ਬੱਚਿਆਂ ਦੇ ਸੁਆਦ ਤੇ ਸਿਹਤ ਲਈ ਬੈਸਟ ਹੈ ਪਿੱਜ਼ਾ ਆਮਲੇਟ, ਇੰਝ ਬਣਾਓ ਰੇਸਿਪੀ

ਸਰਦੀਆਂ 'ਚ ਸੁਆਦ ਨਾਲ ਸਿਹਤ ਬਰਕਰਾਰ ਰੱਖਣਾ ਵੀ ...

ਨਵੀਂ ਦਿੱਲੀ — ਸਰਦੀਆਂ 'ਚ ਸੁਆਦ ਨਾਲ ਸਿਹਤ ਬਰਕਰਾਰ ਰੱਖਣਾ ਵੀ ਇਕ ਟਾਸਕ ਹੈ। ਅਜਿਹੇ 'ਚ ਬੱਚਿਆਂ ਦੇ ਸੁਆਦ ਅਤੇ ਸਿਹਤ ਲਈ ਬੈਸਟ ਹੈ ਪਿੱਜ਼ਾ ਆਮਲੇਟ। ਇਸ ਨੂੰ ਬੱਚੇ ਬਹੁਤ ਹੀ ਚਾਹ ਨਾਲ ਖਾਂਦੇ ਹਨ।

ਮਿੰਟਾਂ 'ਚ ਬੱਚਿਆਂ ਲਈ ਇੰਝ ਬਣਾਓ ਹੈਲਦੀ Paneer Balls, ਜਾਣੋ ਬਣਾਉਣ ਦੀ ਵਿਧੀ  

ਸਮੱਗਰੀ —
ਆਂਡੇ-3
ਨਮਕ- ਸੁਆਦਨੁਸਾਰ
ਕਾਲੀ ਮਿਰਚ-ਸੁਆਦਨੁਸਾਰ
ਲਾਲ ਮਿਰਚ- 1/2 ਟੀਸਪੂਨ
ਓਰੇਗੇਨਾ-1 ਟੀਸਪੂਨ
ਪਿਆਜ਼- 1 (ਬਾਰੀਕ ਕੱਟਿਆ ਹੋਇਆ)
ਲਾਲ-ਪਿਲੀ ਸ਼ਿਮਲਾ ਮਿਰਚ-1/2 ਕਟੋਰੀ (ਬਾਰੀਕ ਕੱਟੀ ਹੋਈ)
ਆਇਲ-ਜ਼ਰੂਰਤ ਅਨੁਸਾਰ
ਬ੍ਰੈੱਡ ਸਲਾਈਸ-4
ਪਿੱਜ਼ਾ ਸਾਸ-2 ਟੇਬਲਸਪੂਨ
ਚੀਜ਼- 1/2 ਕਟੋਰੀ (ਕੱਦੂਕਸ ਹੋਇਆ)

ਬੱਚਿਆਂ ਲਈ ਇੰਝ ਬਣਾਓ ਗੁਣਾਂ ਨਾਲ ਭਰਪੂਰ ਚੀਜ਼ ਪਿੱਜ਼ਾ ਆਮਲੇਟ
ਵਿਧੀ —
ਸਭ ਤੋਂ ਪਹਿਲਾਂ ਇਕ ਬਾਊਲ 'ਚ ਆਂਡਾ ਤੋੜ ਕੇ ਉਸ ਨੂੰ ਫੈਂਟ ਲਓ। ਇਕ ਪੈਨ 'ਚ ਤੇਲ ਪਾ ਕੇ ਗਰਮ ਹੋਣ ਲਈ ਰੱਖੋ। ਤਿਆਰ ਮਿਸ਼ਰਣ ਨੂੰ ਆਂਡੇ ਨਾਲ ਮਿਲਾ ਕੇ ਇਸ ਨੂੰ ਨਾਨ ਸਟਿੱਕ ਤਵੇ 'ਤੇ ਫ੍ਰਾਈ ਕਰ ਲਿਓ। ਹੁਣ ਇਸ 'ਤੇ ਚੀਜ਼ ਪਾਓ। ਇਸ ਤੋਂ ਬਾਅਦ ਪਿੱਜ਼ਾ ਆਮਲੇਟ ਨੂੰ ਪਲਟ ਕੇ ਦੂਜੇ ਪਾਸੇ ਵੀ ਸੇਕ ਲਓ। ਹੁਣ ਦੋਵਾਂ ਸਾਈਡ ਤੋਂ ਸੇਕਣ ਤੋਂ ਬਾਅਦ ਪਿੱਜ਼ਾ ਸਾਸ ਅਤੇ ਫ੍ਰਾਈ ਕੀਤੀਆਂ ਹੋਈਆਂ ਸਬਜ਼ੀਆਂ ਵੀ ਸੇਕ ਲਓ। ਹੁਣ ਇਸ 'ਤੇ ਬ੍ਰੈੱਡ ਸਲਾਈਸ ਰੱਖੋ। ਇਸ ਨੂੰ ਦੋਵਾਂ ਸਾਈਡ ਤੋਂ ਸੇਕਣ ਤੋਂ ਬਾਅਦ ਪਿੱਜ਼ਾ ਸਾਸ ਅਤੇ ਫ੍ਰਾਈ ਕੀਤੀਆਂ ਹੋਈਆਂ ਸਬਜ਼ੀਆਂ ਨਾਲ ਸਜਾਓ। ਇਸ ਤੋਂ ਬਾਅਦ ਚੀਜ਼ ਪਾਓ। ਗੈਸ ਬੰਦ ਕਰਕੇ 1-2 ਮਿੰਟ ਲਈ ਚੀਜ਼ ਪਿਘਲ ਜਾਣ ਲਈ ਇਸ ਨੂੰ ਢੱਕ ਲਓ। ਤੁਹਾਡਾ ਪਿੱਜ਼ਾ ਆਮਲੇਟ ਬਣ ਤੇ ਤਿਆਰ ਹੈ ਇਸ ਨੂੰ ਸਲਾਈਸ 'ਚ ਕੱਟ ਕੇ ਗਰਮਾ-ਗਰਮ ਸਰਵ ਕਰੋ।

ਜੇਕਰ ਤੁਸੀਂ ਵੀ ਭਿੰਡੀ ਖਾਣ ਦੇ ਹੋ ਸ਼ੌਕੀਨ ਤਾਂ ਜ਼ਰੂਰ ਬਣਾ ਕੇ ਖਾਓ 'ਭਿੰਡੀ ਨਾਰੀਅਲ ਮਸਾਲਾ'

Get the latest update about Recipe, check out more about Pizza Omellete, Home Recipe, Health & News In Punjabi

Like us on Facebook or follow us on Twitter for more updates.