ਇਨ੍ਹਾਂ ਤਰੀਕਿਆ ਨਾਲ ਘਰ 'ਚ ਹੀ ਝਟਪਟ ਬਣਾਓ ਟਮਾਟਰ ਦੀ ਲੌਂਜੀ ਰੇਸਿਪੀ

ਕੋਈ ਵੀ ਡਿਸ਼ ਬਿਨਾ ਟਮਾਟਰ ਦੇ ਅਧੂਰੀ ਹੈ ਪਰ ਟਮਾਟਰ ਦੀ ਅਲੱਗ ਤੋਂ ਰੇਸਿਪੀ ਵੀ ਬਹੁਤ ਸੁਆਦ ਅਤੇ ਫਾਇਦੇਮੰਦ ...

ਨਵੀਂ ਦਿੱਲੀ — ਕੋਈ ਵੀ ਡਿਸ਼ ਬਿਨਾ ਟਮਾਟਰ ਦੇ ਅਧੂਰੀ ਹੈ ਪਰ ਟਮਾਟਰ ਦੀ ਅਲੱਗ ਤੋਂ ਰੇਸਿਪੀ ਵੀ ਬਹੁਤ ਸੁਆਦ ਅਤੇ ਫਾਇਦੇਮੰਦ ਹੁੰਦੀ ਹੈ। ਅਜਿਹੀ ਹੀ ਇਕ ਰੇਸਿਪੀ ਹੈ ਟਮਾਟਰ ਦੀ ਲੌਂਜੀ। ਇਸ ਨੂੰ ਤੁਸੀਂ ਵਰਤ 'ਚ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਟਮਾਟਰ ਦੀ ਲੌਂਜੀ ਰੇਸਿਪੀ ਬਣਾਉਣ ਦੀ ਵਿਧੀ -

ਸਮੱਗਰੀ — ਟਮਾਟਰ-8, ਘੀ-2 ਚਮਚ, ਜੀਰਾ-1/2 ਚਮਚ, ਲਾਲ ਮਿਰਚ ਪਾਊਡਰ-1 ਚਮਚ, ਚੀਨੀ-5 ਚਮਚ, ਸੇਂਧਾ ਨਮਕ-ਸੁਆਦਨੁਸਾਰ, ਹਰੀ ਮਿਰਚ-2।

ਜੇਕਰ ਤੁਸੀਂ ਵੀ ਇੰਝ ਬਣਾਓਗੇ ਬਾਦਾਮ ਦਾ ਹਲਵਾ ਤਾਂ ਨਹੀਂ ਥੱਕਣਗੇ ਮਹਿਮਾਨ ਤਾਰੀਫ ਕਰਦੇ-ਕਰਦੇ

ਵਿਧੀ —
ਟਮਾਟਰਾਂ ਨੂੰ ਧੌ ਕੇ ਟੁਕੜਿਆਂ 'ਚ ਕੱਟ ਲਿਓ। ਹਰੀ ਮਿਰਚ ਨੂੰ ਧੌ ਕੇ ਵਿਚਕਾਰ ਤੋਂ ਕੱਟ ਲਗਾ ਦਿਓ। ਪੈਨ 'ਚ ਘੀ ਗਰਮ ਕਰੋ ਅਤੇ ਜਦੋਂ ਉਸ 'ਚੋਂ ਧੂੰਆਂ ਨਿਕਲਣ ਲੱਗੇ ਤਾਂ ਉਸ 'ਚ ਜੀਰਾ ਪਾਓ। ਜਿਵੇਂ ਹੀ ਜੀਰੇ ਦਾ ਰੰਗ ਬਦਲੇ ਤਾਂ ਪੈਨ 'ਚ ਕਟੇ ਟਮਾਟਰ ਨਾਲ ਹੋਰ ਸਾਰੀਆਂ ਸਮੱਗਰੀਆਂ ਨੂੰ ਪਾ ਦਿਓ। ਤੇਜ਼ ਆਂਚ 'ਤੇ ਟਮਾਟਰ ਨੂੰ 5 ਤੋਂ 7 ਮਿੰਟ ਤੱਕ ਪਕਾਓ। ਟਮਾਟਰ ਨੂੰ ਜ਼ਿਆਦਾ ਦੇਰ ਤੱਕ ਜਾਂ ਫਿਰ ਢੱਕ ਕੇ ਨਹੀਂ ਪਕਾਓ, ਨਹੀਂ ਤਾਂ ਉਹ ਸੋਸ 'ਚ ਤਬਦੀਲ ਹੋ ਜਾਵੇਗਾ। ਹਰੀ ਮਿਰਚ ਨਾਲ ਗਾਰਨਿਸ਼ ਕਰਕੇ ਸਰਵ ਕਰੋ।

Get the latest update about Tomato Launj Irecipes News, check out more about Punjabi News, Home Tomato Launj Irecipes, True Scoop News & Food News

Like us on Facebook or follow us on Twitter for more updates.