇ ਅੰਤਿਮ ਸੰਸਕਾਰ 'ਚ ਪਹੁੰਚੇ ਪ੍ਰਧਾਨ ਮੰਤਰੀ
ਜਿਓਫ੍ਰੀ ਦੇ ਅੰਤਿਮ ਸੰਸਕਾਰ 'ਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵੀ ਸ਼ਾਮਲ ਹੋਏ। ਆਸਟ੍ਰੇਲੀਆ 'ਚ ਲੱਗੀ ਅੱਗ 'ਤੇ ਬਿਹਤਰ ਕਾਰਵਾਈ ਨਾ ਕਰਨ ਨੂੰ ਲੈ ਕੇ ਮੌਰੀਸਨ ਦੀ ਕਾਫੀ ਆਲੋਚਨਾ ਹੋਈ ਸੀ। ਉਹ ਆਪਣੇ ਪਰਿਵਾਰ ਨਾਲ ਛੁੱਟੀ ਮਨਾਉਣ ਹਵਾਈ ਚਲੇ ਗਏ ਸਨ। ਸਮਾਜਿਕ ਵਰਕਰਾਂ ਅਤੇ ਫਾਇਰ ਫਾਈਟਰਸ ਦੇ ਵੱਧਦੇ ਦਬਾਅ ਤੋਂ ਬਾਅਦ ਉਹ ਵਾਪਸ ਆ ਗਏ ਸਨ। ਸਿਡਨੀ 'ਚ ਅੱਗ ਕਾਰਨ ਤਾਪਮਾਨ 45 ਡਿਗਰੀ ਤੱਕ ਵੱਧ ਗਿਆ ਸੀ।

ਇਸ ਇੰਡੀਅਨ ਸਿੰਗਰ ਦੇ ਗੀਤ ਸੁਣਦੇ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ 'ਬਰਾਕ ਓਬਾਮਾ', ਖ਼ਬਰ ਬੇਹੱਦ ਦਿਲਚਸਪ

ਹੁਣ ਤੱਕ 18 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ
ਦੇਸ਼ 'ਚ ਪਿਛਲੇ 24 ਘੰਟਿਆਂ 'ਚ ਅੱਗ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 4 ਮਹੀਨਿਆਂ ਤੋਂ ਲੱਗੀ ਅੱਗ ਦੀਆਂ ਘਟਨਾਵਾਂ 'ਚ ਹੁਣ ਤੱਕ 18 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਲਾਪਤਾ ਹਨ। ਨਿਊ ਸਾਊਥ ਵੇਲਸ 'ਚ ਅੱਗ ਲੱਗਣ ਤੋਂ ਬਾਅਦ ਤੋਂ ਹੁਣ ਤੱਕ 1000 ਤੋਂ ਵੱਧ ਘਰ ਸੜ੍ਹ ਕੇ ਸੁਆਹ ਹੋ ਚੁੱਕੇ ਹਨ। ਦੱਖਣੀ-ਪੂਰਬੀ ਆਸਟ੍ਰੇਲੀਆ ਦੇ ਤਿੰਨ ਲੱਖ ਹੈਕਟੇਅਰ ਖੇਤਰਾਂ 'ਚ ਅੱਗ ਫੈਲੀ ਹੋਈ ਹੈ। ਨਿਊ ਸਾਉਥ ਵੇਲਸ ਦੇ ਅਧਿਕਾਰੀਆਂ ਨੇ ਸ਼ਹਿਰ 'ਚ ਐਮਰਜੈਂਸੀ ਐਲਾਨ ਕਰ ਦਿੱਤੀ ਹੈ।

Get the latest update about News In Punjabi, check out more about Harvey Keaton, Australia Wildfires, True Scoop News & Australia News

Like us on Facebook or follow us on Twitter for more updates.