ਜਲੰਧਰ ਹਾਈਟਸ 'ਚ ਚੱਲ ਰਿਹਾ ਸੀ ਹਾਈ-ਪ੍ਰੋਫਾਇਲ ਸੱਟੇ ਦਾ ਅੱਡਾ, ਪੁਲਸ ਰੇਡ 'ਚ 4 ਗ੍ਰਿਫਤਾਰ

ਜਲੰਧਰ ਸ਼ਹਿਰ ਵਿਚ 66 ਫੁੱਟੀ ਰੋਡ ਉੱਤੇ ਸਥਿਤ ਜਲੰਧਰ ਹਾਈਟਸ ਇਕ ਵਾਰ ਫਿਰ ਸੁਰ...

ਜਲੰਧਰ: ਜਲੰਧਰ ਸ਼ਹਿਰ ਵਿਚ 66 ਫੁੱਟੀ ਰੋਡ ਉੱਤੇ ਸਥਿਤ ਜਲੰਧਰ ਹਾਈਟਸ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਜਲੰਧਰ ਹਾਈਟਸ ਆਏ ਦਿਨ ਕਿਸੇ ਨਾ ਕਿਸੇ ਕਾਰਨ ਕਰ ਕੇ ਖਬਰਾਂ ਦੀਆਂ ਸੁਰਖੀਆਂ ਬਣ ਜਾਂਦੀ ਹੈ। ਨਵਾਂ ਮਾਮਲਾ ਇਕ ਹਾਈ ਪ੍ਰੋਫਾਇਲ ਸੱਟੇ ਦੇ ਰੈਕਟ ਨਾਲ ਜੁੜ ਰਿਹਾ ਹੈ। ਇਹ ਹਾਈ ਪ੍ਰੋਫਾਇਲ ਰੈਕੇਟ ਦਾ ਅੱਡਾ ਸੀਸੀਟੀਵੀ ਨਾਲ ਲੈਸ ਸੀ, ਜਿਸ ਦੇ ਨਾਲ ਜੇਕਰ ਕੋਈ ਬਾਹਰੀ ਵਿਅਕਤੀ ਉੱਥੇ ਆਏ ਤਾਂ ਅੱਡਾ ਚਲਾਉਣ ਵਾਲੇ ਸੰਚਾਲਕਾਂ ਨੂੰ ਪਤਾ ਚੱਲ ਸਕੇ। 

ਜਾਣਕਾਰੀ ਮੁਤਾਬਕ ਸੀ.ਆਈ.ਏ. ਸਟਾਫ ਸ਼ਹਿਰੀ ਦੀ ਇਕ ਟੀਮ ਨੇ ਜਲੰਧਰ ਹਾਈਟਸ ਦੇ ਲਗਜ਼ਰੀ ਫਲੈਟਸ ਵਿਚ ਚੱਲ ਰਹੇ ਹਾਈ ਪ੍ਰੋਫਾਇਲ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਆਈ.ਪੀ.ਐੱਲ. ਮੈਚਾਂ ਉੱਤੇ ਖਿਡਾਏ ਜਾ ਰਹੇ ਸੱਟੇ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ ਜਲੰਧਰ ਹਾਈਟਸ ਦੇ ਇਸ ਲਗਜ਼ਰੀ ਫਲੈਟ ਤੋਂ ਸੱਟਾ ਖਿਡਾ ਰਹੇ ਚਾਰ ਬੁਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੋਸ਼ੀਆਂ ਕੋਲੋਂ ਲੈਪਟਾਪ, ਨਗਦੀ, ਮੋਬਾਇਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।

ਏ.ਡੀ.ਸੀ.ਪੀ. ਹਰਪ੍ਰੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ 66 ਫੁੱਟੀ ਰੋਡ ਸਥਿਤ ਜਲੰਧਰ ਹਾਈਟਸ ਵਿਚ ਇਕ ਆਲੀਸ਼ਾਨ ਫਲੈਟ ਵਿਚ ਕ੍ਰਿਕੇਟ ਮੈਚਾਂ ਉੱਤੇ ਸੱਟਾ ਚੱਲ ਰਿਹਾ ਹੈ। ਸੂਚਨਾ ਦੇ ਆਧਾਰ ਉੱਤੇ ਪੁਲਸ ਨੇ ਛਾਪਾਮਾਰੀ ਕੀਤੀ ਤਾਂ ਮੌਕੇ ਤੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚਾਰੇ ਦਿੱਲੀ ਵਿਚ ਬੈਠੇ ਸੱਟੇਬਾਜਾਂ ਨਾਲ ਮਿਲ ਕੇ ਕੰਮ ਕਰ ਰਹੇ ਸਨ। 

ਏਡੀਸੀਪੀ ਬੈਨੀਪਾਲ ਨੇ ਦੱਸਿਆ ਕਿ ਸ਼ਹਿਰ ਵਿਚ ਚੱਲ ਰਹੇ ਕ੍ਰਿਕੇਟ ਮੈਚਾਂ ਉੱਤੇ ਸੱਟੇ ਦੀ ਚੇਨ ਵੀ ਗ੍ਰਿਫਤਾਰ ਦੋਸ਼ੀਆਂ ਨਾਲ ਜੁੜੀ ਹੋਈ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਜਲੰਧਰ ਹਾਈਟਸ ਸ਼ਹਿਰ ਦੇ ਇਕ ਰਸੂਖਦਾਰ ਵਿਅਕਤੀ ਦਾ ਪ੍ਰੋਜੇਕਟ ਹੈ। ਇਸ ਵਿਅਕਤੀ ਦਾ ਮੁੱਖ ਦਫ਼ਤਰ ਵੀ ਜਲੰਧਰ ਹਾਈਟਸ ਵਿਚ ਹੈ। ਜਾਣਕਾਰੀ ਮੁਤਾਬਕ ਫੜੇ ਗਏ ਬੁਕੀਜ ਰੇਤ ਕਾਰੋਬਾਰੀ ਬਲਵਿੰਦਰ ਸਿੰਘ  ਮੋਂਟੀ, ਪੰਕਜ ਉਰਫ ਸਨੀ, ਅਨੁਕੂਲ ਠਾਕੁਰ  ਅਤੇ ਗੁਰਪ੍ਰੀਤ ਸਿੰਘ  ਦੇ ਰੂਪ ਵਿਚ ਪਹਿਚਾਣ ਹੋਈ ਹੈ।

Get the latest update about Truescoopnews, check out more about Truescoop, 4 arrested, Police Raid & High Profile betting den

Like us on Facebook or follow us on Twitter for more updates.