ਜੇਕਰ ਤੁਹਾਨੂੰ ਵੀ ਹੁੰਦੀ ਹੈ ਵਾਰ-ਵਾਰ ਪੱਥਰੀ ਦੀ ਸਮੱਸਿਆ ਤਾਂ ਇਹ ਉਪਾਅ ਦੇ ਸਕਦੇ ਨੇ ਰਾਹਤ

ਬਦਲ ਰਹੀ ਜੀਵਨ ਸ਼ੈਲੀ ਦਾ ਸਭ ਤੋਂ ਵੱਧ ਪ੍ਰਭਾਵ ਸਾਡੇ ਸਰੀਰ ‘ਤੇ ਪੈ ਰਿਹਾ ਹੈ। ਦੌੜ ਵਾਲੀ ਇਸ ਜ਼ਿੰਦਗੀ ‘ਚ ਖਾਣ-ਪੀਣ ‘ਚ ਬਦਲਾਅ ਆਉਣ ਨਾਲ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਗ਼ਲਤ ਖਾ...

ਜਲੰਧਰ- ਬਦਲ ਰਹੀ ਜੀਵਨ ਸ਼ੈਲੀ ਦਾ ਸਭ ਤੋਂ ਵੱਧ ਪ੍ਰਭਾਵ ਸਾਡੇ ਸਰੀਰ ‘ਤੇ ਪੈ ਰਿਹਾ ਹੈ। ਦੌੜ ਵਾਲੀ ਇਸ ਜ਼ਿੰਦਗੀ ‘ਚ ਖਾਣ-ਪੀਣ ‘ਚ ਬਦਲਾਅ ਆਉਣ ਨਾਲ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਗ਼ਲਤ ਖਾਣ-ਪੀਣ ਕਰਕੇ ਕਿਡਨੀ ‘ਚ ਪੱਥਰੀ ਦੀ ਸਮੱਸਿਆ ਹੋਣਾ ਆਮ ਸਮੱਸਿਆ ਹੋ ਗਈ ਹੈ। ਪੱਥਰੀ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਪਿੱਤੇ ਦੀ ਪੱਥਰੀ, ਗੁਰਦੇ ਦੀ ਪੱਥਰੀ, ਬਲੈਡਰ ਦੀ ਪੱਥਰੀ ਆਦਿ। ਇਹ ਸਮੱਸਿਆ ਕਿਸੇ ਵੀ ਉਮਰ ’ਚ ਹੋ ਸਕਦੀ ਹੈ। ਇਸ ਨਾਲ ਢਿੱਡ ਜਾਂ ਪਿੱਠ ਵਿਚ ਕਾਫ਼ੀ ਜ਼ਿਆਦਾ ਦਰਦ ਹੁੰਦਾ ਹੈ ਅਤੇ ਡਾਕਟਰਾਂ ਵਲੋਂ ਆਪਰੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ। ਪੱਥਰੀ ਦੀ ਸਮੱਸਿਆ ਨੂੰ ਘਰੇਲੂ ਨੁਸਖ਼ਿਆਂ ਨਾਲ ਵੀ ਹੱਲ ਕੀਤਾ ਜਾ ਸਕਦਾ ਹੈ, ਜਿਸ ਲਈ ਤੁਹਾਨੂੰ ਖ਼ਾਸ ਚੀਜ਼ਾਂ ਖਾਣ ਦੀ ਲੋੜ ਹੈ।

ਗੰਢੇ ਦਾ ਰਸ
ਗੰਢੇ ਦੇ ਰਸ 'ਚ ਸ਼ੱਕਰ ਮਿਲਾ ਕੇ ਪੀਣ ਨਾਲ ਵੀ ਪੱਥਰੀ ਦੇ ਦਰਦ ਨੂੰ ਦੂਰ ਕੀਤਾ ਜਾ ਸਕਦਾ ਹੈ। ਪੱਥਰੀ ਦੇ ਦਰਦ ਨੂੰ ਦੂਰ ਕਰਨ ਦਾ ਇਹ ਨੁਸਖ਼ਾ ਕਾਫੀ ਅਸਰਦਾਰ ਹੈ। ਗੰਢੇ 'ਚ ਵਿਟਾਮਿਨ-ਬੀ ਅਤੇ ਪੋਟਾਸ਼ੀਅਮ ਹੁੰਦਾ ਹੈ, ਜੋ ਪੱਥਰੀ ਨੂੰ ਵਧਣ ਤੋਂ ਰੋਕਦਾ ਹੈ। 

ਆਂਵਲੇ ਦਾ ਚੂਰਣ
ਪੱਥਰੀ ਦਾ ਇਲਾਜ ਕਰਨ ਲਈ ਆਂਵਲੇ ਦੇ ਚੂਰਣ ਦੀ ਵਰਤੋਂ ਕਰਨ ਨਾਲ ਪੱਥਰੀ ਜਲਦ ਖ਼ਤਮ ਹੋ ਜਾਂਦੀ ਹੈ। ਇਸ ਲਈ ਰੋਜ਼ਾਨਾ ਆਂਵਲੇ ਦੇ ਚੂਰਣ ਦੀ ਵਰਤੋਂ ਕਰੋ। ਇਸ ਨਾਲ ਕਾਫੀ ਫ਼ਾਇਦਾ ਹੋਵੇਗਾ।

ਨਿੰਬੂ ਪਾਣੀ
ਪੱਥਰੀ ਦੀ ਸਮੱਸਿਆ ਹੋਣ ’ਤੇ ਹੋਣ ਵਾਲੇ ਦਰਦ ਦਾ ਇਲਾਜ ਨਿੰਬੂ ਪਾਣੀ ਨਾਲ ਕੀਤਾ ਜਾ ਸਕਦਾ ਹੈ। ਨਿੰਬੂ 'ਚ ਸੀਟ੍ਰਿਕ ਐਸਿਡ ਮੌਜੂਦ ਹੁੰਦਾ ਹੈ, ਜੋ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਨੂੰ ਵਧਣ ਤੋਂ ਰੋਕਦਾ ਹੈ। ਪੱਥਰੀ ਦੇ ਦਰਦ ਦੌਰਾਨ ਨਿੰਬੂ ਦਾ ਪਾਣੀ ਪੀਣ ਨਾਲ ਬਹੁਤ ਜਲਦ ਆਰਾਮ ਮਿਲਦਾ ਹੈ।

ਕੇਲਾ
ਕੇਲੇ 'ਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਪੱਥਰੀ ਨੂੰ ਵਧਣ ਤੋਂ ਰੋਕਦੇ ਹਨ। ਇਸ ਤੋਂ ਇਲਾਵਾ ਇਹ ਪੱਥਰੀ ਦੀ ਦਰਦ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ। ਇਸ ਲਈ ਪੱਥਰੀ ਦੀ ਸਮੱਸਿਆ ਹੋਣ 'ਤੇ ਕੇਲੇ ਦੀ ਵਰਤੋਂ ਵੱਧ ਮਾਤਰਾ ’ਚ ਕਰਨੀ ਚੀਹੀਦੀ ਹੈ।

ਐਲੋਵੇਰਾ
ਪੱਥਰੀ ਦੇ ਦਰਦ ਦਾ ਤੁਰੰਤ ਇਲਾਜ ਕਰਨ ਲਈ ਐਲੋਵੇਰਾ ਦੀ ਵਰਤੋਂ ਕਰਨਾ ਵੀ ਫ਼ਾਇਦੇਮੰਦ ਹੁੰਦੀ ਹੈ। ਐਲੋਵੇਰਾ ਜੂਸ ਪੀਣ ਨਾਲ ਵੀ ਪੱਥਰੀ ਦਾ ਦਰਦ ਦੂਰ ਹੋ ਜਾਂਦਾ ਹੈ।

ਅਜਵਾਈਨ ਦਾ ਪਾਣੀ
ਪੱਥਰੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਜਵਾਈਣ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਵਾਈਣ ਨੂੰ ਪਾਣੀ 'ਚ ਉਬਾਲ ਕੇ ਇਸ ਨੂੰ ਛਾਣ ਕੇ ਪੀਣ ਨਾਲ ਦਰਦ ਤੋਂ ਕਾਫੀ ਰਾਹਤ ਮਿਲਦੀ ਹੈ। ਇਹ ਉਪਾਅ ਦਰਦ ਨੂੰ ਘੱਟ ਕਰਨ 'ਚ ਦੇਸੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।

ਅੰਗੂਰ
ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅੰਗੂਰ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਪੱਥਰੀ ਦੇ ਦਰਦ ਤੋਂ ਆਰਾਮ ਮਿਲਦਾ ਹੈ ਅਤੇ ਇਹ ਸਮੱਸਿਆ ਬਹੁਤ ਜਲਦ ਦੂਰ ਹੋ ਜਾਂਦੀ ਹੈ।

Get the latest update about banana, check out more about Health Tips, lemon, relief & Onion

Like us on Facebook or follow us on Twitter for more updates.