ਖਾਲੀ ਪੇਟ ਕਰੋ ਸ਼ਹਿਦ ਤੇ ਲਸਣ ਦਾ ਸੇਵਨ, ਮਿਲਣਗੇ ਕਈ ਫਾਇਦੇ

ਪੋਸ਼ਕ ਤੱਤਾਂ ਨਾਲ ਭਰਪੂਰ ਲਸਣ ਦਾ ਸੇਵਨ ਭਾਰਤੀ ਵਿਅੰਜਨਾਂ 'ਚ ਕਈ ਤਰ੍ਹਾਂ ਨਾਲ ਕੀਤਾ ...

ਨਵੀਂ ਦਿੱਲੀ — ਪੋਸ਼ਕ ਤੱਤਾਂ ਨਾਲ ਭਰਪੂਰ ਲਸਣ ਦਾ ਸੇਵਨ ਭਾਰਤੀ ਵਿਅੰਜਨਾਂ 'ਚ ਕਈ ਤਰ੍ਹਾਂ ਨਾਲ ਕੀਤਾ ਜਾਂਦਾ ਹੈ, ਕਿਉਂਕਿ ਇਸ 'ਚ ਮੌਜੂਦ ਫਾਈਬਰ, ਵਿਟਾਮਿਨਸ, ਐਂਟੀ-ਆਕਸੀਡੈਂਟ ਤੱਤ ਅਤੇ ਐਂਟੀ ਬੈਕਟੀਰੀਅਲ ਗੁਣ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ ਪਰ ਕੁਝ ਆਯੂਵੈਦ ਅਨੁਸਾਰ ਜੇਕਰ ਤੁਸੀਂ ਲਸਣ ਦਾ ਸੇਵਨ ਕੱਚਾ ਕਰੋ ਤਾਂ ਇਸ ਨਾਲ ਤੁਹਾਨੂੰ ਦੁੱਗਣਾ ਲਾਭ ਮਿਲੇਗਾ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਲਸਣ ਨਾਲ ਸ਼ਹਿਦ ਖਾਣ ਦੇ 11 ਬੇਮਿਸਾਲ ਫਾਇਦੇ। ਉਸ ਤੋਂ ਪਹਿਲਾਂ ਜਾਣੋ ਇਸ ਵਿਧੀ ਨੂੰ ਘਰ 'ਚ ਹੀ ਬਣਾਉਣ ਦਾ ਤਰੀਕਾ।

ਖੂਨ ਦੀ ਕਮੀ ਨੂੰ ਤੇਜ਼ੀ ਨਾਲ ਪੂਰਾ ਕਰਦੀ ਹੈ ਭਿੱਜੀ ਹੋਈ ਕਿਸ਼ਮਿਸ਼, ਜਾਣੋ ਇਸ ਦੇ ਹੋਰ ਵੀ ਫਾਇਦੇ

ਸਮੱਗਰੀ —
2-3 ਵੱਡੀਆਂ ਲਸਣ ਦੀਆਂ ਕਲੀਆਂ ਨੂੰ ਲੈ ਕੇ ਉਸ ਨੂੰ ਮੈਸ਼ ਕਰਕੇ ਸ਼ਹਿਦ 'ਚ ਪਾ ਦਿਓ। ਸ਼ਹਿਦ ਨੂੰ ਲਸਣ 'ਚ ਪੂਰੀ ਤਰ੍ਹਾਂ ਮਿਲਾਓ। ਤਿਆਰ ਲਸਣ ਨੂੰ ਰੋਜ਼ਾਨਾ ਸਵੇਰ ਦੇ ਸਮੇਂ ਖਾਲੀ ਪੇਟ 7 ਦਿਨਾਂ ਤੱਕ ਖਾਓ। ਇਸ ਨੂੰ ਰੋਜ਼ ਤਾਜ਼ਾ ਵੀ ਬਣਾਓ ਤਾਂ ਬਿਹਤਰ ਹੋਵੇਗਾ। ਤੁਸੀਂ ਲਸਣ ਅਤੇ ਸ਼ਹਿਦ ਨਾਲ ਹਲਕਾ ਗੁਨਗੁਨਾ ਪਾਣੀ ਵੀ ਲੈ ਸਕਦੇ ਹੋ।

ਸਿਹਤ ਲਈ ਵਰਦਾਨ ਹੈ ਅਖਰੋਟ, ਇਨ੍ਹਾਂ ਬੀਮਾਰੀਆਂ ਨੂੰ ਕਰਦਾ ਹੈ ਦੂਰ

ਸ਼ਹਿਦ 'ਚ ਡੁੱਬਿਆ ਹੋਇਆ ਲਸਣ ਖਾਣ ਦੇ ਫਾਇਦੇ —
ਸ਼ਹਿਦ 'ਚ ਡੁੱਬਿਆ ਹੋਇਆ ਲਸਣ 'ਚ ਕਈ ਤੱਤ ਪਾਏ ਜਾਂਦੇ ਹਨ। ਇਸ ਦਾ ਨਿਯਮਿਤ ਰੂਪ ਨਾਲ ਸੇਵਨ ਕਰਨ ਨਾਲ ਸਰੀਰ 'ਚ ਗਰਮੀ ਆਉਂਦੀ ਹੈ, ਜਿਸ ਵਜ੍ਹਾ ਤੋਂ ਸਰਦੀਆਂ 'ਚ ਇਸ ਦਾ ਸੇਵਨ ਲਾਭਦਾਇਕ ਹੁੰਦਾ ਹੈ। ਇਸ 'ਚ ਐਂਟੀ-ਇੰਫਲੇਮੇਟਰੀ, ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਅਜਿਹੇ 'ਚ ਇਸ ਨੂੰ ਖਾਣ ਨਾਲ ਸਰਦੀ-ਜ਼ੁਕਾਮ, ਗਲਾ ਖਰਾਬ ਅਤੇ ਸੋਜ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ। ਨਾਲ ਹੀ ਸਾਈਨਸ ਦੀ ਪਰੇਸ਼ਾਨੀ ਵੀ ਘੱਟ ਹੁੰਦੀ ਹੈ। ਇਸ ਨੂੰ ਖਾਣ ਨਾਲ ਵਜ਼ਨ ਘੱਟ ਕਰਨ 'ਚ ਮਦਦ ਮਿਲਦੀ ਹੈ। ਲਸਣ ਅਤੇ ਸ਼ਹਿਦ ਐਂਟੀ-ਆਕਸੀਡੈਂਟਸ, ਐਂਟੀਬੈਕਟੀਰੀਅਲ ਗੁਣ ਹੋਣ ਨਾਲ ਕੈਂਸਰ ਦੇ ਮਰੀਜ਼ ਲਈ ਫਾਇਦੇਮੰਦ ਹੈ। ਅਜਿਹੇ 'ਚ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ। ਇਨ੍ਹਾਂ 'ਚ ਐਂਟੀ-ਬੈਕਟੀਰੀਅਲ ਗੁਣ ਹੋਣ ਨਾਲਫੰਗਲ ਇਨਫੈਕਸ਼ਨ ਹੋਣ ਦਾ ਖਤਰਾ ਘੱਟ ਰਹਿੰਦਾ ਹੈ। ਇਹ ਪਾਚਣ ਤੰਤਰ ਮਜ਼ਬੂਤ ਕਰਕੇ ਡਾਇਰੀਆ ਅਤੇ ਪੇਟ ਨਾਲ ਸੰਬੰਧਿਤ ਕਈ ਸਮੱਸਿਆਵਾਂ ਤੋਂ ਰਾਹਤ ਦਿਲਾਉਂਦਾ ਹੈ। ਇਸ ਦਾ ਪੇਸਟ ਬਣਾ ਕੇ ਸੇਵਨ ਕਰਨ ਨਾਲ ਦਿਲ ਨੂੰ ਤੰਦਰੁਸਤ ਰੱਖਣ 'ਚ ਮਦਦ ਕਰਦਾ ਹੈ। ਇਹ ਦਿਲ ਦੀ ਧਮਨੀਆਂ 'ਚ ਜਮ੍ਹਾਂ ਫੈਟਡ ਬਾਹਰ ਨਿੱਕਲ ਕੇ ਬਲੱਡ ਸਰਕੂਲੇਸ਼ਨ ਵਧਾਉਣ ਦਾ ਕੰਮ ਕਰਦਾ ਹੈ। ਇਨ੍ਹਾਂ ਦੋਵਾਂ ਚੀਜ਼ਾਂ ਨੂੰ ਮਿਕਸ ਕਰਕੇ ਖਾਣ ਨਾਲ ਸਰੀਰ 'ਚ ਵਧੇ ਹੋਏ ਕੋਲਸਟ੍ਰਾਲ ਦੀ ਮਾਤਰਾ ਘੱਟ ਹੁੰਦੀ ਹੈ। ਇਹ ਇਮੀਓਊਨ ਸਿਸਟਮ ਨੂੰ ਸਟ੍ਰਾਂਗ ਬਣਾ ਕੇ ਸਰੀਰ ਨੂੰ ਬੀਮਾਰੀਆਂ ਤੋਂ ਬਚਣ 'ਚ ਮਦਦ ਕਰਦਾ ਹੈ। ਇਨ੍ਹਾਂ 'ਚ ਐਲੀਸਿਨ, ਫਾਈਬਰ, ਕੈਲਸ਼ੀਅਮ, ਫਾਸਫੋਰਸ ਆਦਿ ਤੱਤ ਹੋਣ ਨਾਲ ਦੰਦ, ਵਾਲ ਅਤੇ ਹੱਡੀਆਂ ਨੂੰ ਮਜ਼ਬੂਤ ਕਰਕੇ ਇਨ੍ਹਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਲਾਉਣ 'ਚ ਮਦਦ ਮਿਲਦੀ ਹੈ।

ਹੁਣ 10 ਮਿੰਟ 'ਚ ਗੁਲਾਬੀ ਹੋਣਗੇ ਤੁਹਾਡੇ ਲਿਪਸ, ਜਾਣੋ ਕਿਵੇਂ

Get the latest update about Honey Dipped Garlic, check out more about Health News, True Scoop News, Health Benefits & Eating

Like us on Facebook or follow us on Twitter for more updates.