ਹੱਡੀਆਂ, ਦਿਮਾਗ, ਕੈਂਸਰ ਦੇ ਇਲਾਜ ਸਣੇ ਕਈ ਫਾਇਦਿਆਂ ਨਾਲ ਭਰਪੂਰ ਹੈ ‘ਆਲੂ ਬੁਖਾਰਾ’

ਬਹੁਤ ਹੀ ਘੱਟ ਫਲ ਅਜਿਹੇ ਹੁੰਦੇ ਹਨ ਜੋ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹੋਣ। ਬਹੁਤ ਸਾਰੇ ਸੁਆਦ ਫਲਾਂ 'ਚੋਂ ਇਕ ਫਲ ਹੈ ‘ਆਲੂ-ਬੁਖਾਰਾ’। ਇਹ ਸੁਆਦ ਹੋਣ ਦੇ ਨਾਲ-ਨਾਲ ਖੱਟਾ-ਮਿੱਠਾ ਵੀ ਹੁੰ...

ਬਹੁਤ ਹੀ ਘੱਟ ਫਲ ਅਜਿਹੇ ਹੁੰਦੇ ਹਨ ਜੋ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹੋਣ। ਬਹੁਤ ਸਾਰੇ ਸੁਆਦ ਫਲਾਂ 'ਚੋਂ ਇਕ ਫਲ ਹੈ ‘ਆਲੂ-ਬੁਖਾਰਾ’। ਇਹ ਸੁਆਦ ਹੋਣ ਦੇ ਨਾਲ-ਨਾਲ ਖੱਟਾ-ਮਿੱਠਾ ਵੀ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਆਲੂ-ਬੁਖਾਰਾ ਖਾਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ। ਆਲੂ-ਬੁਖਾਰਾ ਗਰਮੀ ਦੇ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਕਈ ਮਿਨਰਲਸ ਨਾਲ ਭਰਪੂਰ ਹੋਣ ਦੇ ਨਾਲ-ਨਾਲ ਇਹ ਪੋਟਾਸ਼ੀਅਮ ਦਾ ਵੀ ਚੰਗਾ ਸਰੋਤ ਹੈ। ਇਸ 'ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ। ਜੋ ਕਈ ਬੀਮਾਰੀਆਂ ਨਾਲ ਲੜਣ 'ਚ ਸਹਾਈ ਹੁੰਦੇ ਹਨ। ਆਲੂ-ਬੁਖਾਰੇ 'ਚ ਹੋਰ ਫਲਾਂ ਦੀ ਤੁਲਨਾ 'ਚ ਕੈਲੋਰੀ ਘੱਟ ਹੁੰਦੀ ਹੈ। ਜਿਸ ਨੂੰ ਖਾਣ ਨਾਲ ਬਲੱਡ ਸ਼ੂਗਰ ਨਹੀਂ ਵਧਦੀ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਆਲੂ-ਬੁਖਾਰਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ

ਦਿਮਾਗ ਨੂੰ ਰੱਖੇ ਸਿਹਤਮੰਦ
ਇਸ 'ਚ ਮੌਜੂਦ ਐਂਟੀਆਕਸੀਡੈਂਟ ਦਿਮਾਗ ਨੂੰ ਵੀ ਸਿਹਤਮੰਦ ਰੱਖਦਾ ਹੈ। ਇਹ ਤਣਾਅ ਨੂੰ ਵੀ ਘੱਟ ਕਰਦਾ ਹੈ। ਇਸ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ।

ਪਾਚਣ ਤੰਤਰ ਕਰੇ ਮਜਬੂਤ
ਆਲੂ ਬੁਖ਼ਾਰਾ ਖਾਣ ਨਾਲ ਢਿੱਡ ਸਬੰਧਤ ਬਿਮਾਰੀ ਜਿਵੇਂ ਢਿੱਡ ਵਿਚ ਭਾਰਾਪਨ ਮਹਿਸੂਸ ਹੋਣਾ, ਕਬਜ ਅਤੇ ਇਸ ਦਾ ਸੇਵਨ ਕਰਣ ਨਾਲ ਅੰਤੜੀਆਂ ਨੂੰ ਵੀ ਆਰਾਮ ਮਿਲਦਾ ਹੈ ਅਤੇ ਪਾਚਣ ਕਰਿਆ ਨੂੰ ਵੀ ਦੁਰੁਸਤ ਰੱਖਣ ਵਿਚ ਮਦਦ ਕਰਦਾ ਹੈ।
 
ਗਰਭਾ ਅਵਸਥਾ ਵਿਚ ਲਾਭਕਾਰੀ
ਗਰਭਾਵਸਥਾ ਵਿਚ ਆਲੂ ਬੁਖ਼ਾਰਾ ਮਾਂ ਅਤੇ ਬੱਚੇ ਦੋਨਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੌਰਾਨ ਢਿੱਡ ਨਾਲ ਸਬੰਧਤ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਸਮਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਆਲੂ ਬੁਖਾਰੇ ਖਾਣਾ ਬਿਲਕੁਲ ਸਹੀ ਹੋਵੇਗਾ।

ਕੈਂਸਰ ਨੂੰ ਰੋਕਣ 'ਚ ਮਦਦ ਕਰੇ
ਆਲੂ-ਬੁਖਾਰੇ ਦਾ ਗਹਿਰਾ ਲਾਲ ਰੰਗ ਐਂਥੋਸਾਈਨਿਨ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਇਹ ਬ੍ਰੈਸਟ ਕੈਂਸਰ, ਕੈਵਿਟੀ ਅਤੇ ਮੂੰਹ ਦੇ ਕੈਂਸਰ ਤੋਂ ਵੀ ਬਚਾਉਂਦਾ ਹੈ।

ਦਿਲ ਲਈ ਫਾਇਦੇਮੰਦ
ਆਲੂ-ਬੁਖਾਰ ਦਿਲ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਸਾਡੇ ਦਿਲ ਨੂੰ ਸਿਹਤਮੰਦ ਰੱਖਦੇ ਹਨ। ਰੋਜ਼ਾਨਾ ਆਲੂ-ਬੁਖਾਰੇ ਦੀ ਵਰਤੋਂ ਨਾਲ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।

ਤਣਾਅ ਤੋਂ ਛੁਟਕਾਰਾ
ਇਸ ਦਾ ਸੇਵਨ ਕਰਣ ਨਾਲ ਦਿਨ ਭਰ ਦੇ ਕੰਮ ਧੰਦਾ ਤੋਂ ਪੈਦਾ ਹੋਏ ਤਨਾਅ ਨੂੰ ਘੱਟ ਕੀਤਾ ਜਾ ਸਕਦਾ ਹੈ। 

ਸ਼ੂਗਰ ਵਿਚ ਫਾਇਦੇਮੰਦ
ਸ਼ੂਗਰ ਬਿਮਾਰੀਆਂ ਲਈ ਆਲੂ ਬੁਖ਼ਾਰਾ ਬਹੁਤ ਫਾਇਦੇਮੰਦ ਹੈ। ਇਸ ਨੂੰ ਖਾਣੇ ਤੋਂ ਪਹਿਲਾਂ ਜਾਂ ਬਾਅਦ ਵਿਚ ਖਾਣ ਨਾਲ ਬਲਡ ਸ਼ੂਗਰ ਲੇਵਲ ਕੰਟਰੋਲ ਵਿਚ ਰਹਿੰਦਾ ਹੈ।  


ਕਬਜ਼ ਤੋਂ ਰਾਹਤ
ਆਲੂ-ਬੁਖਾਰੇ 'ਚ ਆਈਸਟੇਨ ਹੁੰਦਾ ਹੈ ਜਿਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਅਤੇ ਪਾਚਨ ਕਿਰਿਆ ਵੀ ਚੰਗੀ ਰਹਿੰਦੀ ਹੈ। ਇਹ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ। ਤੁਸੀਂ ਸੁੱਕੇ ਆਲੂ-ਬੁਖਾਰੇ ਦੀ ਵਰਤੋਂ ਕਰ ਸਕਦੇ ਹੋ।

ਕੋਲੈਸਟਰੋਲ ਲੈਵਲ ਕੰਟਰੋਲ ਕਰਦਾ ਹੈ
ਇਸ 'ਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਕੋਲੈਸਟਰੋਲ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ ਅਤੇ ਲੀਵਰ 'ਚ ਵਧਣ ਵਾਲੇ ਕੋਲੈਸਟਰੋਲ ਨੂੰ ਰੋਕਦਾ ਹੈ।

ਹੱਡੀਆਂ ਨੂੰ ਮਜ਼ਬੂਤ ਬਣਾਏ
ਆਲੂ-ਬੁਖਾਰਾ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਆਲੂ-ਬੁਖਾਰੇ 'ਚ ਬੋਰਾਨ ਹੁੰਦਾ ਹੈ ਜੋ ਹੱਡੀਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ 'ਚ ਮਦਦਗਾਰ ਹੈ। ਇਸ 'ਚ ਫਲੇਵੋਨਾਈਡਸ ਯੌਗਿਕ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਹੱਡੀਆਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਾਉਂਦਾ ਹੈ।

ਅੱਖਾਂ ਨੂੰ ਸਿਹਤਮੰਦ ਰੱਖੇ
ਆਲੂ-ਬੁਖਾਰੇ 'ਚ ਮੌਜੂਦ ਵਿਟਾਮਿਨ ਸੀ ਤੁਹਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ ਅਤੇ ਰੋਗ ਪ੍ਰਤੀਰੋਧਕ ਸ਼ਮਤਾ ਵੀ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਕੇ ਅਤੇ ਬੀ6 ਮੌਜੂਦ ਹੁੰਦਾ ਹੈ।

ਬਿਊਟੀ, ਦਾਗ, ਧੱਬਿਆਂ ਤੋਂ ਛੁਟਕਾਰਾ 
ਦਾਗ, ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਆਲੂ ਬੁਖਾਰੇ ਦਾ ਸੇਵਨ ਕਰੋ। ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਵਿਚ ਬਲਡ ਸਰਕੁਲੇਸ਼ਨ ਨੂੰ ਠੀਕ ਰੱਖਦਾ ਹੈ ਜੋ ਚਿਹਰੇ ਉੱਤੇ ਪਏ ਸਾਰੇ ਦਾਗ - ਧੱਬਿਆਂ ਨੂੰ ਸਾਫ਼ ਕਰਦਾ ਹੈ। ਆਲੂ ਬੁਖਾਰੇ ਵਿਚ ਵਿਟਾਮਿਨ ਅਤੇ ਪ੍ਰੋਟੀਨ ਪਾਏ ਜਾਂਦੇ ਹਨ ਜੋ ਵਾਲਾਂ ਨੂੰ ਝੜਨੇ ਤੋਂ ਰੋਕਦਾ ਹੈ। ਰੋਜਾਨਾ ਇਸ ਨੂੰ ਖਾਣ  ਨਾਲ ਵਾਲ ਮਜਬੂਤ ਹੁੰਦੇ ਹਨ।

ਭਾਰ ਨੂੰ ਕੰਟਰੋਲ ਕਰੇ
ਆਲੂ-ਬੁਖਾਰੇ 'ਚ 100 ਗ੍ਰਾਮ 'ਚ ਲਗਭਗ 46 ਕੈਲੋਰੀ ਹੁੰਦੀ ਹੈ। ਇਸ 'ਚ ਹੋਰਾਂ ਫਲਾਂ ਦੀ ਤੁਲਨਾ 'ਚ ਕੈਲੋਰੀ ਕਾਫੀ ਘੱਟ ਹੁੰਦੀ ਹੈ ਇਸ ਕਾਰਨ ਇਹ ਤੁਹਾਡਾ ਭਾਰ ਕੰਟਰੋਲ 'ਚ ਰੱਖਣ 'ਚ ਸਹਾਈ ਹੁੰਦਾ ਹੈ।

Get the latest update about Heart, check out more about plum, health tips, Truescoop News & bones

Like us on Facebook or follow us on Twitter for more updates.