ਕੀ ਪੰਜਾਬ ਦੇ ਹਰ ਵਿਭਾਗ ਦੇ ਟੈਂਡਰ 'ਚ ਹੋਇਆ ਘਪਲਾ ?

ਪੰਜਾਬ ਵਾਟਰ ਸਪਲਾਈ ਅਤੇ ਸਰਵੇ ਬੋਰਡ 'ਚ ਪਿੱਛਲੇ ਕੁੱਝ ਸਾਲਾਂ 'ਚ 60-65 ਕਰੋੜ ਦੇ ਟੈਂਡਰ ਦਾ ਕੰਮ ਹੋਇਆ ਹੈ। ਪਿੱਛਲੇ ਦਿਨੀ ਵਿਜ਼ੀਲੈਂਸ ਵਿਭਾਗ ਦੇ ਵਲੋਂ ਜਾਂਚ 'ਚ ਇਸ ਨਾਲ ਜੁੜੇ ਘਪਲਿਆਂ ਦਾ ਖੁਲਾਸਾ ਕੀਤਾ ਗਿਆ ਹੈ। ਇਸ 'ਚ ਸਿਰਫ 1% ਕਮਿਸ਼ਨ ਦਾ ਘਪਲਾ ਸਾਹਮਣੇ ਆਇਆ ਹੈ ...

ਬੀਤੇ ਦਿਨੀ ਪੰਜਾਬ ਵਿਜ਼ੀਲੈਂਸ ਵਿਭਾਗ ਦੇ ਵਲੋਂ ਪੰਜਾਬ ਦੇ ਸਭ ਤੋਂ ਜ਼ਿਆਦਾ ਚਰਚਿਤ ਵਿਭਾਗਾਂ 'ਚ ਭ੍ਰਿਸ਼ਟਾਚਾਰ ਨੂੰ ਅੱਗ ਦੇਣ ਵਾਲੇ ਵੱਡੇ ਮੰਤਰੀਆਂ ਅਤੇ ਅਫਸਰਾਂ ਨੂੰ ਫੜ੍ਹਿਆ ਗਿਆ ਜਿਸ 'ਚ ਸਭ ਤੋਂ ਪਹਿਲਾਂ ਹੈਲਥ ਡਿਪਾਰਮੈਂਟ 'ਚ ਘਪਲੇਬਾਜ਼ੀ ਦੇ ਲਈ ਆਪ ਦੇ ਆਪਣੇ ਹੀ ਮੰਤਰੀ ਵਿਜੇ ਸਿੰਗਲਾ ਨੂੰ ਫੜ੍ਹਿਆ। ਉਸ ਤੋਂ ਬਾਅਦ ਜੰਗਲਾਤ ਵਿਭਾਗ 'ਚ ਹੋਈ ਘਪਲੇਬਾਜ਼ੀ ਦੇ ਕਾਰਨ ਸਾਬਕਾ ਮੰਤਰੀ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਹਜੇ ਵੀ ਜਾਂਚ ਜਾਰੀ ਹੈ। ਬੀਤੇ ਐਤਵਾਰ ਨੂੰ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਨੂੰ ਸੀਵਰੇਜ ਵਿਭਾਗ 'ਚ 1% ਕਮਿਸ਼ਨ ਮੰਗਣ ਲਈ ਗ੍ਰਿਫਤਾਰ ਕੀਤਾ ਗਿਆ। ਇਸ ਨਾਲ ਹੀ ਇਹ ਗੱਲ ਸਾਹਮਣੇ ਆਓਂਦੀ ਹੈ ਕਿ ਇਨ੍ਹਾਂ ਵਿਭਾਗ 'ਚ ਸਿਰਫ 1%ਦੀ ਘਪਲੇਬਾਜ਼ੀ ਹੀ ਕਰੋੜਾ 'ਚ ਹੈ। ਜੇਕਰ ਇਹ ਜਿਆਦਾ ਹੁੰਦੀ ਤਾਂ ਕਿੰਨਾ ਪੈਸਾ ਭ੍ਰਿਸ਼ਟਾਚਾਰ ਦੇ ਇਸ ਦਲ ਦਲ 'ਚ ਡੁੱਬ ਜਾਣਾ ਸੀ।  

ਪੰਜਾਬ ਵਾਟਰ ਸਪਲਾਈ ਅਤੇ ਸਰਵੇ ਬੋਰਡ 'ਚ ਪਿੱਛਲੇ ਕੁੱਝ ਸਾਲਾਂ 'ਚ 60-65 ਕਰੋੜ ਦੇ ਟੈਂਡਰ ਦਾ ਕੰਮ ਹੋਇਆ ਹੈ। ਪਿੱਛਲੇ ਦਿਨੀ ਵਿਜ਼ੀਲੈਂਸ ਵਿਭਾਗ ਦੇ ਵਲੋਂ ਜਾਂਚ 'ਚ ਇਸ ਨਾਲ ਜੁੜੇ ਘਪਲਿਆਂ ਦਾ ਖੁਲਾਸਾ ਕੀਤਾ ਗਿਆ ਹੈ। ਇਸ 'ਚ ਸਿਰਫ 1% ਕਮਿਸ਼ਨ ਦਾ ਘਪਲਾ ਸਾਹਮਣੇ ਆਇਆ ਹੈ ਜੋਕਿ ਵਿਜੀਲੈਂਸ ਵਿਭਾਗ ਦੇ 1% ਦੇ ਹਿਸਾਬ ਨਾਲ 6-6.5 ਲੱਖ ਦਾ ਘਪਲਾ ਦੱਸਿਆ ਜਾ ਰਿਹਾ ਹੈ। ਸੀਨੀਅਰ IAS ਸੰਜੇ ਪੋਪਲੀ ਅਤੇ ਉਸ ਦੇ ਇਕ ਸਾਥੀ ਨੂੰ ਵਿਜੀਲੈਂਸ ਵਿਭਾਗ ਦੇ ਵਲੋਂ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਨੇ ਉਸ ਸਮੇਂ ਇਕ ਠੇਕੇਦਾਰ ਤੋਂ 1% ਰਿਸ਼ਵਰ ਦੀ ਮੰਗ ਕੀਤੀ। ਜਿਸ ਦੀ ਮੰਗ ਤੋਂ ਬਾਅਦ ਐਂਟੀ ਕ੍ਰਪਸ਼ਨ ਹੈਲਪਲਾਈਨ ਤੇ ਸ਼ਿਕਾਇਤ ਤੋਂ ਬਾਅਦ ਉਹ ਵਿਜੀਲੈਂਸ ਦੇ ਹੱਥੇ ਚੜ੍ਹ ਗਏ।   


ਦਸ ਦਈਏ ਕਿ ਪੰਜਾਬ 'ਚ ਕਾਰਪੋਰੇਸ਼ਨ ਦੇ ਅੰਦਰ ਆਉਂਦੇ ਹੈਲਥ ਡਿਪਾਰਟਮੈਂਟ ਤੋਂ ਬਾਅਦ ਗੱਲ ਕੀਤੀ ਜਾਵੇਤਾਂ ਜੋ ਵਿਭਾਗ ਦਾ ਸਭ ਤੋਂ ਜਿਆਦਾ ਭ੍ਰਿਸ਼ਟ ਮੰਨਿਆ ਜਾਂਦਾ ਹੈ ਉਹ ਹੈ ਸੀਵਰੇਜ ਵਿਭਾਗ ਤੇ ਵਾਟਰ ਸਪਲਾਈ। ਨਾਲ ਹੀ ਜੰਗਲਾਤ ਵਿਭਾਗ ਵੀ ਇਨ੍ਹਾਂ ਦੇ ਨਾਲ ਹੀ ਚਰਚਾ 'ਚ ਰਹਿੰਦਾ ਹੈ। ਸਿੱਖਿਆ, ਹੈੱਲਥ ਦੇ ਅੰਦਰ ਵੱਡੇ ਵੱਡੇ ਟੈਂਡਰ ਦਿੱਤੇ ਜਾਂਦੇ ਹਨ। ਜਿਸ ਕਰਕੇ ਇਹਨਾਂ 'ਚ ਘਪਲੇ ਹੋਣ ਦੀ ਸੰਭਾਵਨਾ ਵੀ ਸਭ ਤੋਂ ਜਿਆਦਾ ਹੋ ਜਾਂਦੀ ਹੈ। ਕਾਰਪੋਰੇਸ਼ਨ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਗੜ੍ਹ ਕਿਹਾ ਜਾਂਦਾ ਹੈ। ਇਨ੍ਹਾਂ 'ਚ ਛੋਟੇ ਛੋਟੇ ਟੈਂਡਰ ਦੇ ਲਈ ਵੀ ਰਿਸ਼ਵਰਖੋਰੀ ਦੀ ਗੱਲ ਸਾਹਮਣੇ ਆਉਣੀ ਹੈ। ਸੜਕਾਂ ਬਣਾਉਣ, ਸੀਵਰੇਜ ਆਦਿ ਦੇ ਲਈ ਵੱਡੇ ਘਪਲੇ ਹੁੰਦੇ ਨਜ਼ਰ ਆਓਂਦੇ ਹਨ।  
   
ਬੀਤੇ ਦਿਨੀ ਜੰਗਲਾਤ ਵਿਭਾਗ, ਹੈਲਥ ਅਤੇ ਸੜਕਾਂ ਸੀਵਰੇਜ 'ਚ ਇਹ ਘਪਲੇ ਸਾਹਮਣੇ ਆਉਣ ਤੋਂ ਬਾਅਦ ਵਿਜ਼ੀਲੈਂਸ ਵਿਭਾਗ ਵੀ ਸੂਚੇਤ ਹੋ ਚੁੱਕਿਆ ਹੈ। ਲਗਾਤਾਰ ਕਾਰਪੋਰੇਸ਼ਨ 'ਚ ਇਨ੍ਹਾਂ ਟੈਂਡਰਾਂ ਦੀ ਜਾਂਚ ਹੋ ਰਹੀ ਹੈ। ਹਰ ਵਿਭਾਗ ਦੇ ਦਸਤਾਵੇਜਾਂ ਨੂੰ ਪੁਖਤਾ ਤਰੀਕੇ ਨਾਲ ਚੈੱਕ ਕੀਤਾ ਜਾ ਰਿਹਾ ਹੈ। ਤਾਂ ਜੋ ਪੰਜਾਬ 'ਚ ਇਸ ਤਰ੍ਹਾਂ ਦੇ ਘਪਲਿਆਂ ਦਾ ਪਰਦਾਫਾਸ਼ ਕੀਤਾ ਜਾ ਸਕੇ ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ।   

Get the latest update about VIGILANCE DEPARTMENT, check out more about CORPORATION PUNJAB, TENDER SCAMS IN PUNJAB, & PUNJAB NEWS

Like us on Facebook or follow us on Twitter for more updates.