ਪ੍ਰੇਮੀ ਵਿਆਹ ਤੋਂ ਮੁਕਰਿਆ ਤਾਂ 6ਵੀਂ ਮੰਜ਼ਿਲ 'ਤੇ ਮਰਨ ਲਈ ਚੜ ਗਈ ਨਾਬਾਲਗ, ਹੋਇਆ ਹਾਈ ਵੋਲਟੇਜ ਡਰਾਮਾ

ਸੋਮਵਾਰ ਨੂੰ ਪੰਜਾਬ ਦੇ ਪਟਿਆਲਾ ਵਿੱਚ ਇੱਕ ਨੌਜਵਾਨ ਦੇ ਪਿਆਰ ਵਿੱਚ ਪਈ ਨਾਬਾਲਗ ਦਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਸ਼ਹਿਰ ਦੇ ਸਾਈਂ ਮਾਰਕੀਟ ਨੇੜੇ ਅੰਬੇ ਅਪਾਰਟਮੈਂਟਸ ਵਿੱਚ ਕੰਮ ਕਰਨ ਵਾਲੀ ਸਾਢੇ...

ਪਟਿਆਲਾ- ਸੋਮਵਾਰ ਨੂੰ ਪੰਜਾਬ ਦੇ ਪਟਿਆਲਾ ਵਿੱਚ ਇੱਕ ਨੌਜਵਾਨ ਦੇ ਪਿਆਰ ਵਿੱਚ ਪਈ ਨਾਬਾਲਗ ਦਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਸ਼ਹਿਰ ਦੇ ਸਾਈਂ ਮਾਰਕੀਟ ਨੇੜੇ ਅੰਬੇ ਅਪਾਰਟਮੈਂਟਸ ਵਿੱਚ ਕੰਮ ਕਰਨ ਵਾਲੀ ਸਾਢੇ 17 ਸਾਲਾ ਨਾਬਾਲਗ ਅਪਾਰਟਮੈਂਟ ਦੀ ਛੇਵੀਂ ਮੰਜ਼ਿਲ ’ਤੇ ਚੜ੍ਹ ਗਈ। ਪ੍ਰੇਮੀ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਗੁੱਸੇ 'ਚ ਆ ਕੇ ਲੜਕੀ ਛੱਤ ਤੋਂ ਛਾਲ ਮਾਰਨ ਦੀ ਗੱਲ ਕਹਿਣ ਲੱਗੀ। ਇਸ ਕਾਰਨ ਮੌਕੇ 'ਤੇ ਹੜਕੰਪ ਮੱਚ ਗਿਆ।

ਮੌਕੇ 'ਤੇ ਮੌਜੂਦ ਅਪਾਰਟਮੈਂਟ ਦੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਦੇ ਦਫਤਰ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਟੀਮ ਨੇ ਸਭ ਤੋਂ ਪਹਿਲਾਂ ਇਮਾਰਤ ਦੇ ਹੇਠਾਂ ਬੱਚੀ ਨੂੰ ਬਚਾਉਣ ਲਈ ਪੁਖਤਾ ਪ੍ਰਬੰਧ ਕੀਤੇ। ਇਸ ਤੋਂ ਬਾਅਦ ਫਾਇਰ ਅਫਸਰ ਛੱਤ 'ਤੇ ਪਹੁੰਚਿਆ, ਜਿੱਥੇ ਲੜਕੀ ਬੈਠੀ ਸੀ। ਅਧਿਕਾਰੀ ਨੇ ਗੱਲ ਕਰਨ ਤੋਂ ਬਾਅਦ ਤੁਰੰਤ ਲੜਕੀ ਨੂੰ ਫੜ ਲਿਆ ਅਤੇ ਉਸ ਨੂੰ ਬਚਾਇਆ।

ਮੁੰਡੇ ਨੇ ਕੀਤਾ ਵਿਆਹ ਤੋਂ ਇਨਕਾਰ ਤਾਂ ਛੱਤ ਉੱਤੇ ਚੜੀ
ਫਾਇਰ ਅਫਸਰ ਨੇ ਦੱਸਿਆ ਕਿ ਜਦੋਂ ਮੈਂ ਲੜਕੀ ਤੋਂ ਇਸ ਦੇ ਪਿੱਛੇ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਇਕ ਲੜਕੇ ਨਾਲ ਪ੍ਰੇਮ ਸਬੰਧ ਸਨ। ਉਸ ਨੇ ਲੜਕੇ ਨੂੰ ਵਿਆਹ ਕਰਵਾਉਣ ਲਈ ਕਿਹਾ, ਪਰ ਉਹ ਨਹੀਂ ਮੰਨਿਆ। ਇਸ ਤੋਂ ਉਹ ਗੁੱਸੇ 'ਚ ਆ ਗਈ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਛੱਤ 'ਤੇ ਆ ਗਈ।

ਲੜਕਾ-ਲੜਕੀ ਨੂੰ ਕੀਤਾ ਪੁਲਿਸ ਹਵਾਲੇ
ਖੁਸ਼ਕਿਸਮਤੀ ਨਾਲ ਫਾਇਰ ਬ੍ਰਿਗੇਡ ਅਤੇ ਅਪਾਰਟਮੈਂਟ ਦੇ ਸੁਰੱਖਿਆ ਕਰਮਚਾਰੀਆਂ ਨੇ ਸਮਝਦਾਰੀ ਨਾਲ ਬੱਚੀ ਦੀ ਜਾਨ ਬਚਾਈ। ਇਸ ਘਟਨਾ ਦੇ ਨਾਲ ਹੀ ਲੜਕਾ ਵੀ ਉੱਥੇ ਪਹੁੰਚ ਗਿਆ ਸੀ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਅਤੇ ਸੁਰੱਖਿਆ ਕਰਮਚਾਰੀਆਂ ਨੇ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ।

ਮਾਮਲੇ ਦੀ ਜਾਂਚ ਜਾਰੀ
ਥਾਣਾ ਡਵੀਜ਼ਨ ਨੰਬਰ ਦੋ ਦੇ ਇੰਚਾਰਜ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਦਿਆਂ ਹੀ ਟੀਮ ਮੌਕੇ ’ਤੇ ਪਹੁੰਚ ਗਈ ਸੀ। ਫਾਇਰ ਬ੍ਰਿਗੇਡ ਦੇ ਨਾਲ ਮਿਲ ਕੇ ਇਸ ਬੱਚੀ ਨੂੰ ਬਚਾਇਆ ਗਿਆ। ਬਾਕੀ ਅਗਲੇਰੀ ਜਾਂਚ ਜਾਰੀ ਹੈ। ਜਾਂਚ ਵਿਚ ਜਿਵੇਂ ਹੀ ਕੁਝ ਸਾਹਮਣੇ ਆਵੇਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Get the latest update about Online Punjabi News, check out more about patiala, Living India News, Love & high voltage drama

Like us on Facebook or follow us on Twitter for more updates.