ਗੁਰਦਾਸਪੁਰ 'ਚ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਅਤੇ ਹਥਿਆਰ ਬਰਾਮਦ

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਚ ਪੈਂਦੀ ਮੇਤਲਾ ਪੋਸ...

ਗੁਰਦਾਸਪੁਰ(ਅਵਤਾਰ ਸਿੰਘ): ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਚ ਪੈਂਦੀ ਮੇਤਲਾ ਪੋਸਟ ਵਿਚ ਸਰਚ ਦੌਰਾਨ 10 ਪੈਕੇਜ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਸੁਰੱਖਿਆ ਬਲਾਂ ਵਲੋਂ ਅੱਤਵਾਦੀ ਦੇਖੇ ਜਾਣ ਦੌਰਾਨ ਗੋਲੀਬਾਰੀ ਦੀ ਵੀ ਖਬਰ ਹੈ।

ਮਿਲੀ ਜਾਣਕਾਰੀ ਮੁਤਾਬਕ ਬੀ.ਐੱਸ.ਐੱਫ. ਵਲੋਂ 10 ਪੈਕੇਟ ਵਿਚ 7.310 ਕਿਲੋਗ੍ਰਾਮ ਹੈਰੋਇਨ ਅਤੇ 10 ਗ੍ਰਾਮ ਸ਼ੱਕੀ ਕਾਲਾ ਪਾਊਡਰ, ਜੋ ਕਿ ਅਫੀਮ ਦੱਸੀ ਜਾ ਰਹੀ ਹੈ ਅਤੇ 3 ਪਿਸਤੌਲ ਅਤੇ 6 ਮੈਗੇਜ਼ੀਨ ਵੀ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਸੁਰੱਖਿਆ ਬਲਾਂ ਵਲੋਂ ਹਿਜ਼ਬੁੱਲ ਦੇ ਅੱਤਵਾਦੀ ਦੇਖੇ ਜਾਣ ਦੀ ਸੂਚਨਾ ਹੈ ਤੇ ਇਸ ਦੌਰਾਨ ਸੁਰੱਖਿਆ ਬਲਾਂ ਨੇ ਉਨ੍ਹਾਂ ਉੱਤੇ 12 ਰੌਂਦ ਫਾਇਰ ਕੀਤੇ। 

Get the latest update about Heroin, check out more about recovered, weapons & Gurdaspur

Like us on Facebook or follow us on Twitter for more updates.