ਹਰਿਆਣਾ By Polls 2019 : ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਦਿਨ, ਸਾਈਕਲ 'ਤੇ ਪੁੱਜੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ

ਹਰਿਆਣਾ ਵਿਧਾਨ ਸਭਾ 2019 ਲਈ ਸਵੇਰੇ ਸੱਤ ਵਜੇ ਮਤਦਾਨ ਸ਼ੁਰੂ ਹੋ ਗਿਆ ਹੈ, ਜੋ ਸ਼ਾਮ 5 ਵਜੇ ਤੱਕ ਚੱਲੇਗਾ। ਮਤਦਾਨ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਈ ਥਾਵਾਂ 'ਤੇ ਈ.ਵੀ.ਐੱਮ ਖ਼ਰਾਬ ਹੋਣ...

ਹਰਿਆਣਾ— ਹਰਿਆਣਾ ਵਿਧਾਨ ਸਭਾ 2019 ਲਈ ਸਵੇਰੇ ਸੱਤ ਵਜੇ ਮਤਦਾਨ ਸ਼ੁਰੂ ਹੋ ਗਿਆ ਹੈ, ਜੋ ਸ਼ਾਮ 5 ਵਜੇ ਤੱਕ ਚੱਲੇਗਾ। ਮਤਦਾਨ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਈ ਥਾਵਾਂ 'ਤੇ ਈ.ਵੀ.ਐੱਮ ਖ਼ਰਾਬ ਹੋਣ ਕਾਰਨ ਮਤਦਾਨ ਪ੍ਰਭਾਵਿਤ ਹੋਇਆ ਹੈ। ਸਿਰਸਾ ਦੇ ਰਾਨੀਆ 'ਚ ਮਤਦਾਨ ਮੁਲਾਜ਼ਮਾਂ ਤੇ ਏਜੰਟਾਂ 'ਚ ਵਿਵਾਦ ਹੋ ਗਿਆ। ਹਰਿਆਣਾ 'ਚ ਹੌਲੀ-ਹੌਲੀ ਮਤਦਾਨ 'ਚ ਤੇਜ਼ੀ ਆ ਰਹੀ ਹੈ। ਹਾਲੇ ਤੱਕ ਸੂਬੇ ਚ 11.30 ਫ਼ੀਸਦੀ ਮਤਦਾਨ ਹੋ ਗਿਆ ਹੈ।ਸਭ ਤੋਂ ਜ਼ਿਆਦਾ ਵੋਟਿੰਗ ਮੇਵਾਤੀ 'ਚ ਹੋਈ ਹੈ।ਇਥੇ ਹੁਣ ਤੱਕ 21.64 ਫ਼ੀਸਦੀ ਵੋਟਿੰਗ ਹੋਈ ਹੈ।ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਈਕਲ 'ਤੇ ਕੁਝ ਇਸ ਤਰ੍ਹਾਂ ਮਤਦਾਨ ਕਰਨ ਪਹੁੰਚੇ।ਹੁਣ ਤਕ ਸੂਬੇ 'ਚ 8.73 ਫ਼ੀਸਦੀ ਵੋਟਿੰਗ ਹੋਈ ਹੈ। ਮੇਵਾਤ 16.15 ਫ਼ੀਸਦੀ ਵੋਟਿੰਗ ਨਾਲ ਸਭ ਤੋਂ ਅੱਗੇ ਹੈ।ਹਰਿਆਣਾ 'ਚ ਹੁਣ ਤਕ 3.41 ਫ਼ੀਸਦੀ ਮਤਦਾਨ ਹੋ ਗਿਆ ਹੈ।ਆਦਮਪੁਰ ਤੋਂ ਭਾਜਪਾ ਦੀ ਉਮੀਦਵਾਰ ਸੋਨਾਲੀ ਫੋਗਾਟ ਨੇ ਹਿਸਾਰ ਦੇ ਜਾਨ ਕਾਲਜ 'ਚ ਲੱਗੇ ਪੋਲਿੰਗ ਬੂਥ ਚ ਆਪਣੀ ਵੋਟ ਪਾਈ।ਸਿਰਸਾ 'ਚ ਜਨਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਅੰਤ ਚੌਟਾਲਾ ਆਪਣੀ ਮਾਂ ਤੇ ਪਤਨੀ ਨਾਲ ਟ੍ਰੈਕਟਰ 'ਤੇ ਸਵਾਰ ਹੋ ਕੇ ਮਤਦਾਨ ਕਰਨ ਪਹੁੰਚੇ।ਰਾਨੀਆਂ ਦੇ ਪਿੰਡ ਓਟੂ ਦੇ ਪੋਲਿੰਗ ਬੂਥ 180 'ਤੇ ਮਤਦਾਨ ਰੁੱਕਿਆ।

ਜਲਾਲਾਬਾਦ By Polls 2019 : ਲੋਕ ਵੱਧ-ਚੜ੍ਹ ਕੇ ਕਰ ਰਹੇ ਵੋਟਿੰਗ, ਸਰੁੱਖਿਆ ਦੇ ਸਖ਼ਤ ਇੰਤਜ਼ਾਮ

ਈ.ਡੀ.ਐੱਮ ਖ਼ਰਾਬ ਹੋਣ ਕਾਰਨ 50ਮਿੰਟ ਤਕ ਰੁਕਿਆ ਰਿਹਾ ਮਤਦਾਨ।ਫਤਿਆਬਾਦ 'ਚ ਬੂਥ ਨੰਬਰ 24 'ਤੇ ਵੋਟਿੰਗ ਸ਼ੁਰੂ ਨਹੀਂ ਹੋ ਸਕੀ।ਈ.ਵੀ.ਐੱਮ 'ਚ ਖ਼ਰਾਬੀ ਕਾਰਨ ਮਤਦਾਨ ਪ੍ਰਭਾਵਿਤ ਹੋਇਆ ਹੈ।ਤਕਨੀਕੀ ਟੀਮ ਇਸ ਨੂੰ ਠੀਕ ਕਰਨ 'ਚ ਜੁਟੀ।ਸਿਰਸਾ ਦੇ ਰਾਨੀਆ ਦੇ ਪਿੰਡ ਮਤੁਵਾਲਾ 'ਚ ਪੋਲਿੰਗ ਪਾਰਟੀ ਤੇ ਪੋਲਿੰਟ ਏਜੰਟਾਂ ਵਿਚਾਲੇ ਵਿਵਾਦ।ਵੋਟਿੰਗ ਸ਼ੁਰੂ ਨਹੀਂ ਹੋ ਸਕੀ।ਪੁਲਸ ਮੌਕੇ 'ਤੇ ਪਹੁੰਚੀ।ਵੋਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਵੋਟ ਪੋਲ ਦੀ ਚੈਕਿੰਗ ਸਬੰਧੀ ਹੋਇਆ ਵਿਵਾਦ।ਸਿਰਸਾ ਦੇ ਪਿੰਡ ਦੜਬਾ ਕਲਾ ਦੇ 58 ਬੂਥ 'ਤੇ ਐਲਨਾਬਾਦ ਤੋਂ ਭਾਜਪਾ ਦੇ ਉਮੀਦਵਾਰ ਪਵਨ ਬੇਨੀਵਾਲ ਨੇ ਮਤਦਾਨ ਕੀਤਾ।ਇੱਥੇ ਵੀ ਲੋਕਾਂ 'ਚ ਮਤਦਾਨ ਲਈ ਕਾਫ਼ੀ ਉਤਸ਼ਾਹ ਹੈ।ਹਿਸਾਰ ਜ਼ਿਲ੍ਹੇ ਦੇ ਉਕਲਾਨਾ ਹਲਕੇ ਦੇ ਪਿੰਡ ਸੁਰੇਵਾਲਾ ਸਥਿਤ ਬੂਥ ਨੰਬਰ 34 'ਤੇ 30 ਮਿੰਟ ਦੇਰੀ ਨਾਲ ਮਤਦਾਨ ਸ਼ੁਰੂ ਹੋਇਆ।ਦਿੱਗਜਾਂ ਨੇ ਵੀ ਆਪਣੇ ਵੋਟ ਦਾ ਇਸਤੇਮਾਲ ਕੀਤਾ।ਹਰਿਆਣਾ ਭਾਜਪਾ ਪ੍ਰਧਾਨ ਤੁਸ਼ਾਰ ਬਰਾਲਾ ਨੇ ਆਪਣੇ ਪਰਿਵਾਰ ਸਮੇਤ ਟੋਹਾਨਾ 'ਚ ਆਪਣੇ ਮਤਦਾਨ ਕੀਤਾ।

ਫਗਵਾੜਾ By Polls 2019 : ਕਾਂਗਰਸ ਉਮੀਦਵਾਰ ਧਾਲੀਵਾਲ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪਰਿਵਾਰ ਨਾਲ ਪਾਈ ਵੋਟ

Get the latest update about Haryana News, check out more about True Scoop News, Haryana By Polls 2019, Haryana Election 2019 & Assembly Election

Like us on Facebook or follow us on Twitter for more updates.