Video: ਮਾਈਨਿੰਗ ਮਾਫੀਆ ਦੇ ਗੁੰਡਿਆਂ ਨੇ ਡੀਐਸਪੀ ਤੇ ਚੜ੍ਹਾਈ ਗੱਡੀ, ਡੀਐਸਪੀ ਸੁਰਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ

ਹਰਿਆਣਾ 'ਚ ਇਹ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਨੂਹ ਵਿੱਚ ਮਾਈਨਿੰਗ ਮਾਫੀਆ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ। ਮਾਈਨਿੰਗ ਮਾਫੀਆ ਦੇ ਹੌਸਲੇ ਕਿੰਨੇ ਬੁਲੰਦ ਹਨ, ਇਸ ਦਾ ਅੰਦਾਜ਼ਾ ਮੰਗਲਵਾਰ ਨੂੰ ਦੇਖਣ ਨੂੰ ਮਿਲਿਆ...

ਹਰਿਆਣਾ 'ਚ  ਇਹ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਨੂਹ ਵਿੱਚ ਮਾਈਨਿੰਗ ਮਾਫੀਆ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ। ਮਾਈਨਿੰਗ ਮਾਫੀਆ ਦੇ ਹੌਸਲੇ ਕਿੰਨੇ ਬੁਲੰਦ ਹਨ, ਇਸ ਦਾ ਅੰਦਾਜ਼ਾ ਮੰਗਲਵਾਰ ਨੂੰ ਦੇਖਣ ਨੂੰ ਮਿਲਿਆ। ਮਾਈਨਿੰਗ ਮਾਫੀਆ ਦੇ ਗੁੰਡਿਆਂ ਨੇ ਡੀਐਸਪੀ ਸੁਰਿੰਦਰ ਸਿੰਘ ਨੂੰ ਕਾਬੂ ਕਰ ਕਤਲ ਕਰ ਦਿੱਤਾ। 
ਘਟਨਾ ਗੁਰੂਗ੍ਰਾਮ ਦੇ ਨਾਲ ਲੱਗਦੇ ਨੂਹ ਜ਼ਿਲ੍ਹੇ ਦੇ ਤਾਵਡੂ ਥਾਣਾ ਖੇਤਰ ਦੇ ਪਿੰਡ ਪਚਗਾਓਂ ਦੀ ਹੈ। ਜਿਥੇ ਡੀਐਸਪੀ ਸੁਰਿੰਦਰ ਸਿੰਘ ਬਿਸ਼ਨੋਈ ਨੂੰ ਪਿੰਡ ਦੇ ਨਾਲ ਲੱਗਦੀ ਅਰਾਵਲੀ ਪਹਾੜੀ ’ਤੇ ਨਾਜਾਇਜ਼ ਮਾਈਨਿੰਗ ਹੋਣ ਦੀ ਸੂਚਨਾ ਮਿਲੀ ਸੀ। ਇਸੇ ਦੇ ਚਲਦਿਆ ਅੱਜ ਉਹ ਸਵੇਰੇ 11 ਵਜੇ ਆਪਣੀ ਟੀਮ ਨਾਲ ਇਥੇ ਪੁੱਜੇ। ਪੁਲੀਸ ਟੀਮ ਨੂੰ ਦੇਖ ਕੇ ਪਹਾੜੀ ਕੋਲ ਖੜ੍ਹੇ ਡੰਪਰ, ਉਨ੍ਹਾਂ ਦੇ ਡਰਾਈਵਰ ਅਤੇ ਮਾਈਨਿੰਗ ਵਿੱਚ ਲੱਗੇ ਲੋਕ ਭੱਜਣ ਲੱਗੇ। ਜਦੋਂ ਡੀਐਸਪੀ ਗੱਡੀ ਨੂੰ ਰੋਕਣ ਲਈ ਅੱਗੇ ਆਇਆ ਤਾਂ ਡੰਪਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟਾਇਰ ਹੇਠਾਂ ਆਉਣ ਨਾਲ ਡੀਐਸਪੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਫਰਾਰ ਹੋ ਗਏ। 
ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ ਨੂਹ ਵਰੁਣ ਸਿੰਗਲਾ ਮੌਕੇ 'ਤੇ ਪਹੁੰਚ ਗਏ। ਪੁਲੀਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਈ ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ। ਡੀਐਸਪੀ ਮੂਲ ਰੂਪ ਵਿੱਚ ਹਿਸਾਰ ਦੇ ਰਹਿਣ ਵਾਲੇ ਸਨ।

ਜਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਅਰਾਵਲੀ ਦੀਆਂ ਪਹਾੜੀਆਂ 'ਚ ਮਾਈਨਿੰਗ 'ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਦੇ ਬਾਵਜੂਦ ਮਾਈਨਿੰਗ ਮਾਫੀਆ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਕਾਨੂੰਨ ਨੂੰ ਚੁਣੌਤੀ ਦਿੰਦੇ ਹੋਏ ਮਾਈਨਿੰਗ  ਵਲੋਂ ਲਗਾਤਾਰ ਇਹ ਕੰਮ ਕੀਤਾ ਜਾ ਰਿਹਾ ਸੀ।  ਜਾਣਕਾਰੀ ਮੁਤਾਬਿਕ ਕਈ ਵੱਡੀ ਅਫਸਰਾਂ ਦੇ ਨਾਮ ਵੀ ਇਸ ਖਨਨ ਚ ਸ਼ਾਮਿਲ ਹਨ। 




Get the latest update about dsp murder, check out more about indian goct, haryana nuh dsp murder, mining mafia in india & supreme court

Like us on Facebook or follow us on Twitter for more updates.