ਬੇਹੱਦ ਹੌਟ ਅਤੇ ਗਲੈਮਰਸ ਹੈ ਹਿਮਾਂਸ਼ੀ ਖੁਰਾਨਾ, ਤਸਵੀਰਾਂ ਛਾਈਆਂ ਟ੍ਰੈਂਡਿੰਗ 'ਚ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿੱਗ ਬੌਸ ਦਾ 13ਵਾਂ ਸੀਜ਼ਨ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੌਰ ਰਿਹਾ ਹੈ। ਆਏ ਦਿਨ ਕੰਟੈਸਟੈਂਟ ਵਿਚਕਾਰ ਹੋਣ ਵਾਲਾ ਝਗੜਾ ਇਸ ਦਾ ਇਕ ਅਹਿਮ ਕਾਰਨ ਹੈ। ਇਨ੍ਹਾਂ ਸਾਰਿਆਂ ਵਿਚਕਾਰ...

ਮੁੰਬਈ— ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿੱਗ ਬੌਸ ਦਾ 13ਵਾਂ ਸੀਜ਼ਨ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੌਰ ਰਿਹਾ ਹੈ। ਆਏ ਦਿਨ ਕੰਟੈਸਟੈਂਟ ਵਿਚਕਾਰ ਹੋਣ ਵਾਲਾ ਝਗੜਾ ਇਸ ਦਾ ਇਕ ਅਹਿਮ ਕਾਰਨ ਹੈ। ਇਨ੍ਹਾਂ ਸਾਰਿਆਂ ਵਿਚਕਾਰ ਸ਼ਨਿਚਰਵਾਰ ਨੂੰ ਸ਼ੋਅ 'ਚ ਇਕ ਵੱਡਾ ਟਵਿਸਟ ਆਉਣ ਵਾਲਾ ਹੈ। ਹਿਮਾਂਸ਼ੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਬੇਹੱਦ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਹਿਮਾਂਸ਼ੀ ਬੇਹੱਦ ਖੂਬਸੂਰਤ ਅਤੇ ਹੌਟ ਲੱਗ ਰਹੀ ਹੈ। ਦਰਅਸਲ, ਪੰਜਾਬੀ ਮਾਡਲ ਹਿਮਾਂਸ਼ੀ ਖੁਰਾਨਾ ਬਿੱਗ ਬੌਸ ਦੇ ਘਰ 'ਚ ਵਾਈਲਡ ਕਾਰਡ ਐਂਟਰੀ ਲੈਣ ਵਾਲੀ ਹੈ। ਨਵੀਆਂ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੋਅ 'ਚ ਪੰਜਾਬੀ ਅਭਿਨੇਤਰੀ ਅਤੇ ਮਾਡਲ ਹਿਮਾਂਸ਼ੀ ਖੁਰਾਨਾ ਚੌਥੇ ਵਾਈਲਡ ਕਾਰਡ ਮੁਕਾਬਲੇਬਾਜ਼ ਦੇ ਰੂਪ 'ਚ ਬਿੱਗ ਬੌਸ 13 'ਚ ਐਂਟਰੀ ਕਰ ਸਕਦੀ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਹਿਮਾਂਸ਼ੀ ਦੀ ਮੈਨੇਜਰ ਨਿਧੀ ਖੁਰਾਨਾ ਨੇ ਹਿਮਾਂਸ਼ੀ ਦੇ ਸ਼ੋਅ 'ਚ ਐਂਟਰੀ ਕਰਨ ਦੀ ਖ਼ਬਰ ਨੂੰ ਕਨਫਰਮ ਕੀਤਾ ਹੈ। ਉੱਥੇ ਹਿਮਾਂਸ਼ੀ ਨੇ ਆਪਣੀ ਇੰਸਟਾ ਸਟੋਰੀ 'ਤੇ ਵੀ ਇਕ ਪੋਸਟ ਸ਼ੇਅਰ ਕੀਤਾ ਹੈ। ਹਿਮਾਂਸ਼ੀ ਦੇ ਪੋਸਟ ਨੂੰ ਦੇਖ ਕੇ ਇਗ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਬਿੱਗ ਬੌਸ 'ਚ ਐਂਟਰੀ ਕਰਨ ਜਾ ਮਨ ਬਣਾ ਲਿਆ ਹੈ।

ਹਿਮਾਂਸ਼ੀ ਖੁਰਾਨਾ ਦੀ ਹੋਵੇਗੀ ਵਾਈਲਡ ਕਾਰਡ ਐਂਟਰੀ, ਬਿੱਗ ਬੌਸ 'ਚ ਆਵੇਗਾ ਵੱਡਾ ਟਵਿਸਟ

ਸ਼ੋਅ 'ਚ ਪਹਿਲਾਂ ਹੀ ਇਕ ਪੰਜਾਬੀ ਮਾਡਲ ਤੇ ਸਿੰਗਰ ਸ਼ਹਿਨਾਜ਼ ਗਿੱਲ ਮੌਜੂਦ ਹੈ। ਖ਼ਾਸ ਗੱਲ ਇਹ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਹਿਮਾਂਸ਼ੀ ਤੇ ਸ਼ਹਿਨਾਜ਼ ਇਕ-ਦੂਜੇ ਦੇ ਕੰਮ ਨੂੰ ਲੈ ਕੇ ਕਾਫੀ ਲੜੀਆਂ ਸਨ। ਇਸ ਦੌਰਾਨ ਦੋਵਾਂ ਵੱਲੋਂ ਇਕ ਦੂਜੇ 'ਤੇ ਕਈ ਗੰਭੀਰ ਦੋਸ਼ ਲਾਏ ਗਏ ਸਨ। ਹੁਣ ਖ਼ਬਰ ਹੈ ਕਿ ਹਿਮਾਂਸ਼ੀ ਬਿੱਗ ਬੌਸ 'ਚ ਵਾਈਲਡ ਕਾਰਡ ਐਂਟਰੀ ਦੇ ਰੂਪ 'ਚ ਸ਼ਾਮਲ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਸ਼ੋਅ ਨਾਲ ਪੰਜਾਬ 'ਚ ਟੀ. ਆਰ. ਪੀ ਵਧਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਲੁਧਿਆਣਾ ਦੀ ਹਿਮਾਂਸ਼ੀ ਖੁਰਾਨਾ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਇੰਡਸਟਰੀ ਦਾ ਇਕ ਵੱਡਾ ਨਾਂ ਹੈ। ਦੋ ਦਿਨ ਬਾਅਦ ਯਾਨੀ ਇਸ ਸ਼ਨਿਚਰਵਾਰ ਉਨ੍ਹਾਂ ਦੀ ਵਾਈਲਡ ਕਾਰਡ ਐਂਟਰੀ ਖੁਦ ਸਲਮਾਨ ਖ਼ਾਨ ਸ਼ੋਅ 'ਚ ਕਰਨਗੇ।

ਜਾਣੋ ਹਿਮਾਂਸ਼ੀ ਤੇ ਸ਼ਹਿਨਾਜ਼ ਦਰਮਿਆਨ ਵਿਵਾਦ
ਹਿਮਾਂਸ਼ੀ ਖੁਰਾਨਾ ਨੇ ਬੀਤੇ ਦਿਨੀਂ ਆਪਣਾ ਇਕ ਗਾਣਾ 'ਆਈ ਲਾਈਕ ਇਟ' ਨਾਂ ਨਾਲ ਰਿਲੀਜ਼ ਕੀਤਾ ਸੀ, ਜਿਸ ਨੂੰ ਸ਼ਹਿਨਾਜ਼ ਨੇ ਹੁਣ ਤੱਕ ਦਾ ਸਭ ਤੋਂ ਬੁਰਾ ਗਾਣਾ ਦੱਸਿਆ ਸੀ। ਸ਼ਹਿਨਾਜ਼ ਨੇ ਹਿਮਾਂਸ਼ੀ ਦੇ ਇਸ ਗਾਣੇ ਦਾ ਜ਼ਿਕਰ ਆਪਣੇ ਸਨੈਪਚੈਟ ਅਕਾਊਂਟ 'ਚ ਇਕ ਵੀਡੀਓ ਜ਼ਰੀਏ ਕੀਤਾ ਸੀ। ਇਸ 'ਚ ਸ਼ਹਿਨਾਜ਼ ਨੇ ਹਿਮਾਂਸ਼ੀ ਦੇ ਗਾਣੇ ਦੀ ਬੁਰਾਈ ਕੀਤੀ ਸੀ, ਜਿਸ ਤੋਂ ਬਾਅਦ ਹਿਮਾਂਸ਼ੀ ਨੇ ਵੀ ਇੰਸਟਾਗ੍ਰਾਮ ਲਾਈਵ ਵੀਡੀਓ 'ਚ ਸ਼ਹਿਨਾਜ਼ ਨੂੰ ਕਰਾਰਾ ਜਵਾਬ ਦਿੱਤਾ ਸੀ।

Get the latest update about Bigg Boss 13, check out more about Fashion News, Himanshi Khurana Entry In BB13, True Scoop News & BB 13

Like us on Facebook or follow us on Twitter for more updates.