Video : ਇਸ ਜੋੜੇ ਨੂੰ ਦੇਖ ਉੱਡ ਜਾਣਗੇ ਤੁਹਾਡੇ ਵੀ ਹੋਸ਼, ਅਲੱਗ ਦਿਖਣ ਲਈ ਟੱਪੀਆਂ ਸਾਰੀਆਂ ਹੱਦਾਂ

ਲੋਕ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਅਜੀਬੋਗ...

ਵੈੱਬ ਸੈਕਸ਼ਨ - ਲੋਕ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਅਜੀਬੋਗਰੀਬ ਕੰਮ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਅਰਜਨਟੀਨਾ ਵਿੱਚ ਰਹਿਣ ਵਾਲੇ ਜੋੜੇ ਗੈਬਰੀਲਾ ਪੇਰਾਲਟਾ ਅਤੇ ਵਿਕਟਰ ਹਿਊਗੋ ਪੇਰਾਲਟਾ ਨਾਲ ਜੁੜਿਆ ਹੈ। ਦਰਅਸਲ, ਇਹ ਜੋੜਾ ਟੈਟੂ ਅਤੇ ਬਾਡੀ ਮੋਡੀਫ਼ਿਕੇਸ਼ਨ ਦਾ ਸ਼ੌਕੀਨ ਹੈ। ਜੋ ਹੁਣ ਤੱਕ 98 ਮੋਡੀਫਿਕੇਸ਼ਨਾਂ ਕਰ ਚੁੱਕਾ ਹੈ।


ਅਰਜਨਟੀਨਾ ਵਿੱਚ ਰਹਿਣ ਵਾਲੇ ਜੋੜਾ ਗੈਬਰੀਲਾ ਪੇਰਾਲਟਾ ਅਤੇ ਵਿਕਟਰ ਹਿਊਗੋ ਪੇਰਾਲਟਾ ਨੇ ਸਭ ਤੋਂ ਵੱਧ ਸਰੀਰ ਵਿੱਚ ਸੋਧ ਕਰਨ ਦਾ ਰਿਕਾਰਡ ਬਣਾਇਆ ਹੈ। ਵਿਕਰ ਹਿਊਗੋ ਨੇ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਕਿਹਾ, ਜ਼ਿੰਦਗੀ ਦਾ ਆਨੰਦ ਮਾਣੋ, ਕਲਾ ਦਾ ਆਨੰਦ ਮਾਣੋ। ਟੈਟੂ ਤੁਹਾਨੂੰ ਚੰਗਾ ਜਾਂ ਮਾੜਾ ਵਿਅਕਤੀ ਨਹੀਂ ਬਣਾਉਂਦਾ, ਇਹ ਸਿਰਫ਼ ਇੱਕ ਕਲਾ ਹੈ। ਕੁਝ ਲੋਕ ਇਸ ਦੀ ਕਦਰ ਕਰਨਗੇ ਅਤੇ ਕੁਝ ਨਹੀਂ ਕਰਨਗੇ।

ਇਸ ਜੋੜੇ ਨੇ ਆਪਣੀਆਂ ਅੱਖਾਂ 'ਤੇ ਵੀ ਟੈਟੂ ਬਣਵਾਇਆ ਹੈ। ਇਸ ਦੇ ਨਾਲ ਹੀ ਸਰੀਰ 'ਚ 50 ਛੇਕ ਬਣਾਏ ਗਏ ਹਨ। 8 ਮਾਈਕ੍ਰੋਡਰਮਲ, 14 ਬਾਡੀ ਇਮਪਲਾਂਟ, 5 ਡੈਂਟਲ ਇਮਪਲਾਂਟ, ਕੰਨਾਂ ਨਾਲ ਸਬੰਧਤ 4 ਸਰਜਰੀਆਂ, 2 ਕੰਨ ਬੋਲਟ ਅਤੇ ਜੀਭ ਨੂੰ ਵੀ ਨਹੀਂ ਬਖਸ਼ਿਆ ਗਿਆ।

Get the latest update about couple, check out more about body modification, Truescoop News, Viral Video & world record

Like us on Facebook or follow us on Twitter for more updates.