ਪੰਜਾਬੀ ਅਭਿਨੇਤਰੀ ਹਿਮਾਂਸ਼ੀ ਖੁਰਾਨਾ ਨੇ ਖਾਲਸਾ ਏਡ ਨਾਲ ਖੱਟੀ ਵਾਹੋ-ਵਾਹੀ, ਤਸਵੀਰਾਂ ਵਾਇਰਲ

ਪਾਲੀਵੁੱਡ ਅਦਾਕਾਰਾ ਅਤੇ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਨਾ ਇਨ੍ਹੀਂ ਦਿਨੀਂ ਹੜ੍ਹ ਪੀੜਤਾਂ ਦੀ ਮਦਦ ਲਈ ਪਰਉਪਕਾਰੀ ਸੰਸਥਾ ਖ਼ਾਲਸਾ ਏਡ ਨਾਲ ਕੰਮ ਕਰ ਰਹੀ ਹੈ। ਉਹ ਸੁਲਤਾਨਪੁਰ ਲੋਧੀ ਦੇ ਪਿੰਡਾਂ 'ਚ ਹੜ੍ਹਾਂ 'ਚ ਫਸੇ ਲੋਕਾਂ...

ਚੰਡੀਗੜ੍ਹ— ਪਾਲੀਵੁੱਡ ਅਦਾਕਾਰਾ ਅਤੇ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਨਾ ਇਨ੍ਹੀਂ ਦਿਨੀਂ ਹੜ੍ਹ ਪੀੜਤਾਂ ਦੀ ਮਦਦ ਲਈ ਪਰਉਪਕਾਰੀ ਸੰਸਥਾ ਖ਼ਾਲਸਾ ਏਡ ਨਾਲ ਕੰਮ ਕਰ ਰਹੀ ਹੈ। ਉਹ ਸੁਲਤਾਨਪੁਰ ਲੋਧੀ ਦੇ ਪਿੰਡਾਂ 'ਚ ਹੜ੍ਹਾਂ 'ਚ ਫਸੇ ਲੋਕਾਂ ਤੱਕ ਮਦਦ ਪਹੁੰਚਾ ਰਹੀ ਹੈ ਪਰ ਇਸੇ ਦੌਰਾਨ ਹਿਮਾਂਸ਼ੀ ਨਾਲ ਕੁਝ ਅਜਿਹਾ ਵਾਪਰਿਆ, ਜਿਸ ਨੇ ਉਸ ਨੂੰ ਬੇਹੱਦ ਹੈਰਾਨ ਕਰ ਦਿੱਤਾ।

ਦਰਅਸਲ ਕਿਸ਼ਤੀ ਰਾਹੀਂ ਹੜ੍ਹ ਪੀੜਤਾਂ ਤੱਕ ਰਸਦ ਪਹੁੰਚਾਅ ਰਹੀ ਹਿਮਾਂਸ਼ੀ ਨੇ ਜਦੋਂ ਇਕ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਹਾਲਾਤ ਜਾਣੇ। ਗੱਲਬਾਤ ਮਗਰੋਂ ਉੱਥੋਂ ਚੱਲਣ ਲੱਗੀ ਤਾਂ ਹੜ੍ਹ ਨਾਲ ਝੰਬੇ ਲੋਕਾਂ ਨੇ ਆਪਣੀ ਸਫਲ ਪ੍ਰਾਹੁਣਾਚਾਰੀ ਤੇ ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ ਹਿਮਾਂਸ਼ੀ ਨੂੰ ਪੁੱਛਿਆ, “ਆਓ ਤੁਹਾਨੂੰ ਚਾਹ ਪਿਲਾਉਨੇਂ ਆਂ।''

ਸੁਰਖੀਆਂ 'ਚ ਛਾਏ ਮੀਕਾ ਸਿੰਘ ਨੇ FWICE ਤੋਂ ਮੰਗੀ ਮੁਆਫੀ, ਮਿਲਿਆ ਰਾਹਤ ਦਾ ਸਾਹ

ਇਹ ਸੁਣ ਹਿਮਾਂਸ਼ੀ ਹੈਰਾਨ ਰਹਿ ਗਈ ਕਿ ਇੰਨੀ ਮੁਸ਼ਕਿਲ ਦੇ ਬਾਵਜੂਦ ਉਹ ਲੋਕ ਇੰਨੀ ਜ਼ਿੰਦਾਦਿਲ ਹਨ। ਹਿਮਾਂਸ਼ੀ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ “ਇਸ ਜਗ੍ਹਾ ਕੋਈ ਮੀਡੀਆ ਨਹੀਂ ਤੇ ਕੋਈ ਮਦਦ ਲਈ ਨਹੀਂ ਆ ਰਿਹਾ। ਸਭ ਯੂਟਿਊਬ 'ਤੇ ਵਿਊਜ਼ ਵਧਾਉਣ ਦੇ ਚੱਕਰ 'ਚ ਨੇ।

ਖ਼ਾਲਸਾ ਏਡ ਅਜਿਹੇ ਹਾਲਾਤਾਂ 'ਚ ਇੰਨ੍ਹਾਂ ਦੀ ਮਦਦ ਕਰ ਰਹੀ ਹੈ।'' ਹਿਮਾਂਸ਼ੀ ਨੇ ਇਹ ਵੀ ਲਿਖਿਆ ਕਿ ਪੰਜਾਬੀਆਂ ਦਾ ਧੰਨ ਜਿਗਰਾ ਕਿ ਇੰਨੀ ਬਿਪਤਾ ਦੇ ਵਿੱਚ ਵੀ ਉਹ ਸਾਨੂੰ ਚਾਹ ਪਾਣੀ ਪੁੱਛ ਰਹੇ ਹਨ।

Get the latest update about Himanshi Khurana, check out more about Flood In Punjab, Punjabi Model, True Scoop News & News In Punjabi

Like us on Facebook or follow us on Twitter for more updates.