ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਬਾਰਸ਼ ਦੀ ਚਿਤਾਵਨੀ, ਕੈਪਟਨ ਵਲੋਂ ਹਾਈ ਅਲਰਟ ਜਾਰੀ 

ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ 'ਚ ਆਉਣ ਵਾਲੇ 24 ਤੋਂ 48 ਘੰਟੇ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਭਾਖੜਾ ਨੰਗਲ ਡੈਮ ਦਾ ਪਾਣੀ...

ਚੰਡੀਗੜ੍ਹ— ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ 'ਚ ਆਉਣ ਵਾਲੇ 24 ਤੋਂ 48 ਘੰਟੇ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਭਾਖੜਾ ਨੰਗਲ ਡੈਮ ਦਾ ਪਾਣੀ ਚਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਸਕਦਾ ਹੈ। ਇਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਜ਼ਿਲ੍ਹਿਆਂ ਨੂੰ ਹਾਈ ਅਲਰਟ ਜਾਰੀ ਕੀਤਾ ਹੈ। ਪੰਜਾਬ 'ਚ ਅਗਲੇ 48 ਤੋਂ 72 ਘੰਟੇ ਮੀਂਹ ਦੀ ਉਮੀਦ ਜਤਾਈ ਗਈ ਹੈ। ਸੀ. ਐੱਮ ਅਮਰਿੰਦਰ ਨੇ ਸਾਰੇ ਜ਼ਿਲ੍ਹਆਂ ਦੇ ਕਲੈਕਟਰਾਂ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਸੀ. ਐੱਮ ਨੇ ਉਨ੍ਹਾਂ ਖ਼ਤਰੇ ਵਾਲੇ ਇਲਾਕਿਆਂ 'ਚ ਸੁਰੱਖਿਆ ਸਬੰਧੀ ਸਾਰੇ ਇਤਜ਼ਾਮ ਪੁਰੇ ਕਰਨ ਅਤੇ ਕਿਸੇ ਵੀ ਆਪਦਾ ਲਈ ਤਿਆਰ ਰਹਿਣ ਨੂੰ ਕਿਹਾ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਭਾਰੀ ਬਾਰਸ਼ ਤੋਂ ਪੈਦਾ ਹੋਈ ਕਿਸੇ ਵੀ ਸਥਿਤੀ 'ਚ ਲੋਕਾਂ ਦੀ ਸੁਰੱਖਿਆ ਬਾਰੇ ਚੌਕਸ ਰਹਿਣ ਨੂੰ ਕਿਹਾ ਹੈ।

ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਵਧੇ ਤਣਾਅ ਦਾ ਅਸਰ ਪੈ ਰਿਹੈ ਕਰਤਾਰਪੁਰ ਲਾਂਘੇ 'ਤੇ

ਉਧਰ ਭਾਖੜਾ ਡੈਮ ਦੇ ਮੈਨੇਜਮੈਂਟ ਅਧਿਕਾਰੀਆਂ ਨੇ ਹੜ੍ਹ ਤੋਂ ਬਾਅਦ ਡੈਮ ਦੇ ਚਾਰ ਗੇਟ ਖੋਲ੍ਹ ਦਿੱਤੇ ਹਨ। ਇਹ ਡੈਮ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਬਾਰਡਰ 'ਤੇ ਹੈ। ਡੈਮ 'ਚ ਪਾਣੀ ਦਾ ਲੈਵਲ 1675 ਫੀਟ ਤੱਕ ਪਹੁੰਚ ਗਿਆ ਸੀ, ਜੋ ਖ਼ਤਰੇ ਦੇ ਨਿਸ਼ਾਨ ਦੇ ਕਾਫੀ ਨੇੜੇ ਹੈ। ਡੈਮ ਚੋਂ ਕੁੱਲ 55000 ਕਿਊਸਿਕ ਪਾਣੀ ਬਾਹਰ ਕੱਢਿਆ ਗਿਆ। ਪੰਜਾਬ ਤੋਂ ਇਲਾਵਾ ਹੋਰ ਕੁਝ ਸੂਬਿਆਂ 'ਚ ਭਾਰੀ ਬਾਰਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਹਿਮਾਰਚਲ ਸਣੇ ਜੰਮੂ-ਕਸ਼ਮੀਰ, ਉਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਯਮਨ 'ਚ ਭਾਰੀ ਬਾਰਸ਼ ਹੋ ਸਕਦੀ ਹੈ। 17-18 ਅਗਸਤ ਦੀ ਭਾਰੀ ਬਾਰਸ਼ ਤੋਂ ਬਾਅਦ 19 ਅਗਸਤ ਨੂੰ ਮੀਂਹ 'ਚ ਕਮੀ ਦੀ ਉਮੀਦ ਜਤਾਈ ਗਈ ਹੈ।

Get the latest update about Meteorological Department, check out more about News In Punjabi, Punjab News, Heavy Rainfall & Disaster Management Group

Like us on Facebook or follow us on Twitter for more updates.