ਜੇਕਰ ਤੁਹਾਡਾ ਵੀ ਹੁੰਦਾ ਹੈ ਸਿਰਦਰਦ ਤਾਂ ਨਾ ਲਓ ਹਲਕੇ 'ਚ, ਹੋ ਸਕਦੇ ਨੇ ਗੰਭੀਰ ਬਿਮਾਰੀਆਂ ਦੇ ਸੰਕੇਤ

ਜੇਕਰ ਤੁਹਾਡਾ ਹੁੰਦਾ ਹੈ ਸਿਰਦਰਦ ਤਾਂ ਨਾ ਲਓ ਹਲਕੇ 'ਚ। ਇਹ ਗੰਭੀਰ ...

ਨਵੀਂ ਦਿੱਲੀ— ਜੇਕਰ ਤੁਹਾਡਾ ਹੁੰਦਾ ਹੈ ਸਿਰਦਰਦ ਤਾਂ ਨਾ ਲਓ ਹਲਕੇ 'ਚ। ਇਹ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਦੱਸ ਦੱਈਏ ਕਿ ਇੰਗਲੈਂਡ ਦੇ ਗੇਟਸਹੇਡ 'ਚ 21 ਸਾਲ ਦੀ ਜੇਸਿਕਾ ਕੇਨ ਨੂੰ ਅਚਾਨਕ ਸਿਰਦਰਦ ਹੋਇਆ, ਉਹ ਪੇਨਕਿਲਰ ਖਾ ਕੇ ਸੁੱਤੀ ਅਤੇ ਉਸ ਦੀ ਮੌਤ ਹੋ ਗਈ। ਦਰਅਸਲ ਜੇਸਿਕਾ ਨੂੰ ਮੇਨਿੰਗੋਕਾਕਲ ਮੇਨਿਨਜ਼ਾਈਟਿਸ ਅਤੇ ਸੇਪਟੀਕੈਮੀਆ ਨਾਂ ਦੀ ਬਿਮਾਰੀ ਹੋ ਗਈ ਸੀ, ਜਿਸ ਨੇ ਉਸ ਦੀ ਜਾਨ ਲੈ ਲਈ। ਦੱਸ ਦੱਈਏ ਕਿ ਇਹ ਇਕ ਅਜਿਹਾ ਇਨਫੈਕਸ਼ਨ ਹੈ, ਜਿਸ 'ਚ ਬੈਕਟੀਰੀਆ ਖੂਨ 'ਚ ਪ੍ਰਵੇਸ਼ ਕਰਦਾ ਹੈ ਅਤੇ ਬੜੀ ਤੇਜ਼ੀ ਨਾਲ ਫੈਲਣ ਲੱਗਦਾ ਹੈ। ਇਹ ਬੈਕਟੀਰੀਆ ਖੂਨ 'ਚ ਟਾਕਸਿੰਸ ਰਿਲੀਜ਼ ਕਰਨ ਲੱਗਦਾ ਹੈ, ਜੋ ਜਾਨਲੇਵਾ ਸਬਿਤ ਹੋ ਸਕਦਾ ਹੈ। ਸਾਡੇ 'ਚੋ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਆਪਣੇ ਸਿਰਦਰਦ, ਬਹਿੰਦੀ ਨੱਕ, ਛਿੱਕ, ਹਲਕਾ ਬੁਖਾਰ ਵਰਗੀਆਂ ਦਿੱਕਤਾਂ ਨੂੰ ਹਲਕੇ 'ਚ ਲੈਂਦੇ ਹੋ ਅਤੇ ਉਸ ਦੇ ਇਲਾਜ਼ ਦੇ ਬਾਰੇ 'ਚ ਵੀ ਨਹੀਂ ਸੋਚਦੇ ਪਰ ਇਹ ਲੱਛਣ ਕਿਸੇ ਗੰਭੀਰ ਸਮੱਸਿਆ ਵੱਲ ਇਸ਼ਾਰਾ ਕਰਦੇ ਹਨ, ਜਿਸ 'ਤੇ ਜੇਕਰ ਸਮੇਂ ਰਹਿੰਦੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਤੁਹਾਡੇ ਲਈ ਬੇਹੱਦ ਹਾਨੀਕਾਰਕ ਅਤੇ ਜਾਨਲੇਵਾ ਸਾਬਿਤ ਹੋ ਸਕਦਾ ਹੈ।

ਬਲੱਡ ਕਲਾਟ —
ਕਈ ਵਾਰ ਬ੍ਰੇਨ 'ਚ ਜੇਕਰ ਕਿਸੇ ਤਰ੍ਹਾਂ ਦਾ ਬਲੱਡ ਕਲਾਟ ਬਣ ਜਾਵੇ ਤਾਂ ਉਸ ਵਜ੍ਹਾਂ ਨਾਲ ਵੀ ਸਿਰਦਰਦ ਹੋਣ ਲੱਗਦਾ ਹੈ। ਜੇਕਰ ਤੁਹਾਨੂੰ ਕਦੀ ਗੰਭੀਰ ਸਿਰਦਰਦ ਹੋਣ ਲੱਗਦਾ ਹੈ ਅਤੇ ਦਰਦ ਬਰਦਾਸ਼ਤ ਦੇ ਬਾਹਰ ਹੋ ਜਾਵੇਂ ਤਾਂ ਤੁਹਾਨੂੰ ਆਪਣੇ ਡਾ. ਨਾਲ ਸੰਪਰਕ ਕਰਨਾ ਚਾਹੀਦਾ ਹੈ। ਜੇਕਰ ਸਮੇਂ ਰਹਿੰਦੇ ਇਲਾਜ ਨਾ ਹੋਇਆ ਤਾਂ ਇਹ ਬਲੱਡ ਕਲਾਟ ਸਟ੍ਰੋਕ 'ਚ ਪਰਿਵਰਤਿਤ ਹੋ ਸਕਦੇ ਹਨ ਜੋ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ।

ਆਪਟਿਕ ਨਿਊਰਾਈਟਿਸ —
ਜੇਕਰ ਅੱਖਾਂ ਦੇ ਪਿੱਛੇ ਵਾਲੇ ਸਿਰ ਦੇ ਹਿੱਸੇ 'ਚ ਦਰਦ ਹੋ ਰਿਹਾ ਹੈ ਤਾਂ ਇਹ ਆਪਟਿਕ ਨਿਊਰਾਈਟਿਸ ਦਾ ਲੱਛਣ ਹੋ ਸਕਦਾ ਹੈ। ਇਸ 'ਚ ਬ੍ਰੇਨ ਤੋਂ ਅੱਖਾਂ ਤੱਕ ਜਾਣਕਾਰੀ ਪਹੁੰਚਾਉਣ ਵਾਲੀਆਂ ਨਸਾਂ ਨੂੰ ਨੁਸਕਸਾਨ ਪਹੁੰਚਦਾ ਹੈ, ਜਿਸ ਵਜ੍ਹਾਂ ਨਾਲ ਦੇਖਣ 'ਚ ਦਿੱਕਤ ਹੁੰਦੀ ਹੈ।

ਸਰਦੀਆਂ 'ਚ ਇੰਝ ਰੱਖੋਂ ਗਲੇ ਦਾ ਧਿਆਨ, ਖਰਾਸ਼ ਤੋਂ ਬਚਣ ਲਈ ਅਪਣਾਉ ਇਹ ਘਰੇਲੂ ਨੁਸਖੇ

ਮਾਈਗ੍ਰੇਨ ਜਾਂ ਟਿਊਮਰ —
ਲੰਬੇ ਸਮੇਂ ਤੱਕ ਸਿਰਦਰਦ ਦੀ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਿਓ। ਇਹ ਮਾਈਗ੍ਰੇਨ, ਟਿਊਮਰ ਜਾਂ ਨਰਵਸ ਸਿਸਟਮ ਨਾਲ ਜੁੜੀਆਂ ਦੂਜੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਕਦੀਂ-ਕਦੀਂ ਜ਼ਿਆਦਾ ਦਿਨਾਂ ਤੱਕ ਸਿਰਦਰਦ ਨਾਲ ਬਾਕੀ ਅੰਗਾਂ 'ਚ ਵੀ ਬੁਰਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਇਨ੍ਹਾਂ ਦੀ ਕਾਰਜ ਸਮਰੱਥਾ ਵੀ ਪ੍ਰਭਾਵਿਤ ਹੋ ਜਾਂਦੀ ਹੈ।

Get the latest update about Heaith News, check out more about News In Punjabi, National News, Symptoms & Serious

Like us on Facebook or follow us on Twitter for more updates.