ਇਹ ਕੰਮ ਕਰਨ ਨਾਲ ਤੁਹਾਡੇ ਨੇੜੇ ਨਹੀਂ ਭਟਕੇਗਾ ਕੋਰੋਨਾ, ਪੜ੍ਹੋ ਪੂਰੀ ਖ਼ਬਰ

ਚੱਲ ਰਹੇ ਕੋਰੋਨਾ ਦੌਰ 'ਚ ਅੱਜਕਲ੍ਹ ਹਰ ਕੋਈ ਇਸ ਮਹਾਂਮਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਇਕ ਰਿਪੋਰਟ ਮੁਤਾਬਕ ਕੁਝ ਅਜਿਹੇ ਕੰਮ ਕਰਕੇ ਤੁਸੀਂ...

ਜਲੰਧਰ— ਚੱਲ ਰਹੇ ਕੋਰੋਨਾ ਦੌਰ 'ਚ ਅੱਜਕਲ੍ਹ ਹਰ ਕੋਈ ਇਸ ਮਹਾਂਮਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਇਕ ਰਿਪੋਰਟ ਮੁਤਾਬਕ ਕੁਝ ਅਜਿਹੇ ਕੰਮ ਕਰਕੇ ਤੁਸੀਂ ਕੋਰੋਨਾ ਨੂੰ ਖੁਦ ਤੋਂ ਦੂਰ ਰੱਖ ਸਕਦੇ ਹੋ। ਅਕਸਰ ਲੋਕਾਂ ਨੂੰ ਆਪਣੇ ਬਿਜ਼ੀ ਸ਼ੈਡਿਊਲ ਦੇ ਚੱਲਦਿਆਂ ਆਪਣੇ ਆਪ ਨੂੰ ਫਿੱਟ ਰੱਖਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜੌਕੇ ਸਮੇਂ 'ਚ ਬਹੁਤ ਸਾਰੇ ਲੋਕ ਕੋਰੋਨਾਵਾਇਰਸ ਦੇ ਕਾਰਨ ਜਿੰਮ ਜਾਣ ਤੋਂ ਅਸਮਰੱਥ ਹਨ। ਘਰ ਬੈਠਣ ਨਾਲ ਮੋਟਾਪਾ, ਬਦਹਜ਼ਮੀ, ਕਬਜ਼ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਜੋ ਲੋਕ ਘਰ ਤੋਂ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਆਲਸ, ਬੋਰ ਅਤੇ ਨੀਂਦ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੀ ਸਥਿਤੀ 'ਚ ਕਸਰਤ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਇਲਾਜ਼ ਹੈ। ਅਸੀਂ ਤੁਹਾਨੂੰ ਅਜਿਹੇ ਟਿਪਸ ਦਸਾਂਗੇ, ਜੋ ਤੁਸੀਂ ਆਪਣੇ ਬਿਜ਼ੀ ਸ਼ੈਡਿਊਲ ਅਤੇ ਕੋਰੋਨਾ ਕਾਰਨ ਜਿੰਮ ਨਾ ਜਾਣ 'ਤੇ ਘਰ 'ਚ ਵੀ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ। ਇਸ ਨਾਲ ਤੁਸੀਂ ਆਸਾਨੀ ਨਾਲ ਫਿੱਟ ਰਹਿ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ ਵਿੱਚ ਕਸਰਤ ਕਰਨ ਦੇ ਕੁੱਝ ਬਹੁਤ ਅਸਾਨ ਤਰੀਕੇ ਦੱਸਾਂਗੇ।

ਕੀ ਤੁਸੀਂ ਕਦੇ ਖਾਧੀ ਹੈ 'ਬਾਲੂਸ਼ਾਹੀ', ਜੇਕਰ ਨਹੀਂ ਤਾਂ ਲੌਕਡਾਊਨ 'ਚ ਘਰ ਬੈਠੇ ਬਣਾਓ ਇਸ ਵਿਧੀ ਰਾਹੀਂ

1.  ਫਾਸਟ ਫੂਡ ਤੋਂ ਦੂਰ ਰਹੋ ਤੇ ਫਲ, ਹਰੀਆਂ ਸਬਜ਼ੀਆਂ, ਨੱਟਸ ਆਦਿ ਨੂੰ ਖਾਣੇ 'ਚ ਸ਼ਾਮਲ ਕਰੋ।
2.  ਬੂਰੀਆਂ ਆਦਤਾਂ ਜਿਵੇਂ ਸ਼ਰਾਬ ਪੀਣਾ ਤੇ ਤੰਬਾਕੂਨੋਸ਼ੀ ਆਦਿ ਦਾ ਸਿਹਤ 'ਤੇ ਖਰਾਬ ਪ੍ਰਭਾਵ ਪੈਂਦਾ ਹੈ, ਇਸ ਲਈ ਇਨ੍ਹਾਂ ਨੂੰ ਛੱਡ ਦਵੋ।
3. 30 ਮਿੰਟ ਸੈਰ ਕਰੋ। ਯੋਗ ਜਾਂ ਹਲਕੀ ਕਸਰਤ ਵੀ ਕਰ ਸਕਦੇ ਹੋ।
4.  ਜੇ ਤੁਸੀਂ ਕਸਰਤ ਕਰਕੇ ਬੋਰ ਹੋ ਜਾਂਦੇ ਹੋ, ਤਾਂ ਫਿੱਟ ਰਹਿਣ ਲਈ ਡਾਂਸ ਕਰਨਾ ਸਭ ਤੋਂ ਵਧੀਆ ਵਿਕਲਪ ਹੈ।
5. ਇਕ ਦਿਨ 'ਚ 20-30 ਮਿੰਟ ਮਿਊਜ਼ਿਕ ਜਾਂ ਆਪਣੇ ਮਨਪਸੰਦ ਗਾਣੇ 'ਤੇ ਬੱਚਿਆਂ ਨਾਲ ਡਾਂਸ ਕਰੋ।
6. ਹਾਈਡਰੇਟਿਡ ਰਹਿਣ ਲਈ ਹਮੇਸ਼ਾ ਇਕ ਦਿਨ 'ਚ ਘੱਟੋ-ਘੱਟ 8 ਗਲਾਸ ਪਾਣੀ ਪੀਓ।
7. ਆਪਣੇ ਮਨ ਨੂੰ ਸ਼ਾਂਤ ਰੱਖਣ ਲਈ ਰੋਜ਼ਾਨਾ 5 ਮਿੰਟ ਮੈਡੀਟੇਸ਼ਨ ਕਰੋ।
8.  ਕੋਰੋਨਾ ਕਰਕੇ ਤੁਸੀਂ ਜਾਗਿੰਗ ਲਈ ਘਰ ਤੋਂ ਬਾਹਰ ਨਹੀਂ ਜਾ ਸਕਦੇ ਪਰ ਸਪਾਟ ਰਨਿੰਗ ਕਰਕੇ ਤੁਸੀਂ ਫਿਟ ਰਹਿ ਸਕਦੇ ਹੋ। ਇਹ ਖੂਨ ਦੇ ਗੇੜ ਨੂੰ ਵਧਾਉਂਦਾ ਹੈ ਅਤੇ ਸਰੀਰ 'ਚ ਆਕਸੀਜਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ।

Get the latest update about True Scoop News, check out more about Lifestyle News, Coronavirus, Healthy Fitness Tips & News In Punjabi

Like us on Facebook or follow us on Twitter for more updates.