ਹਨੀਮੂਨ 'ਤੇ ਪਤਨੀ-ਪ੍ਰੇਮਿਕਾ ਦੋਵਾਂ ਨੂੰ ਲੈ ਗਿਆ ਨਾਲ, ਬੋਲਿਆ- ਤੈਨੂੰ ਛੱਡ ਸਕਦਾ, ਇਹਨੂੰ ਨਹੀਂ

ਕਿਹਾ ਕਰਜ਼ਾ ਉਤਾਰਨ ਲਈ ਕੀਤਾ ਸੀ ਵਿਆਹ, ਝਗੜਾ ਵਧਿਆ ਤਾਂ ਹੋਇਆ ਕੈਨੇਡਾ ਫਰਾਰ

ਕਮਿਸ਼ਨਰੇਟ ਪੁਲਸ ਜਲੰਧਰ ਨੇ ਅਜਿਹਾ ਮਾਮਲੇ ਦਰਜ ਕੀਤਾ ਹੈ, ਜਿਸ ਵਿਚ ਪਿਤਾ ਨੇ ਬੇਟੇ ਤੋਂ ਉਸ ਦੇ ਪ੍ਰੇਮੀ ਦਾ ਪਿੱਛਾ ਛੁਡਾਉਣ ਲਈ ਪ੍ਰੇਮੀ ਦਾ ਦੂਜੀ ਲੜਕੀ ਨਾਲ ਰਿਸ਼ਤਾ ਕਰਵਾਕੇ ਉਸ ਦਾ ਵਿਆਹ ਕਰਵਾ ਦਿੱਤਾ। ਫਿਰ ਵਿਆਹ ਤੋਂ ਬਾਅਦ ਕੈਨੇਡਾ ਲਿਜਾਣ ਦਾ ਝਾਂਸਾ ਦੇਣ ਲੱਗਿਆ। ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਵਿਆਹ ਹੋਣ ਤੋਂ ਬਾਅਦ ਹਨੀਮੂਨ ਉੱਤੇ ਦੋਸ਼ੀ ਆਪਣੀ ਪਤਨੀ ਦੇ ਨਾਲ-ਨਾਲ ਆਪਣੀ ਪ੍ਰੇਮਿਕਾ ਨੂੰ ਵੀ ਨਾਲ ਲੈ ਗਿਆ। ਜਦੋਂ ਪੀੜਤ ਪਤਨੀ ਨੇ ਵਿਰੋਧ ਕੀਤਾ ਤਾਂ ਦੋਸ਼ੀ ਬੋਲਿਆ ਕਿ ਤੈਨੂੰ ਛੱਡ ਸਕਦਾ ਪਰ ਇਹਨੂੰ ਨਹੀਂ। ਇਸ ਤੋਂ ਬਾਅਦ ਉਸ ਨੂੰ ਦਹੇਜ ਨਾ ਦੇਣ ਉੱਤੇ ਦੋਸ਼ੀ ਇਕੱਲਾ ਹੀ ਕੈਨੇਡਾ ਚਲਿਆ ਗਿਆ। 

ਪਤੀ ਸਣੇ 3 ਖਿਲਾਫ ਮਾਮਲਾ ਦਰਜ
ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਮਹਿਲਾ ਥਾਣੇ ਵਿਚ ਪਟਿਆਲਾ ਗੋਬਿੰਦ ਨਗਰ ਦੇ ਰਹਿਣ ਵਾਲੇ ਮੁੱਖ ਦੋਸ਼ੀ ਪਰਮਵੀਰ ਸਿੰਘ ਸੰਧੂ ਉਸ ਦੀ ਮਾਂ ਦਵਿੰਦਰ ਪਾਲ ਕੌਰ ਅਤੇ ਮਾਸੀ ਗੁਰਦੀਪ ਕੌਰ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 406 ਅਤੇ 498-ਏ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਰਜ ਬਿਆਨ ਵਿਚ ਇੰਦਰਾ ਪਾਰਟ, ਗ੍ਰੀਨ ਮਾਡਲ ਟਾਊਨ ਜਲੰਧਰ ਦੀ ਰਹਿਣ ਵਾਲੀ ਵਿਆਹੁਤਾ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ ਵਿਚ ਉਸ ਦਾ ਵਿਆਹ ਪਟਿਆਲਾ ਦੇ ਰਹਿਣ ਵਾਲੇ ਪਰਮਵੀਰ ਸੰਧੂ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਉਸ ਨੂੰ ਦੱਸਿਆ ਗਿਆ ਸੀ ਕਿ ਪਰਮਵੀਰ ਕੈਨੇਡਾ ਵਿਚ ਰਹਿੰਦਾ ਹੈ ਤੇ ਵਿਆਹ ਤੋਂ ਬਾਅਦ ਦੋਵੇਂ ਕੈਨੇਡਾ ਚਲੇ ਜਾਣਗੇ। ਵਿਆਹ ਤੋਂ ਬਾਅਦ ਪਤੀ ਨੇ ਬੰਗਾ ਵਿਚ ਰਹਿਣ ਵਾਲੇ ਵਿਚੋਲੇ ਦੇ ਰਾਹੀਂ ਦਹੇਜ ਮੰਗਣਾ ਸ਼ੁਰੂ ਕਰ ਦਿੱਤਾ। ਵਿਆਹੁਤਾ ਨੇ ਦੋਸ਼ ਲਗਾਇਆ ਕਿ ਵਿਚੋਲੇ ਨੂੰ ਪਤਾ ਸੀ ਕਿ ਉਸ ਦੀ ਬੇਟੀ ਦਾ ਪਰਮਵੀਰ ਨਾਲ ਪ੍ਰੇਮ ਸਬੰਧ ਸੀ। ਉਸ ਨੇ ਆਪਣੀ ਬੇਟੀ ਦਾ ਪਿੱਛਾ ਛੁਡਾਉਣ ਲਈ ਪਰਮਵੀਰ ਨਾਲ ਉਸ ਦਾ ਵਿਆਹ ਕਰਵਾ ਦਿੱਤਾ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਪਰਮਵੀਰ, ਸੱਸ ਦਵਿੰਦਰਪਾਲ ਕੌਰ ਅਤੇ ਮਾਸੀ ਗੁਰਦੀਪ ਕੌਰ ਨੇ ਦਹੇਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ।

ਵਿਆਹੁਤਾ ਦੇ ਗੰਭੀਰ ਦੋਸ਼
ਵਿਆਹੁਤਾ ਨੇ ਦੱਸਿਆ ਕਿ ਉਸ ਦਾ ਵਿਆਹ 20 ਨਵੰਬਰ, 2019 ਨੂੰ ਹਨੀਮੂਨ ਦੇ ਲਈ ਰਾਜਸਥਾਨ ਦੇ ਉਦੇਪੁਰ ਗਏ। ਉਥੇ ਪਤੀ ਪਰਮਵੀਰ ਆਪਣੀ ਪ੍ਰੇਮਿਕਾ ਨੂੰ ਵੀ ਲੈ ਗਿਆ। ਵਿਰੋਧ ਕੀਤਾ ਤਾਂ ਬੋਲਿਆ ਕਿ ਤੈਨੂੰ ਛੱਡ ਸਕਦਾ ਹਾਂ ਇਹਨੂੰ ਨਹੀਂ। ਪੰਜ ਦਿਨ ਬਾਅਦ ਹਨੀਮੂਨ ਤੋਂ ਪਰਤੇ ਤਾਂ ਗੱਲ ਸਹੁਰਿਆਂ ਨੂੰ ਦੱਸੀ। ਉਨ੍ਹਾਂ ਨੇ ਵੀ ਇਸ ਨੂੰ ਆਮ ਗੱਲ ਦੱਸ ਟਾਲ ਦਿੱਤਾ। ਇਸ ਤੋਂ ਬਾਅਦ ਸਹੁਰਿਆਂ ਨੇ ਉਸ ਤੋਂ 15 ਲੱਖ ਰੁਪਏ ਦੀ ਮੰਗ ਸ਼ੁਰੂ ਕਰ ਦਿੱਤੀ। ਉਸ ਨੇ ਆਪਣੇ ਗਹਿਣੇ ਵੇਚ ਕੇ ਪੈਸੇ ਆਪਣੇ ਪਤੀ ਨੂੰ ਦਿੱਤੇ ਤਾਂ ਉਸ ਦਾ ਪਤੀ ਉਨ੍ਹਾਂ ਹੀ ਪੈਸਿਆਂ ਨਾਲ ਕੈਨੇਡਾ ਚਲਾ ਗਿਆ। ਜਦੋਂ ਉਸ ਨੇ ਕੈਨੇਡਾ ਗਏ ਆਪਣੇ ਪਤੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੇ ਸਿਰ ਉੱਤੇ ਕਰਜ਼ਾ ਸੀ ਤੇ ਉਸ ਨੇ ਕਰਜ਼ਾ ਲਾਉਣ ਲਈ ਹੀ ਉਸ ਨਾਲ ਵਿਆਹ ਕੀਤਾ ਸੀ। ਇਸ ਸਾਰੇ ਮਾਮਲੇ ਤੋਂ ਬਾਅਦ ਪੁਲਸ ਨੇ ਦੋਸ਼ੀ ਸਣੇ 3 ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 

Get the latest update about marrige, check out more about canada & jalandhar

Like us on Facebook or follow us on Twitter for more updates.