ਮਾਨਸੂਨ ਦਾ ਸਮਾਂ ਖਤਮ ਹੋਣ ਦੇ ਬਾਵਜੂਦ ਖਤਰਾ ਬਰਕਰਾਰ, ਪੰਜਾਬ ਦੇ ਇਨ੍ਹਾਂ ਰਾਜਾਂ 'ਚ ਹੋ ਸਕਦੀ ਹੈ ਭਾਰੀ ਬਾਰਿਸ਼

ਮਾਨਸੂਨ ਦਾ ਸਮਾਂ ਖਤਮ ਹੋਣ ਤੋਂ ਬਾਅਦ ਵੀ ਕੁਝ ਰਾਜਾਂ 'ਚ ਹਾਲੇ ਬਾਰਿਸ਼ ਦਾ ਖਤਰਾ ਬਰਕਰਾਰ ਹੈ। ਮੌਸਮ ਦੇ ਜਾਨਕਾਰਾਂ ਦਾ ਤਾਜ਼ਾ ਅਨੁਮਾਨ ਦੱਸਦਾ ਹੈ ਕਿ 20 ਨਵੰਬਰ ਤੋਂ ਫਿਰ ਤੋਂ ਮੌਸਮ ਵਿਗੜ ਸਕਦਾ ਹੈ। ਦੱਖਣੀ ਭਾਰਤ ਦੇ ਤਿੰਨ ਰਾਜਾਂ 'ਚ 21 ਨਵੰਬਰ ਤੋਂ ਤੇਜ਼ ਬਾਰਿਸ਼...

ਨਵੀਂ ਦਿੱਲੀ— ਮਾਨਸੂਨ ਦਾ ਸਮਾਂ ਖਤਮ ਹੋਣ ਤੋਂ ਬਾਅਦ ਵੀ ਕੁਝ ਰਾਜਾਂ 'ਚ ਹਾਲੇ ਬਾਰਿਸ਼ ਦਾ ਖਤਰਾ ਬਰਕਰਾਰ ਹੈ। ਮੌਸਮ ਦੇ ਜਾਨਕਾਰਾਂ ਦਾ ਤਾਜ਼ਾ ਅਨੁਮਾਨ ਦੱਸਦਾ ਹੈ ਕਿ 20 ਨਵੰਬਰ ਤੋਂ ਫਿਰ ਤੋਂ ਮੌਸਮ ਵਿਗੜ ਸਕਦਾ ਹੈ। ਦੱਖਣੀ ਭਾਰਤ ਦੇ ਤਿੰਨ ਰਾਜਾਂ 'ਚ 21 ਨਵੰਬਰ ਤੋਂ ਤੇਜ਼ ਬਾਰਿਸ਼ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ। ਇਸ ਤੋਂ ਇਲਾਵਾ ਬਰਫਬਾਰੀ ਸੰਭਵ ਹੈ, ਜਿਸ ਦੇ ਚੱਲਦੇ ਹੁਣ ਠੰਢ ਵੱਧ ਸਕਦੀ ਹੈ। ਇਸ ਨਾਲ ਰਸਤੇ ਵੀ ਰੁੱਕ ਸਕਦੇ ਹਨ ਅਤੇ ਕਈ ਮੌਕਿਆਂ 'ਤੇ ਇਹ ਘਟਨਾ ਜਾਨਲੇਵਾ ਵੀ ਹੋ ਸਕਦੀ ਹੈ। ਆਓ ਜਾਣਗੇ ਹਾਂ ਦੇਸ਼ਭਰ 'ਚ ਅਗਲੇ 2 ਦਿਨਾਂ 'ਚ ਕਿਹੋ ਜਿਹਾ ਮੌਸਮ ਰਹੇਗਾ।

ਬਰਫੀਲੇ ਤੂਫਾਨ 'ਚ ਫਸਣ ਕਾਰਨ ਪੰਜਾਬ ਦੇ 3 ਜਵਾਨਾਂ ਸਮੇਤ 4 ਹੋਏ ਸ਼ਹੀਦ, ਅੱਜ ਪਹੁੰਚੀਆਂ ਮ੍ਰਿਤਕਾਂ ਦੇਹਾਂ

ਅਗਲੇ 2 ਦਿਨਾਂ 'ਚ ਦੱਖਣੀ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ 'ਚ ਭਾਰੀ ਬਾਰਿਸ਼ ਦਾ ਅਨੁਮਾਨ ਹੈ। ਹਾਲਾਂਕਿ ਤੇਲੰਗਾਨਾ ਅਤੇ ਕਰਨਾਟਕ ਦੇ ਕਈ ਹਿੱਸਿਆਂ 'ਚ ਮੌਸਮ ਸਾਫ ਰਹੇਗਾ ਪਰ ਇਨ੍ਹਾਂ ਤਿੰਨਾਂ ਰਾਜਾਂ 'ਚ ਬਾਰਿਸ਼ ਮੁਸੀਬਤ ਬਣ ਸਕਦੀ ਹੈ। ਚੇਨਈ 'ਚ 21 ਨਵੰਬਰ ਤੋਂ ਬਾਰਿਸ਼ ਵੱਧ ਸਕਦੀ ਹੈ।

ਗੂਗਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਮੰਗ ਨੂੰ ਕੀਤਾ ਗਿਆ ਪ੍ਰਵਾਨ, '2020 ਸਿੱਖ ਰਿਫਰੈਂਡਮ' ਮੋਬਾਇਲ ਐਪ ਨੂੰ ਹਟਾਇਆ ਪਲੇਅ ਸਟੋਰ ਤੋਂ

ਦਿੱਲੀ, ਪੰਜਾਬ, ਹਰਿਆਣਾ ਅਤੇ ਪੱਛਮ-ਉੱਤਰ ਪ੍ਰਦੇਸ਼ 'ਚ ਸਰਦੀ ਦਾ ਕਹਿਰ ਵੱਧ ਸਕਦਾ ਹੈ। ਇੱਥੇ ਬਰਫੀਲੀਆਂ ਹਵਾਵਾਂ ਦੀ ਦਸਤਕ ਸ਼ੁਰੂ ਹੋ ਰਹੀ ਹੈ। ਪੰਜਾਬ 'ਚ 25 ਨਵੰਬਰ ਤੋਂ ਬਾਰਿਸ਼ ਦੇਖੀ ਜਾ ਸਕਦੀ ਹੈ। ਅਨੁਮਾਨ ਹੈ ਕਿ ਰਾਜ 'ਚ ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਫਾਜ਼ਿਲਕਾ 'ਚ ਬਾਰਿਸ਼ ਹੋਵੇਗੀ। ਇੱਥੋਂ ਸ਼ੁਰੂ ਹੋ ਕੇ ਬਾਅਦ 'ਚ 26 ਅਤੇ 27 ਨਵੰਬਰ ਨੂੰ ਪੂਰੇ ਰਾਜ 'ਚ ਬਾਰਿਸ਼ ਸੰਭਵ ਹੈ।

Get the latest update about True Scoop News, check out more about News In Punjabi, Weather News, Heavy Rain In Punjab & Punjab News

Like us on Facebook or follow us on Twitter for more updates.