ਗਰਮੀ ਨੇ ਤੋੜੇ ਪਿਛਲੇ 75 ਸਾਲਾਂ ਦੇ ਰਿਕਾਰਡ, ਲੂ ਦੇ ਕਹਿਰ ਨੇ ਹੁਣ ਤੱਕ ਲਈਆਂ 30 ਜਾਨਾਂ

ਪੂਰੇ ਦੇਸ਼ 'ਚ ਗਰਮੀ ਕਹਿਰ ਲੋਕਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਸਮੇਤ ਉੱਤਰ ਭਾਰਤ 'ਚ ਪਾਰਾ 45 ਡਿਗਰੀ ਤੋਂ ਵੀ ਪਾਰ ਕਰ ਚੁੱਕਾ ਹੈ। ਸ਼ੁੱਕਰਵਾਰ ਨੂੰ ਗਰਮੀ ਨੇ ਪਿਛਲੇ 75 ਸਾਲਾਂ ਦੇ ਰਿਕਾਰਡ ਤੋੜਦਿਆਂ ਪਾਰਾ...

ਨਵੀਂ ਦਿੱਲੀ— ਪੂਰੇ ਦੇਸ਼ 'ਚ ਗਰਮੀ ਕਹਿਰ ਲੋਕਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਸਮੇਤ ਉੱਤਰ ਭਾਰਤ 'ਚ ਪਾਰਾ 45 ਡਿਗਰੀ ਤੋਂ ਵੀ ਪਾਰ ਕਰ ਚੁੱਕਾ ਹੈ। ਸ਼ੁੱਕਰਵਾਰ ਨੂੰ ਗਰਮੀ ਨੇ ਪਿਛਲੇ 75 ਸਾਲਾਂ ਦੇ ਰਿਕਾਰਡ ਤੋੜਦਿਆਂ ਪਾਰਾ 50.8 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚਾ ਦਿੱਤਾ। ਅਜਿਹੇ 'ਚ ਉੱਤਰ ਭਾਰਤ ਦੇ ਕੁਝ ਹਿੱਸਿਆਂ 'ਚ ਰੈੱਡ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਪੂਰੇ ਦੇਸ਼ 'ਚ ਜਾਰੀ ਹੀਟ ਵੇਵ ਕਾਰਨ ਹੁਣ ਤੱਕ 30 ਜਣਿਆਂ ਦੀ ਮੌਤ ਦੀ ਖ਼ਬਰ ਹੈ। ਇਨ੍ਹਾਂ 'ਚ ਪੰਜਾਬ ਦੇ ਵੀ ਦੋ ਵਿਅਕਤੀ ਸ਼ਾਮਲ ਹਨ, ਜਦਕਿ ਗਰਮੀ ਕਾਰਨ ਸਭ ਤੋਂ ਵੱਧ ਭਾਵ 17 ਮੌਤਾਂ ਤੇਲੰਗਾਨਾ ਸੂਬੇ 'ਚ ਦਰਜ ਕੀਤੀਆਂ ਗਈਆਂ ਹਨ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦੋ-ਤਿੰਨ ਦਿਨਾਂ ਤੱਕ ਹਾਲੇ ਰਾਹਤ ਦੀ ਕੋਈ ਖ਼ਬਰ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ 'ਚ ਹਾਲਤ ਬੇਹੱਦ ਗੰਭੀਰ ਹੈ, ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਬਿਹਾਰ, ਝਾਰਖੰਡ, ਤੇ ਮਹਾਰਾਸ਼ਟਰ ਦੇ ਜ਼ਿਆਦਾਤਰ ਹਿੱਸਿਆਂ 'ਚ ਲੂ ਕਹਿਰ ਢਾਹ ਰਹੀ ਹੈ।

ਦਿੱਲੀ ਸਰਕਾਰ ਦਾ ਵੱਡਾ ਐਲਾਨ, ਮਹਿਲਾਵਾਂ ਲਈ ਬਸ-ਮੈਟਰੋ 'ਚ ਸਫਰ ਹੋਵੇਗਾ ਮੁਫਤ

ਕਰਨਾਟਕ 'ਚ ਚਾਰੇ ਦੀ ਕਮੀ ਤੇ ਗਰਮੀ ਕਾਰਨ ਕਿਸਾਨ ਆਪਣੇ ਪਸ਼ੂ ਵੇਚਣ ਲਈ ਮਜਬੂਰ ਹਨ। ਪੰਜਾਬ 'ਚ ਅੰਮ੍ਰਿਤਸਰ ਦਾ ਤਾਪਮਾਨ 45.7 ਅਤੇ ਲੁਧਿਆਣਾ ਦਾ ਤਾਪਮਾਨ 44.1 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਪੰਜ ਦਰਜੇ ਵੱਧ ਹੈ। ਉੱਧਰ, ਪਟਿਆਲਾ 'ਚ ਵੀ 43.5 ਡਿਗਰੀ ਅਤੇ ਚੰਡੀਗੜ੍ਹ 'ਚ ਵੀ ਪਾਰਾ 42.4 ਡਿਗਰੀ ਦੇ ਦਰਜੇ 'ਤੇ ਦੇਖਿਆ ਗਿਆ। ਹਰਿਆਣਾ ਦੇ ਨਾਰਨੌਲ 'ਚ ਤਾਪਮਾਨ 47.2 ਡਿਗਰੀ ਦਰਜ ਕੀਤਾ ਗਿਆ। ਉੱਧਰ, ਲੁਧਿਆਣਾ ਜ਼ਿਲ੍ਹੇ 'ਚ ਪੈਂਦੇ ਕਸਬੇ ਗੁਰੂਸਰ ਸੁਧਾਰ ਦੇ ਦੋ ਪਿੰਡਾਂ 'ਚ ਇਕ-ਇਕ ਬਜ਼ੁਰਗ ਦੀ ਖੁਸ਼ਕੀ ਤੇ ਗਰਮੀ ਦੀ ਮਾਰ ਨਾ ਸਹਿੰਦਿਆਂ ਜਾਨ ਚਲੀ ਗਈ।

Get the latest update about Online Weather News, check out more about News In Punjabi & Weather News

Like us on Facebook or follow us on Twitter for more updates.