ਸੌਂਫ ਬੜੀ ਗੁਣਕਾਰੀ, ਕਰਦੀ ਦੂਰ ਬਿਮਾਰੀ

ਨਵੀਂ ਦਿੱਲੀ - ਖਾਣ-ਪੀਣ ਦੀਆਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਆਪਣੀ ਰੋਜ਼-ਮਰਾ ਦੀ ਜ਼ਿੰਦਗੀ ਵਿੱਚ ਇਸਤੇਮਾਲ ਕਰਦੇ ਹਾਂ। ਉਹਨਾਂ ਵਿੱਚੋਂ ਹੀ ਇਕ ਬਹੁਤ ਗੁਣਕਾਰੀ ਖਾਧ ਪਦਾਰਥ ਹੈ - ਸੌਂਫ। ਸੌਂਫ ਨੂੰ ਉਬਾਲ ਕੇ ਉਸਦਾ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ...

ਨਵੀਂ ਦਿੱਲੀ - ਖਾਣ-ਪੀਣ ਦੀਆਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਆਪਣੀ ਰੋਜ਼-ਮਰਾ ਦੀ ਜ਼ਿੰਦਗੀ ਵਿੱਚ ਇਸਤੇਮਾਲ ਕਰਦੇ ਹਾਂ। ਉਹਨਾਂ ਵਿੱਚੋਂ ਹੀ ਇਕ ਬਹੁਤ ਗੁਣਕਾਰੀ ਖਾਧ ਪਦਾਰਥ ਹੈ - ਸੌਂਫ। ਸੌਂਫ ਨੂੰ ਉਬਾਲ ਕੇ ਉਸਦਾ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਸੌਂਫ ਐਂਟੀਆਕਸੀਡੈਂਟ, ਵਿਟਾਮਿਨ ਏ ਅਤੇ ਬੀ, ਐਮੀਨੋ ਐਸਿਡ, ਕਾਮਪਲੈਕਸ ਅਤੇ ਵਿਟਾਮਿਨ ਸੀ ਤੇ ਡੀ ਨਾਲ ਭਰਪੂਰ ਹੁੰਦੀ ਹੈ, ਇਹ ਸਾਰੇ ਨਿਊਟਰੀਐਂਟ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੇ ਨੇ।
ਰੋਜ਼ਾਨਾ ਸੌਂਫ ਦਾ ਪਾਣੀ ਪੀਣ ਨਾਲ ਕਈ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਸਾਡੇ ਸਰੀਰ ਦਾ ਕਮਜ਼ੋਰ ਹੋਇਆ ਪਾਚਨ ਤੰਤਰ ਤੰਦਰੁਸਤ ਹੋ ਜਾਂਦਾ ਹੈ। ਲਿਵਰ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ 5 ਗ੍ਰਾਮ ਸੌਂਫ ਜ਼ਰੂਰ ਖਾਣੀ ਚਾਹੀਦੀ ਹੈ। ਇਸ ਨਾਲ ਪੇਟ ਦੀਆਂ ਅੰਤੜੀਆਂ ਸਾਫ਼ ਰਹਿੰਦੀਆਂ ਨੇ।

ਗਰਮੀ ਤੋਂ ਨਿਜਾਤ ਪਾਉਣ ਲਈ ਸਵਿਮਿੰਗ ਪੂਲ ਵਿੱਚ ਜਾਣਾ ਕਿਤੇ ਬਿਮਾਰੀਆਂ  ਨੂੰ ਸੱਦਾ ਤੇ ਨਹੀ


ਸੌਂਫ ਦਾ ਪਾਣੀ ਦਿਲ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਤੇ ਹਾਈਪਰਟੈਂਸ਼ਨ ਨੂੰ ਕੰਟਰੋਲ ਵਿੱਚ ਰੱਖਦਾ ਹੈ, ਕੋਲੈਸਟ੍ਰੋਲ ਦਾ ਪੱਧਰ ਠੀਕ ਰਹਿੰਦਾ ਹੈ।
ਮੂੰਹ ਦੀ ਗੱਲ ਕਰੀਏ ਤੇ ਸੌਂਫ ਸਾਡੇ ਮਸੂੜਿਆਂ ਲਈ ਬਹੁਤ ਲਾਹੇਵੰਦ ਸਾਬਿਤ ਹੁੰਦੀ ਹੈ। ਦੰਦ ਸਾਫ਼ ਅਤੇ ਮਸੂੜੇ ਮਜ਼ਬੂਤ ਹੁੰਦੇ ਹਨ।
ਸਾਡੀ ਯਾਦਾਸ਼ਤ ਸ਼ਕਤੀ ਨੂੰ ਵਧਾਉਣ ਵਿੱਚ ਸੌਂਫ ਅਹਿਮ ਰੋਲ ਅਦਾ ਕਰਦੀ ਹੈ। ਸੌਂਫ ਨੂੰ ਉਬਾਲ ਕੇ ਉਸਦਾ ਪਾਣੀ ਪੀਣ ਨਾਲ ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ ਆਉਂਦਾ ਹੈ ਤੇ ਪਾਚਨ ਸ਼ਕਤੀ ਵੱਧਦੀ ਹੈ।
ਖੰਘ ਦੀ ਬਿਮਾਰੀ ਨੂੰ ਠੀਕ ਕਰਨ ਲਈ ਤੁਸੀਂ ਸੌਂਫ ਨੂੰ ਮਿਸ਼ਰੀ ਨਾਲ ਮਿਲਾ ਕੇ ਖਾ ਸਕਦੇ ਹੋ। ਇਸ ਨਾਲ ਤੁਹਾਡੀ ਆਵਾਜ਼ ਵਿੱਚ ਵੀ ਨਿਖ਼ਾਰ ਆਵੇਗਾ। ਰੋਜ਼ਾਨਾ ਸੌਂਫ ਦੇ ਪਾਣੀ ਦਾ ਇਸਤੇਮਾਲ ਕਰਨ ਨਾਲ ਸਰੀਰ ਚੁਸਤ-ਦਰੁਸਤ ਰਹਿੰਦਾ ਹੈ।

Get the latest update about Sonf, check out more about , latest health news, punjabi news & Fennel Seeds

Like us on Facebook or follow us on Twitter for more updates.