ਦਿਲ ਦਹਿਲਾਉਣ ਵਾਲੀ ਘਟਨਾ: 4 ਮਹੀਨੇ ਦੇ ਮਾਸੂਮ ਨੂੰ ਪਿਲਾਇਆ ਤੇਜ਼ਾਬ, ਛੋਟੀ ਜਿਹੀ ਸੀ ਵਜ੍ਹਾਂ

ਪਾਣੀਪਤ ਵਿਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਚਾਰ ਮਹੀਨੇ ਦੇ ਮਾਸੂਮ ਨੂੰ ਮਾਮੂਲੀ ਦੁਸ਼ਮਣੀ ਵਿਚ .................

ਪਾਣੀਪਤ ਵਿਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਚਾਰ ਮਹੀਨੇ ਦੇ ਮਾਸੂਮ ਨੂੰ ਮਾਮੂਲੀ ਦੁਸ਼ਮਣੀ ਵਿਚ ਤੇਜ਼ਾਬ ਪਿਲਾ ਦਿੱਤਾ। ਦੋ ਦਿਨਾਂ ਤੜਫਣ ਤੋਂ ਬਾਅਦ, ਬੱਚੇ ਦੀ ਮੌਤ ਹੋ ਗਈ। ਇਲਜ਼ਾਮ ਗੁਆਂਢ ਦੀ ਇਕ ਔਰਤ 'ਤੇ ਹੈ। ਮਾਮਲਾ ਪਾਣੀਪਤ ਦੇ ਬਰਸਾਤ ਰੋਡ ਚੁੰਗੀ ਨੇੜੇ ਵਿਕਾਸ ਨਗਰ ਦਾ ਹੈ। ਇਕ ਔਰਤ ਨੇ ਆਪਣੇ ਗੁਆਂਢ ਦੇ 4 ਮਹੀਨੇ ਦੇ ਬੇਟੇ ਨੂੰ ਤੇਜ਼ਾਬ ਪਿਲਾ ਦਿੱਤਾ। ਵੀਰਵਾਰ ਸਵੇਰੇ 9 ਵਜੇ ਰੋਹਤਕ ਪੀਜੀਆਈ ਤੋਂ ਪਾਣੀਪਤ ਲਿਆਂਦੇ ਸਮੇਂ ਬੱਚੇ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਅੱਠ ਦਿਨ ਪਹਿਲਾਂ ਆਰੋਪੀ ਔਰਤ ਦੀ ਬੱਚੀ ਨਾਲ ਮ੍ਰਿਤਕ ਬੱਚੇ ਦੀ ਵੱਡੀ ਭੈਣ ਦੀ ਲੜਾਈ ਹੋਈ ਸੀ। 

ਇਸੇ ਦੁਸ਼ਮਣੀ ਵਿਚ ਦੋਸ਼ੀ ਔਰਤ ਨੇ ਮੰਗਲਵਾਰ ਸਵੇਰੇ ਅੱਠ ਵਜੇ ਮਾਸੂਮ ਨੂੰ ਤੇਜ਼ਾਬ ਪਿਲਾਇਆ ਅਤੇ ਫਰਾਰ ਹੋ ਗਈ। ਪੀਜੀਆਈ ਰੋਹਤਕ ਵਿਚ ਵੈਂਟੀਲੇਟਰ ਨਾ ਮਿਲਣ ਕਾਰਨ ਪਰਿਵਾਰ ਦੇ ਮੈਂਬਰ ਮਾਸੂਮ ਬੱਚੇ ਨੂੰ ਪਾਣੀਪਤ ਵਾਪਸ ਲੈ ਆ ਰਹੇ ਸਨ ਜਦੋਂ ਉਸਦੀ ਮੌਤ ਹੋ ਗਈ। ਵਿਨੋਦ ਕੁਮਾਰ, ਜੋ ਕਿ ਅਸਲ ਵਿਚ ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਹ ਹਾਲ ਹੀ ਵਿਚ ਪਾਣੀਪਤ ਬਰਸਾਤ ਰੋਡ ਚੁੰਗੀ ਨੇੜੇ ਕਿਰਾਏ ਦੇ ਮਕਾਨ ਵਿਚ ਰਹਿਣ ਆਇਆ ਸੀ। ਉਹ ਬਰਸਾਤ ਰੋਡ 'ਤੇ ਪਲੇਦਾਰੀ ਦਾ ਕੰਮ ਕਰਦਾ ਹੈ। ਉਸ ਦੇ 2 ਬੱਚੇ ਹਨ। ਧੀ ਰਾਖੀ (5) ਅਤੇ 4 ਮਹੀਨੇ ਦੀ ਹਰਸ਼ਿਤ। ਇਕ ਪਰਿਵਾਰ ਉਨ੍ਹਾਂ ਦੇ ਗੁਆਂਢ ਵਿਚ ਆਪਣੀ 6 ਸਾਲ ਦੀ ਬੇਟੀ ਨਾਲ ਰਹਿੰਦਾ ਹੈ।

ਤਕਰੀਬਨ 8 ਦਿਨ ਪਹਿਲਾਂ ਗਆਂਢੀ ਦੀ ਲੜਕੀ ਅਤੇ ਉਸਦੀ ਲੜਕੀ ਰਾਖੀ ਦੀ ਖੇਡਣ ਦੌਰਾਨ ਲੜਾਈ ਹੋਈ ਸੀ, ਜਿਸ 'ਤੇ ਗੁਆਂਢੀ ਨੇ ਰਾਖੀ ਨੂੰ ਥੱਪੜ ਮਾਰਿਆ। ਉਸ ਦੀ ਪਤਨੀ ਕਾਂਤਾ ਨੇ ਦਖਲ ਦੇ ਕੇ ਰਾਖੀ ਨੂੰ ਬਚਾਇਆ ਅਤੇ ਲੜਕੀ 'ਤੇ ਹੱਥ ਚੁਕਣ ਤੋਂ ਬਾਅਦ ਉਸਦਾ ਦੋਸ਼ੀ ਔਰਤ ਨਾਲ ਝਗੜਾ ਹੋ ਗਿਆ।

ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਮੰਗਲਵਾਰ ਸਵੇਰੇ 8 ਵਜੇ ਮਕਾਨ ਮਾਲਕ ਪਾਣੀ ਭਰਨ ਲਈ ਆਵਾਜ਼ ਲਗਾਈ ਤਾਂ ਕਾਂਤਾ ਦੂਜੀ ਮੰਜ਼ਲ ਤੋਂ ਹੇਠਲੀ ਮੰਜ਼ਲ ਤੱਕ ਪਾਣੀ ਭਰਨ ਲਈ ਗਈ। ਜਿਵੇਂ ਹੀ ਉਹ ਉੱਪਰਲੀ ਪੌੜੀ ਤੇ ਆ ਰਹੀ ਸੀ, ਗੁਆਂਢੀ ਔਰਤ ਆਪਣੇ ਕਮਰੇ ਵਿਚੋਂ ਭੱਜ ਗਈ। ਜਦੋਂ ਉਹ ਕਮਰੇ ਵਿਚ ਗਈ ਤਾਂ ਬੇਟਾ ਹਰਸ਼ਿਤ ਦੇ ਮੂੰਹ ਵਿਚੋਂ ਝਾਗ ਨਿਕਲ ਰਹੀ ਸੀ ਅਤੇ ਤੇਜ਼ਾਬ ਜ਼ਮੀਨ 'ਤੇ  ਡਿਗਿਆ ਹੋਇਆ ਸੀ।

ਆਪਣੀ ਪਤਨੀ ਦੀ ਜਾਣਕਾਰੀ 'ਤੇ ਉਹ ਘਰ ਪਹੁੰਚਿਆ ਗਿਆ ਅਤੇ ਬੇਟੇ ਨੂੰ ਮਾਡਲ ਟਾਊਨ ਦੇ ਇਕ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰ ਨੇ ਇਕ ਦਿਨ ਬੱਚੇ ਦਾ ਇਲਾਜ ਕੀਤਾ। ਉਸਨੂੰ ਬੁੱਧਵਾਰ ਸਵੇਰੇ ਰੋਹਤਕ ਪੀਜੀਆਈ ਰੈਫਰ ਕੀਤਾ ਗਿਆ। 

ਪਰਿਵਾਰ ਦਾ ਦੋਸ਼ ਹੈ ਕਿ ਗੁਆਂਢੀ ਔਰਤ ਨੇ ਹਰਸ਼ਿਤ ਨੂੰ ਤੇਜ਼ਾਬ ਦਿੱਤਾ
ਸ਼ਿਕਾਇਤ ਮਿਲਣ 'ਤੇ ਕਾਰਵਾਈ ਕੀਤੀ ਜਾਵੇਗੀ ,ਬੱਚੇ ਦਾ ਪੋਸਟਮਾਰਟਮ ਜਨਰਲ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ, ਅਜੇ ਤੱਕ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ। ਮਿਲੀ ਸ਼ਿਕਾਇਤ ਦੇ ਅਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Get the latest update about true scoop, check out more about true scoop news, crime, panipat & four month old boy died

Like us on Facebook or follow us on Twitter for more updates.