ਲਸ਼ਕਰ ਦੇ ਅੱਧੇ ਦਰਜਨ ਅੱਤਵਾਦੀ ਤਾਮਿਲਨਾਡੂ 'ਚ ਹੋਏ ਦਾਖ਼ਲ, ਕੁਝ ਵੱਡਾ ਤੇ ਭਿਆਨਕ ਹੋਣ ਦਾ ਖਦਸ਼ਾ

ਤਾਮਿਲਨਾਡੂ ਅੱਤਵਾਦੀਆਂ ਦੀ ਘੁਸਪੈਠ ਦੀ ਸੂਚਨਾ ਤੋਂ ਬਾਅਦ ਸੂਬੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਦੇ ਲਗਪਗ ਅੱਧੀ...

ਨਵੀਂ ਦਿੱਲੀ— ਤਾਮਿਲਨਾਡੂ ਅੱਤਵਾਦੀਆਂ ਦੀ ਘੁਸਪੈਠ ਦੀ ਸੂਚਨਾ ਤੋਂ ਬਾਅਦ ਸੂਬੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਦੇ ਲਗਪਗ ਅੱਧੀ ਦਰਜਨ ਅੱਤਵਾਦੀ ਸ਼੍ਰੀਲੰਕਾ ਦੇ ਰਾਹ ਤਾਮਿਲਨਾਡੂ ਦੇ ਕੋਇੰਬਟੂਰ ਅੰਦਰ ਦਾਖ਼ਲ ਹੋ ਗਏ ਹਨ। ਸੂਤਰਾਂ ਮੁਤਾਬਕ ਇਹ ਅੱਤਵਾਦੀ ਸ਼੍ਰੀਲੰਕਾ ਦੇ ਰਸਤੇ ਭਾਰਤ 'ਚ ਦਾਖਲ ਹੋਏ ਹਨ। ਹਾਸਲ ਖੁਫੀਆ ਜਾਣਕਾਰੀ ਅਨੁਸਾਰ ਇੱਥੇ ਇਕ ਪਾਕਿਸਤਾਨੀ ਤੇ ਸ਼੍ਰੀਲੰਕਾ ਦਾ ਤਾਮਿਲ ਅੱਤਵਾਦੀ ਹੈ।

ਜਨ੍ਮਸ਼ਟਮੀ ਮੌਕੇ ਮੰਦਰ 'ਚ ਮੱਚੀ ਹੜਕੰਪ, 4 ਲੋਕਾਂ ਦੀ ਹੋਈ ਮੌਤ 

ਇਹ ਸਾਰੇ ਅੱਤਵਾਦੀ ਮੁਸਲਮਾਨ ਹਨ ਪਰ ਉਨ੍ਹਾਂ ਹਿੰਦੂਆਂ ਦਾ ਭੇਸ ਬਦਲਿਆ ਹੋਇਆ ਹੈ। ਲਸ਼ਕਰ ਦੇ ਅੱਤਵਾਦੀਆਂ ਨੇ ਤਿਲਕ ਤੇ ਭਬੂਤੀ ਲਾ ਕੇ ਰੱਖੀ ਹੈ। ਚੇਤਾਵਨੀ ਦੇ ਮੱਦੇਨਜ਼ਰ ਰਾਜਧਾਨੀ ਚੇਨੱਈ ਸਮੇਤ ਪੂਰੇ ਸੂਬੇ ਵਿੱਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਅੱਤਵਾਦੀਆਂ ਵਿੱਚੋਂ ਇੱਕ ਪਾਕਿਸਤਾਨ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀਲੰਕਾ ਦੇ ਕੁਝ ਲੋਕਾਂ ਨੇ ਲਸ਼ਕਰ ਦੇ ਅੱਤਵਾਦੀਆਂ ਨੂੰ ਭਾਰਤ ਵਿੱਚ ਦਾਖਲ ਹੋਣ ਵਿੱਚ ਮਦਦ ਕੀਤੀ ਹੈ। ਉੱਧਰ ਜੰਮੂ-ਕਸ਼ਮੀਰ 'ਚ ਵੀ ਅੱਤਵਾਦ ਵਿਰੋਧੀ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ।

Get the latest update about High Alert, check out more about News In Punjabi, Kerala, Tamil Nadu & National News

Like us on Facebook or follow us on Twitter for more updates.