Healthy Food Routine: ਆਯੁਰਵੇਦ ਮਾਹਿਰਾਂ ਤੋਂ ਜਾਣੋ ਖਾਣਾ ਖਾਣ ਦਾ ਸਹੀ ਸਮਾਂ ਅਤੇ ਤਕਨੀਕ

ਐਨਸੀਬੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਪੱਛਮੀ ਸੱਭਿਆਚਾਰ ਵਿੱਚ, ਦਿਨ ਵਿੱਚ ਤਿੰਨ ਵਾਰ ਭੋਜਨ ਬ੍ਰੇਕਫਾਸਟ, ਲੰਚ ਅਤੇ ਡਿਨਰ ਲਿਆ ਜਾਂਦਾ ਹੈ। ਖੁਰਾਕ ਮਾਹਿਰ ਭੁੱਖ ਨੂੰ ਕੰਟਰੋਲ ਕਰਨ ਲਈ ਦੋ ਸਨੈਕਸ ਨੂੰ ਇਸ ਦੇ ਨਾਲ ਜੋੜਨ ਦਾ ਸੁਝਾਅ ਦਿੰਦੇ ਹਨ, ਜਿਸ ਨਾਲ ਦਿਨ ਵਿਚ ਪੰਜ ਤੋਂ ਛੇ ਬਾਰ ਖਾਣਾ ਹੋ ਜਾਂਦਾ ਹੈ...

ਅੱਜ ਕੱਲ ਦੀ ਭੱਜ-ਨੱਠ ਭਰੀ ਜਿੰਦਗੀ 'ਚ ਹਰ ਵਿਅਕਤੀ ਖੁਦ ਨੂੰ ਹੈਲਥੀ ਰੱਖਣ ਲਈ ਆਪਣੀ ਭੋਜਨ ਦੀ ਖਾਸ ਰੂਟੀਨ ਸੈੱਟ ਕਰਦਾ ਹੈ ਜਿਸ ਨਾਲ ਉਸ ਨੂੰ ਭਰਪੂਰ ਪੋਸ਼ਣ ਵੀ ਮਿਲੇ ਤੇ ਜਿਆਦਾ ਖਾਣਾ ਖਾਣ ਨਾਲ ਕੋਈ ਨੁਕਸਾਨ ਵੀ ਨਾ ਹੋਵੇ। ਅੱਜ ਕੱਲ ਇੱਕ ਰੂਟੀਨ ਬਹੁਤ ਪ੍ਰਚਲਿਤ ਹੈ ਜਿਸ ਦੇ ਮੁਤਾਬਿਕ ਇੱਕ ਵਾਰ ਇਕੱਠਾ ਖਾਣਾ ਖਾਣ ਦੀ ਬਜਾਏ ਕੁਝ ਕੁਝ ਸਮੇਂ ਬਾਅਦ ਕੁਝ ਖਾਣਾ ਹੁੰਦਾ ਹੈ। ਪਰ ਕਿ ਤੁਸੀਂ ਜਾਂਦੇ ਹੋ ਕਿ ਬਿਨਾ ਕਿਸੇ ਮਾਹਿਰ ਦੀ ਸਲਾਹ ਦੇ ਇਸ ਰੁਟੀਨ ਨੂੰ ਫੋਲੋ ਕਰਨਾ ਤੁਹਾਡੇ ਲਈ ਸਹੀ ਨਹੀਂ ਹੈ।  

ਐਨਸੀਬੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਪੱਛਮੀ ਸੱਭਿਆਚਾਰ ਵਿੱਚ, ਦਿਨ ਵਿੱਚ ਤਿੰਨ ਵਾਰ ਭੋਜਨ ਬ੍ਰੇਕਫਾਸਟ, ਲੰਚ ਅਤੇ ਡਿਨਰ ਲਿਆ ਜਾਂਦਾ ਹੈ। ਖੁਰਾਕ ਮਾਹਿਰ ਭੁੱਖ ਨੂੰ  ਕੰਟਰੋਲ ਕਰਨ ਲਈ ਦੋ ਸਨੈਕਸ ਨੂੰ ਇਸ ਦੇ ਨਾਲ ਜੋੜਨ ਦਾ ਸੁਝਾਅ ਦਿੰਦੇ ਹਨ, ਜਿਸ ਨਾਲ ਦਿਨ ਵਿਚ ਪੰਜ ਤੋਂ ਛੇ ਬਾਰ ਖਾਣਾ ਹੋ ਜਾਂਦਾ ਹੈ। ਪਰ ਹਾਲ ਹੀ ਵਿੱਚ, ਆਯੁਰਵੇਦ ਮਾਹਿਰਾਂ ਮੁਤਾਬਿਕ ਸਿਹਤ ਦੇ ਆਧਾਰ 'ਤੇ ਦਿਨ ਵਿਚ ਖਾਏਂ ਜਾਣ ਵਾਲੇ ਭੋਜਨ ਦੀ ਗਿਣਤੀ ਨਾਲ ਸਬੰਧਤ ਪ੍ਰਭਾਵ ਅਤੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਚੱਲੋ ਜਾਣਨਾ ਦਿਨ ਵਿੱਚ ਕਿੰਨੇ ਵਾਰ ਖਾਣਾ ਤੁਹਾਡੀ ਸਿਹਤ ਲਈ ਫਾਇਦੇਮੰਦ ਹੈ।

ਬਿਮਾਰ ਹੋਣ ਸਥਿਤੀ 'ਚ ਭੋਜਨ ਦੀ ਮਾਤਰਾ 
ਮਾਹਿਰਾਂ ਮੁਤਾਬਿਕ ਕੋਈ ਮਰੀਜ਼ ਅਸੰਤੁਲਨ, ਬਿਮਾਰੀ ਦੀ ਸਥਿਤੀ ਵਿਚ ਹੋਵੇ ਤਾਂ ਉਸ ਨੂੰ ਦਿਨ ਵਿਚ ਆਪਣੀ ਭੁੱਖ ਦਾ 50% ਤੋਂ 80% ਤੱਕ ਭੋਜਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਡਾਕਟਰ ਦੱਸਦੇ ਹਨ ਕਿ ਤੁਹਾਡੇ ਸਰੀਰ ਵਿੱਚ ਵਿਟਾਮਿਨ ਅਤੇ ਖਣਿਜ ਘੱਟ ਹੋਣ ਦੀ ਸਥਿਤੀ ਵਿੱਚ ਇੰਨਹੇਂਨ ਪੂਰਾ ਕਰਨ ਲਈ ਭੋਜਨ ਪਦਾਰਥਾਂ ਦਾ ਪਤਾ ਲਗਾਉਣਾ ਚਾਹੀਦਾ ਹੈ। ਇਹ ਫਲ, ਚੰਗੀ ਤਰ੍ਹਾਂ ਪਕੀ ਹੋਈ ਸਬਜੀਆਂ, ਅਨਾਜ, ਫਲੀਆਂ, ਦਾਲ, ਨਟ, ਬੀਜ, ਡੇਰੀ-ਆਧਾਰਿਤ ਉਤਪਾਦ ਦੁੱਧ ਆਦਿ ਸ਼ਾਮਲ ਹਨ।

ਇੱਕ ਦਿਨ 'ਚ ਚਾਰ ਮੀਲ 
ਜਦੋਂ ਕੋਈ ਵਿਅਕਤੀ ਬਿਮਾਰੀ ਤੋਂ ਠੀਕ ਹੋਣ ਦੀ ਪ੍ਰਕਿਰਿਆ ਵਿੱਚ ਹੁੰਦਾ ਹੈ ਤਾਂ ਉਸ ਨੂੰ ਉਰਜਾ ਦੀ ਵੱਧ ਲੋੜ ਹੁੰਦੀ ਹੈ। ਇਸ ਸਥਿਤੀ 'ਚ ਉਸ ਨੂੰ 4 ਵਾਰ ਖਾਣਾ ਮਦਦਗਾਰ ਸਾਬਿਤ ਹੋ ਸਕਦਾ ਹੈ। ਹਮੇਸ਼ਾ ਆਪਣੀ ਭੁੱਖ ਦਾ 80% ਖਾਓ, ਰਾਤ ਦੇ ਸਮੇਂ ਭਾਰੀ ਖਾਣੇ ਤੋਂ ਪਰਹੇਜ਼ ਕਰੋ ਅਤੇ ਸੌਣ ਤੋਂ ਘੱਟੋ ਘੱਟ 2-3 ਘੰਟੇ ਪਹਿਲਾਂ ਖਾਣਾ ਖਾ ਲੈਣਾ ਚਾਹੀਦਾ ਹੈ। ਜੇਕਰ ਫਿਰ ਵੀ ਸੋਣ ਵੇਲੇ ਭੁੱਖ ਮਹਿਸੂਸ ਹੁੰਦੀ ਹੈ ਤਾਂ ਇੱਕ ਚੁਟਕੀ ਜਾਇਫਲ ਜਾਂ ਇੱਕ ਚੁਟਕੀ ਹਲਦੀ ਦੇ ਨਾਲ ਦੁੱਧ ਲੈ ਲਓ।


ਇੱਕ ਦਿਨ 'ਚ 3 ਮੀਲ 
ਇਕ ਸਿਹਤਮੰਦ ਵਿਅਕਤੀ ਲਈ ਦਿਨ ਵਿਚ 3 ਵਾਰ ਖਾਣਾ ਸਭ ਤੋਂ ਸਹੀ ਹੁੰਦਾ ਹੈ। ਇਕ ਸੰਤੁਲਿਤ ਜੀਵਨ ਸ਼ੈਲੀ ਲਈ ਵਿਅਕਤੀ 14-16 ਘੰਟਿਆਂ ਲਈ ਰੁਕ-ਰੁਕ ਕੇ ਖਾਣ ਦੀ ਆਦਤ ਨੂੰ ਫੋਲੋ ਕਰਨਾ ਚਾਹੀਦਾ ਹੈ ਜਿਸ 'ਚ ਇੱਕ ਹਲਕਾ ਨਾਸ਼ਤਾ, ਅੱਧ-ਦੁਪਹਿਰ ਦਾ ਭੋਜਨ ਅਤੇ ਸ਼ਾਮ ਨੂੰ ਇੱਕ ਹਲਕਾ ਡਿਨਰ ਖਾ ਕੇ ਇਸ ਰੂਟੀਨ ਨੂੰ ਫੋਲੋ ਕੀਤਾ ਜਾ ਸਕਦਾ ਹੈ। 

ਇੱਕ ਦਿਨ 'ਚ 2 ਮੀਲ 
ਆਯੁਰਵੇਦ ਮੁਤਾਬਿਕ ਇਸ ਰੂਟੀਨ ਦੇ ਅੰਦਰ ਤੁਹਾਡੇ ਦੋਨਾਂ ਭੋਜਨਾਂ ਵਿਚਕਾਰ 6 ਘੰਟੇ ਦਾ ਅੰਤਰ ਹੁੰਦਾ ਹੈ ਜੋ ਕਿ ਵਰਤ ਰੱਖਣ ਦੀ ਇੱਕ ਆਯੁਰਵੈਦਿਕ ਵਿਧੀ ਹੈ। ਇਹ ਵਿਧੀ ਤੁਹਾਡੇ ਸਰੀਰ ਨੂੰ ਪੌਸ਼ਟਿਕ ਤੱਤਾਂ ਨੂੰ ਪੂਰੀ ਤਰ੍ਹਾਂ ਹਜ਼ਮ ਕਰ ਲਈ ਸਮਾਂ ਦਿੰਦੀ ਹੈ। 

ਇਕ ਮੀਲ 'ਚ 1 ਮੀਲ 
ਬਿਹਤਰ ਸਿਹਤ ਲਈ ਪ੍ਰਤੀ ਦਿਨ ਇੱਕ ਵਾਰ ਭੋਜਨ ਦੀ ਜੀਵਨਸ਼ੈਲੀ ਅਪਣਾਉਣ ਸਹੀ ਮੰਨਿਆ ਜਾਂਦਾ ਹੈ। ਅਜਿਹੇ ਵਿਅਕਤੀ ਤੀਬਰ ਵਿਚਾਰਾਂ, ਉੱਚ ਬੌਧਿਕ ਅਤੇ ਅਧਿਆਤਮਿਕ ਯੋਗਤਾਵਾਂ ਦੇ ਸਮਰੱਥ ਹੁੰਦੇ ਹਨ ਜੋ ਉਹਨਾਂ ਦੇ ਸਰੀਰ ਦੀ ਰੌਸ਼ਨੀ ਦੁਆਰਾ ਹੋਰ ਸਹਾਇਤਾ ਕਰਦਾ ਹੈ।

Get the latest update about daily food Routine, check out more about Healthy Food Routine, Healthy Food Routine habits, Healthy Food & food habits

Like us on Facebook or follow us on Twitter for more updates.