ਅੰਦੋਲਨ ਵਿਚ ਮਰੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਦਦ- ਚੰਡੀਗੜ੍ਹ 'ਚ ਤੇਲੰਗਾਨਾ CM ਦੇਣਗੇ 3-3 ਲੱਖ ਰੁਪਏ

ਚੰਡੀਗੜ੍ਹ- ਦਿੱਲੀ ਬਾਰਡਰ 'ਤੇ ਚਲੇ ਅੰਦੋਲਨ ਵਿੱਚ ਮਰੇ ਕਿਸਾਨ ਪਰਿਵਾਰਾਂ ਨੂੰ ਅੱਜ 3-3 ਲੱਖ

ਚੰਡੀਗੜ੍ਹ- ਦਿੱਲੀ ਬਾਰਡਰ 'ਤੇ ਚਲੇ ਅੰਦੋਲਨ ਵਿੱਚ ਮਰੇ ਕਿਸਾਨ ਪਰਿਵਾਰਾਂ ਨੂੰ ਅੱਜ 3-3 ਲੱਖ ਰੁਪਏ ਦੀ ਮਦਦ ਮਿਲੇਗੀ। ਤੇਲੰਗਾਨਾ ਦੇ CM ਕੇ. ਚੰਦਰਸ਼ੇਖਰ ਰਾਓ ਚੰਡੀਗੜ 'ਚ ਇਹ ਮਦਦ ਦੇਣਗੇ। ਦਿੱਲੀ ਦੇ CM ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ CM ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਹੋਣਗੇ। ਪਿਛਲੇ ਸਾਲ ਅੰਦੋਲਨ ਖਤਮ ਹੋਣ ਦੇ ਅਗਲੇ ਹੀ ਦਿਨ ਰਾਓ ਨੇ ਇਹ ਐਲਾਨ ਕੀਤਾ ਸੀ। ਚੰਡੀਗੜ ਦੇ ਟੈਗੋਰ ਥੀਏਟਰ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਹੈ। 
ਪੰਜਾਬ ਦੇ 600 ਕਿਸਾਨਾਂ ਨੇ ਗੁਆਈ ਸੀ ਜਾਨ
ਕੇਂਦਰ ਸਰਕਾਰ ਦੇ ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ 'ਤੇ ਅੰਦੋਲਨ ਹੋਇਆ ਸੀ। 378 ਦਿਨ ਚਲੇ ਕਿਸਾਨ ਅੰਦੋਲਨ ਵਿੱਚ ਕਰੀਬ 700 ਕਿਸਾਨਾਂ ਦੀ ਮੌਤ ਹੋਈ। ਇਹਨਾਂ 'ਚੋਂ 600 ਕਿਸਾਨ ਪੰਜਾਬ ਦੇ ਸਨ। ਹਾਲਾਂਕਿ ਬਾਅਦ ਵਿੱਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਇਸ ਕਾਨੂੰਨਾਂ ਨੂੰ ਵਾਪਸ ਲੈ ਲਿਆ। ਇਸ ਤੋਂ ਅਗਲੇ ਹੀ ਦਿਨ ਤੇਲੰਗਾਨਾ ਮੁੱਖ ਮੰਤਰੀ ਨੇ ਕਿਸਾਨ ਪਰਿਵਾਰਾਂ ਨੂੰ ਵਿੱਤੀ ਮਦਦ ਦਾ ਐਲਾਨ ਕੀਤਾ ਗਿਆ ਸੀ।  ਪੰਜਾਬ ਸਰਕਾਰ ਪਹਿਲਾਂ ਹੀ ਇਨ੍ਹਾਂ ਪਰਿਵਾਰਾਂ ਨੂੰ ਇੱਕ ਸਰਕਾਰੀ ਨੌਕਰੀ ਅਤੇ 5 - 5 ਲੱਖ ਦਾ ਮੁਆਵਜ਼ਾ ਦਿੱਤਾ ਸੀ।
ਕਾਂਗਰਸ ਨੂੰ ਛੱਡ ਨਵਾਂ ਫਰੰਟ ਬਣ ਰਿਹਾ
ਇਸ ਪਰੋਗਰਾਮ ਨੂੰ ਲੈ ਕੇ ਹੁਣ ਰਾਜਨੀਤਕ ਤੌਰ 'ਤੇ ਵੀ ਨਵੇਂ ਕਿਆਸ ਲੱਗਣ ਲੱਗੇ ਹਨ। ਦੇਸ਼ ਵਿੱਚ ਭਾਜਪਾ ਦੇ ਖਿਲਾਫ ਹੁਣ ਨਵਾਂ ਫਰੰਟ ਬਣ ਰਿਹਾ ਹੈ।  ਹਾਲਾਂਕਿ ਇਸ ਵਿੱਚ ਕਾਂਗਰਸ ਸ਼ਾਮਿਲ ਨਹੀਂ ਹੈ। ਆਮ ਆਦਮੀ ਪਾਰਟੀ ਨੇ ਹੁਣ ਤੇਲੰਗਾਨਾ ਰਾਸ਼ਟਰ ਕਮੇਟੀ ਦੇ ਪ੍ਰਧਾਨ ਕੇ. ਸ਼ਿਵ ਨੂੰ ਨਾਲ ਮਿਲਾ ਰਹੀ ਹੈ।  ਇਸ ਤੋਂ ਇਲਾਵਾ ਕੇਜਰੀਵਾਲ ਪੱਛਮੀ ਬੰਗਾਲ ਦੀ ਸੀ.ਐੱਮ ਤ੍ਰਿਣਮੂਲ ਕਾਂਗਰਸ ਚੀਫ ਮਮਤਾ ਬਨਰਜੀ ਦੇ ਵੀ ਸੰਪਰਕ ਵਿੱਚ ਹਨ।

Get the latest update about TRUESCOOP NEWS, check out more about LATEST NEWS & PUNJAB NEWS

Like us on Facebook or follow us on Twitter for more updates.