ਅੱਜ ਰਾਜ ਸਭਾ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਪੇਸ਼ ਕਰਨਗੇ SPG ਸੋਧ ਬਿਲ 2019

ਅੱਜ ਰਾਜ ਸਭਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਸੁਰੱਖਿਆ ਸਮੂਹ (ਸੋਧ) ਬਿਲ, 2019 ਪੇਸ਼ ਕਰਨਗੇ ...

ਨਵੀਂ ਦਿੱਲੀ — ਅੱਜ ਰਾਜ ਸਭਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਸੁਰੱਖਿਆ ਸਮੂਹ (ਸੋਧ) ਬਿਲ, 2019 ਪੇਸ਼ ਕਰਨਗੇ। ਦੱਸ ਦੱਈਏ ਕਿ ਲੋਕ ਸਭਾ 'ਚ ਐੱਸਪੀਜੀ ਸੋਧ ਬਿਲ ਬੀਤੀ 27 ਨਵੰਬਰ ਨੂੰ ਹੀ ਪਾਸ ਹੋ ਗਿਆ ਸੀ। ਇਸ ਬਿਲ ਮੁਤਾਬਕ ਸਿਰਫ਼ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਪਰਿਵਾਰ, ਜਿਹੜੇ ਉਨ੍ਹਾਂ ਨਾਲ ਅਧਿਕਾਰਤ ਰਿਹਾਇਸ਼ਗਾਹ 'ਤੇ ਰਹਿੰਦੇ ਹੋਣ, ਨੂੰ SPG ਸੁਰੱਖਿਆ ਦੇਣ ਦੀ ਵਿਵਸਥਾ ਹੈ।

NRC Issue : ਘੁਸਪੈਠੀਆਂ ਨੂੰ 2024 ਤੱਕ ਚੁਣ-ਚੁਣ ਕੇ ਕੱਢਿਆ ਜਾਵੇਗਾ ਬਾਹਰ : ਅਮਿਤ ਸ਼ਾਹ

ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਇਹ ਸੁਰੱਖਿਆ ਹੁਣ ਨਹੀਂ ਮਿਲੇਗੀ। ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਦੇ ਪੰਜ ਸਾਲਾਂ ਬਾਅਦ ਉਨ੍ਹਾਂ ਦੀ ਵੀ ਇਹ ਸੁਰੱਖਿਆ ਵਾਪਸ ਲੈ ਲਈ ਜਾਵੇਗੀ। ਲੋਕ ਸਭਾ 'ਚ ਇਹ ਬਿਲ ਜ਼ੁਬਾਨੀ ਵੋਟ ਨਾਲ ਹੀ ਪਾਸ ਹੋ ਗਿਆ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਚੰਦਰਸ਼ੇਖਰ ਜੀ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ ਪਰ ਉਦੋਂ ਕੋਈ ਕਾਂਗਰਸੀ ਕਾਰਕੁੰਨ ਕੁਝ ਨਹੀਂ ਬੋਲੇ ਸਨ। ਸ਼ਾਹ ਨੇ ਅੱਗੇ ਕਿਹਾ ਕਿ ਨਰਸਿਮਹਾ ਰਾਓ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਸੀ ਪਰ ਕਿਸੇ ਨੇ ਕੋਈ ਚਿੰਤਾ ਨਹੀਂ ਵਿਖਾਈ ਸੀ। ਇੰਦਰ ਕੁਮਾਰ ਗੁਜਰਾਲ ਦੀ ਸੁਰੱਖਿਆ ਕਤਲ ਦੀ ਧਮਕੀ ਮਿਲਣ ਤੋਂ ਬਾਅਦ ਵਾਪਸ ਲਈ ਗਈ ਸੀ, ਚਿੰਤਾ ਕਿਸ ਦੀ ਹੈ – ਦੇਸ਼ ਦੀ ਲੀਡਰਸ਼ਿਪ ਦੀ ਜਾਂ ਇੱਕ ਪਰਿਵਾਰ ਦੀ? ਇਸ ਦੌਰਾਨ ਕਾਂਗਰਸ ਨੇ ਸਦਨ 'ਚੋਂ ਵਾਕਆਊਟ ਕਰ ਦਿੱਤਾ ਸੀ। ਇਹ ਬਿਲ ਪਾਸ ਕਰਨ ਦੌਰਾਨ ਵਿਸ਼ੇਸ਼ ਸੁਰੱਖਿਆ ਸਮੂਹ ਕਾਨੂੰਨ ਵਿੱਚ ਸੋਘ ਨੂੰ ਜ਼ਰੂਰੀ ਕਰਾਰ ਦਿੰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਆਖਿਆ ਸੀ ਕਿ SPG ਸੋਧ ਬਿਲ ਲਿਆਉਣ ਦਾ ਮੰਤਵ ਐੱਸਪੀਜੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਕਾਨੂੰਨ ਦੇ ਮੂਲ ਉਦੇਸ਼ ਨੂੰ ਬਹਾਲ ਕਰਨਾ ਹੈ। SP7 ਸੋਧ ਬਿਲ ਨੂੰ ਚਰਚਾ ਤੇ ਪਾਸ ਕਰਨ ਲਈ ਸਦਨ 'ਚ ਰੱਖਦਿਆਂ ਤਦ ਇਹ ਵੀ ਆਖਿਆ ਸੀ ਕਿ SP7 ਦਾ ਗਠਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਕੀਤਾ ਗਿਆ ਸੀ।