Cannes 'ਚ ਪਹਿਲੀ ਵਾਰ ਹਿਨਾ ਖਾਨ ਦੇ ਹੁਸਨ ਤੇ ਸਟਾਈਲ ਦੀ ਚਰਚਾ

ਸਭ ਤੋਂ ਸਟਾਈਲਿਸ਼ ਅਭਿਨੇਤਰੀਆਂ 'ਚੋਂ ਇਕ ਹੈ ਹਿਨਾ ਖਾਨ। ਟੀ. ਵੀ ਤੋਂ ਬਾਅਦ ਹੁਣ ਉਹ ਫਿਲਮਾਂ 'ਚ ਵੀ ਆਪਣਾ ਸਫਰ ਸ਼ੁਰੂ ਕਰ ਵਾਲੀ ਹੈ। ਆਪਣੀ ਪਹਿਲੀ ਬਾਲੀਵੁੱਡ ਫਿਲਮ 'ਲਾਈਨਸ' ਲਈ ਉਹ 'ਕਾਂਸ ਫਿਲਮ ਫੈਸਟੀਵਲ...

ਫਰਾਂਸ— ਸਭ ਤੋਂ ਸਟਾਈਲਿਸ਼ ਅਭਿਨੇਤਰੀਆਂ 'ਚੋਂ ਇਕ ਹੈ ਹਿਨਾ ਖਾਨ। ਟੀ. ਵੀ ਤੋਂ ਬਾਅਦ ਹੁਣ ਉਹ ਫਿਲਮਾਂ 'ਚ ਵੀ ਆਪਣਾ ਸਫਰ ਸ਼ੁਰੂ ਕਰ ਵਾਲੀ ਹੈ। ਆਪਣੀ ਪਹਿਲੀ ਬਾਲੀਵੁੱਡ ਫਿਲਮ 'ਲਾਈਨਸ' ਲਈ ਉਹ 'ਕਾਂਸ ਫਿਲਮ ਫੈਸਟੀਵਲ 2019' 'ਚ ਪਹੁੰਚੀ ਹੈ। ਕੱਲ ਜਿੱਥੇ ਹਿਨਾ ਦੀ 'ਕਾਂਸ' ਦੇ ਇੰਟਰਵਿਊ ਸੈਸ਼ਨ ਦੀਆਂ ਤਸਵੀਰਾਂ ਆਈਆਂ ਸਨ ਉੱਥੇ ਹੁਣ ਉਨ੍ਹਾਂ ਨੇ 'ਕਾਂਸ' ਦੇ ਰੈੱਡ ਕਾਰਪੇਟ 'ਤੇ ਡੈਬਿਊ ਕੀਤਾ ਹੈ ਅਤੇ ਇੱਥੇ ਉਨ੍ਹਾਂ ਦਾ ਲੁੱਕ ਦੇਖਣਯੋਗ ਰਿਹਾ। 'ਕਾਂਸ ਫਿਲਮ ਫੈਸਟੀਵਲ' ਦੇ ਰੈੱਡ ਕਾਰਪੇਟ 'ਤੇ ਹਿਨਾ ਖਾਨ ਨੇ ਇਕ ਬੇਹੱਦ ਖੂਬਸੂਰਤ ਡੀਪ ਨੈੱਕ ਹੈਵੀ ਐਂਬੇਲਿਸ਼ਡ ਗ੍ਰੇ ਗਾਊਨ ਕੈਰੀ ਕੀਤਾ।

ਹਿਨਾ ਖਾਨ ਦੇ ਸਟਾਈਲਿਸ਼ ਲੁੱਕ ਦੀ ਮੁੜ ਛਿੜੀ ਚਰਚਾ, ਤਸਵੀਰਾਂ ਵਾਇਰਲ

ਇਹ ਡੀਪ ਨੈੱਕ ਗਾਊਨ Ziad Nakad ਨੇ ਡਿਜ਼ਾਈਨ ਕੀਤਾ ਹੈ। ਇਸ ਗਾਊਨ ਦੀ ਲਾਂਗ ਕੇਪ ਸਲੀਵਸ ਇਸ ਨੂੰ ਹੋਰ ਵੀ ਸਟਾਈਲਿਸ਼ ਬਣਾ ਰਹੀ ਹੈ। ਹਿਨਾ ਨੇ ਆਪਣੇ ਇਸ ਹੈਵੀ ਗਾਊਨ ਨੂੰ ਡਾਇਮੰਡ ਸਟੱਡ ਨਾਲ ਐਕਸੈੱਸਰਾਈਜ਼ ਕੀਤਾ। ਗਲੋਸੀ ਨਿਊਡ ਲਿਪਸ ਨਾਲ ਉਨ੍ਹਾਂ ਦਾ ਮੇਕਅੱਪ ਪ੍ਰਫੈਕਟ ਦਿਖਾਈ ਦਿੱਤਾ। ਹਿਨਾ ਖਾਨ ਦਾ ਹੇਅਰਸਟਾਈਲ ਵੀ ਉਨ੍ਹਾਂ 'ਤੇ ਖੂਬ ਜੱਚ ਰਿਹਾ ਹੈ।

Get the latest update about Hina Khan, check out more about Fashion News, News In Punjabi, Hina Khan Debut In Cannes & Cannes Red Carpet

Like us on Facebook or follow us on Twitter for more updates.