ਗੁੜ ਨਾਲ ਪੀਓ ਗਰਮ ਪਾਣੀ ਹੁੰਦੀਆਂ ਹਨ ਇਹ ਬਿਮਾਰੀਆਂ ਦੂਰ

ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਉੱਠ ਕੇ ਜੇਕਰ ਬਾਸੀ ਮੂੰਹ ਗੁੜ ਤੇ ਗਰਮ ਪਾਣੀ ...

ਨਵੀਂ ਦਿੱਲੀ —  ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਉੱਠ ਕੇ ਜੇਕਰ ਬਾਸੀ ਮੂੰਹ ਗੁੜ ਤੇ ਗਰਮ ਪਾਣੀ ਪੀਤਾ ਜਾਵੇ ਤਾਂ ਇਹ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਦੱਸ ਦੱਈਏ ਕਿ ਇਸ ਨਾਲ ਨਾ ਸਿਰਫ਼ ਵੱਖ-ਵੱਖ ਬਿਮਾਰੀਆਂ ਦੇ ਇਲਾਜ 'ਚ ਮਦਦ ਮਿਲਦੀ ਹੈ ਬਲਕਿ ਤੁਹਾਡੀ ਸਿਹਤ ਵੀ ਦਰੁਸਤ ਰਹਿੰਦੀ ਹੈ। ਸਵੇਰੇ ਉੱਠ ਕੇ ਬਾਸੀ ਮੂੰਹ ਗੁੜ ਤੇ ਗਰਮ ਪਾਣੀ ਪੀਣ ਨਾਲ ਸਰੀਰ 'ਚ ਕਾਫੀ ਤਾਕਤ ਆਉਂਦੀ ਹੈ। ਬਹੁਤ ਸਾਰੇ ਲੋਕ ਇਨ੍ਹਾਂ ਦੋਵਾਂ ਦੇ ਸਿਹਤ ਸਬੰਧੀ ਫਾਇਦਿਆਂ ਬਾਰੇ ਨਹੀਂ ਜਾਣਦੇ ਹੋਣਗੇ ਪਰ ਇਨ੍ਹਾਂ ਦਾ ਸੇਵਨ ਹਰੇਕ ਲਈ ਫਾਇਦੇਮੰਦ ਹੈ। ਜੇਕਰ ਤੁਸੀਂ ਵੀ ਨਹੀਂ ਜਾਣਦੇ ਤਾਂ ਅਸੀਂ ਤੁਹਾਨੂੰ ਗਰਮ ਪਾਣੀ ਤੇ ਗੁੜ ਦੇ ਸੇਵਨ ਨਾਲ ਜੁੜੇ ਕਈ ਤਰ੍ਹਾਂ ਦੇ ਫਾਇਦੇ ਦੱਸਣ ਜਾ ਰਹੇ ਹਾਂ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ਤੋਂ ਨਾ ਸਿਰਫ਼ ਬਹੁਤ ਸਾਰੇ ਰੋਗ ਦੂਰ ਹੋਣਗੇ ਬਲਕਿ ਤੁਹਾਡੀ ਸਿਹਤ ਵੀ ਦਰੁਸਤ ਰਹੇਗੀ।

ਵਜ਼ਨ ਘਟਾਉਣ 'ਚ ਫਾਇਦੇਮੰਦ —
ਗੁੜ 'ਚ ਮੌਜੂਦ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ 21, 26 ਤੇ ਵਿਟਾਮਿਨ 3 ਸਾਡੇ ਸਰੀਰ 'ਚ ਐਕਸਟ੍ਰਾ ਕੈਲਰੀ ਬਰਨ ਕਰਨ 'ਚ ਮਦਦ ਕਰਦੇ ਹਨ, ਜਿਸ ਕਾਰਨ ਤੁਹਾਡਾ ਵਧਿਆ ਹੋਇਆ ਪੇਟ ਅੰਦਰ ਹੋ ਸਕਦਾ ਹੈ ਤੇ ਭਾਰ ਘਟਾਉਣ 'ਚ ਵੀ ਮਦਦ ਮਿਲੇਗੀ। ਅਜਿਹਾ ਕਰਨ ਲਈ ਤੁਸੀਂ ਰਾਤ ਨੂੰ ਦੋ ਟੁੱਕੜੇ ਗੁੜ ਦੇ ਖਾ ਕੇ ਗਰਮ ਪਾਣੀ ਪੀ ਲਓ।

ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਦੂਰ —
ਜੇਕਰ ਤੁਸੀਂ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਟੁਕੜੇ ਗੁੜ ਖਾ ਕੇ ਗਰਮ ਪਾਣੀ ਪੀ ਲਓ। ਅਜਿਹਾ ਕਰਨ ਨਾਲ ਗੈਸ, ਕਬਜ਼ ਵਰਗੀਆਂ ਪੇਟ ਸਬੰਧੀ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਜੇਕਰ ਤੁਸੀਂ ਲਗਾਤਾਰ ਸਵੇਰੇ ਪੇਟ ਨਾ ਸਾਫ਼ ਹੋਣ ਦੀ ਸ਼ਿਕਾਇਤ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਤੁਸੀਂ ਇਹ ਉਪਾਅ ਜ਼ਰੂਰ ਅਪਣਾ ਸਕਦੇ ਹੋ।

ਉਨੀਂਦਰੇ ਦੀ ਸਮੱਸਿਆ ਵੀ ਹੁੰਦੀ ਹੈ ਦੂਰ —
ਜਿਨ੍ਹਾਂ ਨੂੰ ਰਾਤ ਨੂੰ ਠੀਕ ਤਰ੍ਹਾਂ ਨੀਂਦ ਨਹੀਂ ਆਉਂਦੀ ਜਾਂ ਬੇਚੈਨੀ ਮਹਿਸੂਸ ਹੁੰਦੀ ਹੈ ਤਾਂ ਗਰਮ ਪਾਣੀ ਨਾਲ ਗੁੜ ਦੇ ਇਕ-ਜਾਂ ਦੋ ਟੁਕੜੇ ਜ਼ਰੂਰ ਖਾਓ। ਗੁੜ 'ਚ ਪਾਏ ਜਾਣੇ ਵਾਲੇ ਐਂਟੀ-ਡਿਪ੍ਰੈਸੈਂਟ ਗੁਣ ਤਣਾਅ ਦੂਰ ਕਰਨ ਤੇ ਨੀਂਦ ਦਿਵਾਉਣ 'ਚ ਮਦਦ ਕਰਦੇ ਹਨ।

ਜੇਕਰ ਤੁਸੀਂ ਵੀ ਖਾਂਧੇ ਹੋ ਬ੍ਰਾਊਨ ਰਈਸ ਤਾਂ ਜਾਣੋ ਇਸ ਦੇ ਫਾਇਦੇ

ਮੂੰਹ ਦੀਆਂ ਬਿਮਾਰੀਆਂ ਨੂੰ ਖ਼ਤਮ ਕਰਦੇ ਹਨ ਗਰਮ ਪਾਣੀ ਤੇ ਗੁੜ —
ਰੋਜ਼ ਰਾਤ ਨੂੰ ਇਲਾਇਚੀ ਨਾਲ ਗੁੜ ਖਾ ਕੇ ਗਰਮ ਪਾਣੀ ਪੀਣ ਨਾਲ ਮੂੰਹ ਦੇ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ। ਅਜਿਹਾ ਕਰਨ ਨਾਲ ਨਾ ਸਿਰਫ਼ ਤੁਸੀਂ ਕੈਵਿਟੀ ਵਰਗੀ ਸਮੱਸਿਆ ਤੋਂ ਦੂਰ ਰਹਿੰਦੇ ਹੋ ਬਲਕਿ ਤੁਹਾਡੇ ਮੂੰਹ 'ਚੋਂ ਬਦਬੂ ਦੀ ਸਮੱਸਿਆ ਵੀ ਖ਼ਤਮ ਹੋ ਜਾਂਦੀ ਹੈ। ਗਰਮ ਪਾਣੀ ਤੇ ਗੁੜ ਨਾਲ ਤੁਹਾਡੇ
ਮਸੂੜੇ ਵੀ ਸਿਹਤਮੰਦ ਰਹਿੰਦੇ ਹਨ।

ਪੱਥਰੀ ਦੀ ਸਮੱਸਿਆ ਹੁੰਦੀ ਦੂਰ  —
ਜੇਕਰ ਤੁਸੀਂ ਪੱਥਰੀ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਟੁਕੜਾ ਗੁੜ ਤੇ ਗਰਮ ਪਾਣੀ ਪੀ ਲਓ। ਅਜਿਹਾ ਕਰਨ ਨਾਲ ਪੱਥਰੀ ਟੁੱਟ ਕੇ ਯੂਰਿਨ ਰਸਤੇ ਬਾਹਰ ਨਿਕਲ ਜਾਵੇਗੀ। ਇਸ ਦੇ ਨਾਲ ਹੀ ਗੁੜ ਖਾਣ ਨਾਲ ਛਾਤੀ 'ਚ ਸਾੜ ਤੇ ਜੋੜਾਂ ਦੇ ਦਰਦ ਵੀ ਦੂਰ ਹੋਣਗੇ।

ਚਮੜੀ 'ਚ ਆਉਂਦਾ ਹੈ ਨਿਖਾਰ —
ਜੇਕਰ ਤੁਸੀਂ ਆਪਣੇ ਚਿਹਰੇ ਦੀ ਰੰਗਤ ਜਾਂ ਮੁਹਾਸਿਆਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੁਝ ਦਿਨਾਂ ਤਕ ਖ਼ਾਲੀ ਪੇਟ ਗੁੜ ਤੇ ਪਾਣੀ ਦਾ ਸੇਵਨ ਕਰੋ। ਇਸ ਨਾਲ ਨਾ ਸਿਰਫ਼ ਤੁਹਾਡੀ ਸਿਹਤ ਦਰੁਸਤ ਹੋਵੇਗੀ ਬਲਕਿ ਤੁਹਾਡੀ ਚਮੜੀ 'ਚ ਵੀ ਨਿਖਾਰ ਆਵੇਗਾ।

Get the latest update about News In Punjabi, check out more about Heath News, Health Jaggary Hot water Diseases Away & True Scoop News

Like us on Facebook or follow us on Twitter for more updates.