ਬਹਾਦੁਰਗੜ੍ਹ 'ਚ ਵੱਡਾ ਸੜਕ ਹਾਦਸਾ: ਕਾਰ ਦੋ ਟਰੱਕਾਂ ਦੇ 'ਚ ਦੱਬੀ, ਯੂਪੀ ਦੇ ਅੱਠ ਲੋਕਾਂ ਦੀ ਮੌਤ

ਬਹਾਦੁਰਗੜ੍ਹ, ਹਰਿਆਣਾ ਦੇ ਬਡਲੀ-ਗੁਰੂਗ੍ਰਾਮ ਰੋਡ 'ਤੇ ਸਵੇਰੇ ਚਾਰ ਵਜੇ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ...

ਬਹਾਦੁਰਗੜ੍ਹ, ਹਰਿਆਣਾ ਦੇ ਬਡਲੀ-ਗੁਰੂਗ੍ਰਾਮ ਰੋਡ 'ਤੇ ਸਵੇਰੇ ਚਾਰ ਵਜੇ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸਾ ਫਾਰੁਖਨਗਰ ਦੇ ਨਜ਼ਦੀਕ ਵਾਪਰਿਆ, ਜਿੱਥੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇੱਕ ਕਾਰ ਅੱਗੇ ਅਤੇ ਪਿੱਛੇ ਆ ਰਹੇ ਇੱਕ ਟਰੱਕ ਦੇ ਵਿਚਕਾਰ ਆ ਗਈ। ਕਾਰ ਵਿਚ ਨੌਂ ਲੋਕ ਸਵਾਰ ਸਨ। ਜਿਨ੍ਹਾਂ ਵਿੱਚੋਂ ਅੱਠ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਬੱਚੀ ਦੀ ਜਾਨ ਬਚ ਗਈ। ਮ੍ਰਿਤਕਾਂ ਵਿਚ ਚਾਰ ਪੁਰਸ਼, ਤਿੰਨ ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ।

ਪਰਿਵਾਰ ਗੋਗਾ ਮੇਡੀ ਵੇਖ ਕੇ ਵਾਪਸ ਪਰਤ ਰਿਹਾ ਸੀ
ਹਾਦਸੇ ਵਿਚ ਮਾਰੇ ਗਏ ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਪਿੰਡ ਅਨੂਪ ਨੰਗਲਾ ਦੇ ਵਸਨੀਕ ਦੱਸੇ ਜਾਂਦੇ ਹਨ। ਜੋ ਕਿ ਰਾਜਸਥਾਨ ਦੇ ਗੋਗਾ ਮੇਡੀ ਵਿਖੇ ਜਾ ਕੇ ਵਾਪਸ ਪਰਤ ਰਹੇ ਸਨ। ਪੁਲਸ ਨੇ ਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ। ਲੜਕੀ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਤਿੰਨੇ ਵਾਹਨ ਜ਼ਬਤ ਕਰ ਲਏ ਹਨ। ਹਾਦਸੇ ਦੀ ਜਾਂਚ ਜਾਰੀ ਹੈ।

Get the latest update about truescoop news, check out more about uttar pradesh news, seven people died, accident in bahadurgarh & haryana

Like us on Facebook or follow us on Twitter for more updates.