ਬਿੱਲੀਆਂ ਅੱਖਾਂ ਨਾਲ ਕਹਿਰ ਢਾਹੁਣ ਵਾਲੀ ਹਿਮਾਂਸ਼ੀ ਖੁਰਾਨਾ ਪੰਜਾਬ ਦੀ ਕਹਾਉਂਦੀ ਹੈ 'ਐਸ਼ਵਰਿਆ', ਜਾਣੋ Interesting Facts

ਬਿੱਲੀਆਂ ਅੱਖਾਂ ਨਾਲ ਲੋਕਾਂ 'ਤੇ ਰਾਜ਼ ਕਰਨ ਵਾਲੀ ਪੰਜਾਬੀ ਅਦਾਕਾਰਾ, ਮਾਡਲ, ਗਾਇਕਾ ਅਤੇ 'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਨਾ ਦਾ ਅੱਜ ਜਨਮਦਿਨ ਹੈ। 27 ਨਵੰਬਰ 1991 'ਚ ਜਨਮੀ ਹਿਮਾਂਸ਼ੀ...

ਮੁੰਬਈ— ਬਿੱਲੀਆਂ ਅੱਖਾਂ ਨਾਲ ਲੋਕਾਂ 'ਤੇ ਰਾਜ਼ ਕਰਨ ਵਾਲੀ ਪੰਜਾਬੀ ਅਦਾਕਾਰਾ, ਮਾਡਲ, ਗਾਇਕਾ ਅਤੇ 'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਨਾ ਦਾ ਅੱਜ ਜਨਮਦਿਨ ਹੈ। 27 ਨਵੰਬਰ 1991 'ਚ ਜਨਮੀ ਹਿਮਾਂਸ਼ੀ ਅੱਜ 27 ਸਾਲ ਦੀ ਹੋ ਗਈ ਹੈ। ਇਸ ਖੂਬਸੂਰਤ ਅਭਿਨੇਤਰੀ ਨੂੰ ਪੰਜਾਬ ਦੀ ਧੜਕਣ ਅਤੇ ਐਸ਼ਵਰਿਆ ਰਾਏ ਵੀ ਕੁਝ ਲੋਕ ਕਹਿੰਦੇ ਹਨ। ਹਿਮਾਂਸ਼ੀ ਖੁਰਾਨਾ ਮੂਲ ਰੂਪ ਨਾਲ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ। ਉਹ ਕਈ ਪੰਜਾਬੀ ਫਿਲਮਾਂ ਅਤੇ ਮਿਊਜ਼ਿਕ ਐਲਬਮਸ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੂੰ ਵੱਡੀ ਪਛਾਣ ਮਿਲੀ ਸੀ ਪੰਜਾਬੀ ਫਿਲਮ 'ਸਾਡਾ ਹੱਕ' ਤੋਂ। ਇਸ 'ਚ ਬਤੌਰ ਅਭਿਨੇਤਰੀ ਉਨ੍ਹਾਂ ਨੇ ਕੰਮ ਕੀਤਾ ਸੀ। ਹਿਮਾਂਸ਼ੀ ਖੁਰਾਨਾ ਦੀ ਜ਼ਿੰਦਗੀ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਨ੍ਹਾਂ ਦੀ ਮਾਂ ਦਾ ਹੈ। ਉਹ ਹਮੇਸ਼ਾਂ ਆਪਣੀ ਮਾਂ ਸੁਨੀਤ ਕੌਰ ਤੋਂ ਪ੍ਰੇਰਣਾ ਲੈਂਦੀ ਰਹਿੰਦੀ ਹੈ। ਹਿਮਾਂਸ਼ੀ ਦੇ 2 ਭਰਾ ਹਨ।

ਬਿੱਗ ਬੌਸ 'ਚ ਐਂਟਰੀ ਨੂੰ ਲੈ ਕੇ ਟ੍ਰੈਂਡਿੰਗ 'ਚ ਛਾਈ ਹਿਮਾਂਸ਼ੀ ਖੁਰਾਨਾ, ਦੇਖੋ ਦਿਲਕਸ਼ ਤਸਵੀਰਾਂ

ਹਿਤੇਸ਼ ਖੁਰਾਨਾ ਅਤੇ ਅਪਰਮ ਦੀਪ। ਦੋਵੇਂ ਭਰਾ ਹਿਮਾਂਸ਼ੀ ਨੂੰ ਬਹੁਤ ਪਿਆਰ ਕਰਦੇ ਹਨ। ਹਿਮਾਂਸ਼ੀ ਦੇ ਪਿਤਾ ਦਾ ਨਾਂ ਕੁਲਦੀਪ ਖੁਰਾਨਾ ਹਨ। ਉਹ ਸਰਕਾਰੀ ਮੁਲਾਜ਼ਮ ਹੈ। ਸ਼ੁਰੂ 'ਚ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਹਿਮਾਂਸ਼ੀ ਨਰਸ ਬਣੇ ਪਰ ਤਕਦੀਰ ਨੇ ਉਨ੍ਹਾਂ ਨੂੰ ਅਭਿਨੇਤਰੀ ਬਣਾ ਦਿੱਤਾ ਅਤੇ ਅੱਜ ਇਹ ਸਿਰਫ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਕਈ ਲੋਕਾਂ ਦੀ ਧੜਕਣ ਹੈ। ਹਿਮਾਂਸ਼ੀ ਨੇ 12ਵੀਂ ਦੀ ਪੜ੍ਹਾਈ ਲੁਧਿਆਣਾ ਦੇ ਬੀ.ਸੀ.ਐੱਮ ਸਕੂਲ ਤੋਂ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਏਅਰ ਹੋਸਟੈੱਸ ਦੀ ਟ੍ਰੇਨਿੰਗ ਲਈ। ਹਿਮਾਂਸ਼ੀ ਨੇ 16 ਸਾਲ ਦੀ ਉਮਰ 'ਚ ਮਾਡਲਿੰਗ ਦੀ ਸ਼ੁਰੂਆਤ ਕੀਤੀ। ਇਸ ਸਮੇਂ ਉਹ 11ਵੀਂ ਕਲਾਸ 'ਚ ਪੜ੍ਹ ਰਹੀ ਸੀ। ਇਸ ਤੋਂ ਬਾਅਦ ਹਿਮਾਂਸ਼ੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਮੂਸੇਵਾਲਾ ਦੇ ਗੀਤ 'ਤੇ ਸੋਨਮ ਬਾਜਵਾ ਨੇ ਜਦੋਂ ਖੁਸਰਿਆਂ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

2009 'ਚ ਹਿਮਾਂਸ਼ੀ ਨੇ ਮਿਸ ਲੁਧਿਆਣਾ ਦਾ ਖਿਤਾਬ ਜਿੱਤਿਆ। 2010 'ਚ ਹਿਮਾਂਸ਼ੀ ਮਿਸ ਨਾਰਥ ਜ਼ੋਨ ਦੀ ਜੇਤੂ ਰਹੀ। ਇਸ ਦੇ ਨਾਲ ਹੀ ਵੱਡੇ ਕਰੀਅਰ ਦੀ ਚਾਹ 'ਚ ਉਹ ਪੰਜਾਬ ਤੋਂ ਦਿੱਲੀ ਆ ਗਈ। ਹਿਮਾਂਸ਼ੀ ਨੇ ਪੈਪਸੀ, ਨੇਸਲੋ, ਗੀਤਾਂਜਲੀ ਜਿਊਲਰਸ, ਬਿੱਗ ਬਾਜ਼ਾਰ, ਕਿੰਗਫਿਸ਼ਰ ਵਰਗੇ ਕਈ ਵੱਡੇ ਬ੍ਰੈਂਡਸ 'ਚ ਕੰਮ ਕੀਤਾ। ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ਸੀ 'ਜੀਤ ਲੇਂਗੇ ਜਹਾਂ'। ਹਿਮਾਂਸ਼ੀ ਡਾਂਸ ਦਾ ਬੇਹੱਦ ਸ਼ੌਕ ਹੈ। ਇਸ ਤੋਂ ਇਲਾਵਾ ਉਸ ਨੂੰ ਫਿਲਮਾਂ ਦੇਖਣੀਆਂ ਵੀ ਕਾਫੀ ਪਸੰਦ ਹਨ। ਹਿਮਾਂਸ਼ੀ ਨੂੰ ਕਿਤਾਬਾਂ ਪੜਣੀਆਂ ਵੀ ਬੇਹੱਦ ਪਸੰਦ ਹਨ। ਹਿਮਾਂਸ਼ੀ ਅਣਮੈਰਿਡ ਦੈ ਪਰ ਉਹ ਪਿਛਲੇ 9 ਸਾਲਾਂ ਤੋਂ ਰਿਲੇਸ਼ਨਸ਼ਿਪ ਹੈ, ਜਿਸ ਦਾ ਖੁਲਾਸਾ ਹਿਮਾਂਸ਼ੀ ਨੇ ਖੁਦ ਹੀ ਕੀਤਾ ਸੀ।

Get the latest update about True Scoop News, check out more about Birthday News, News In Punjabi, Interesting Facts & Himanshi Khurana Interesting Facts

Like us on Facebook or follow us on Twitter for more updates.