ਕੋਰੋਨਾ ਤੋਂ ਦੂਰ ਰੱਖਣ 'ਚ ਸਹਾਈ ਹੁੰਦਾ ਹੈ ਸ਼ਹਿਦ, ਜਾਣੋ ਬੇਮਿਸਾਲ ਫਾਇਦੈ

ਦੇਸ਼ 'ਚ ਵੱਧ ਰਹੇ ਕੋਰੋਨਾ ਦੇ ਕਹਿਰ ਤੋਂ ਬਚਨ ਲਈ ਸਾਨੂੰ ਆਪਣੀ ਇਮਿਊਨਿਟੀ ਮਜ਼ਬੂਤ ਕਰਨੀ ਪਵੇਗੀ। ਕੀ ਤੁਸੀਂ ਜਾਣਦੇ ਹੋ ਕਿ ਸ਼ਹਿਦ...

ਨਵੀਂ ਦਿੱਲੀ— ਦੇਸ਼ 'ਚ ਵੱਧ ਰਹੇ ਕੋਰੋਨਾ ਦੇ ਕਹਿਰ ਤੋਂ ਬਚਨ ਲਈ ਸਾਨੂੰ ਆਪਣੀ ਇਮਿਊਨਿਟੀ ਮਜ਼ਬੂਤ ਕਰਨੀ ਪਵੇਗੀ। ਕੀ ਤੁਸੀਂ ਜਾਣਦੇ ਹੋ ਕਿ ਸ਼ਹਿਦ (ਹਨੀ) ਸ਼ਹਿਦ ਇਕ ਅਜਿਹਾ ਪਦਾਰਥ ਹੈ, ਜੋ ਖਾਣ 'ਚ ਕਾਫੀ ਮਿੱਠਾ ਅਤੇ ਸੁਆਦੀ ਹੁੰਦਾ ਹੈ। ਤੁਸੀਂ ਜਾਣਦੇ ਹੀ ਹੋਵੋਗੇ ਕਿ ਸ਼ਹਿਦ ਸਰੀਰ 'ਚ ਦਵਾਈ ਦਾ ਕੰਮ ਕਰਦਾ ਹੈ। ਸ਼ਹਿਦ ਵਿਚ ਵਿਟਾਮਿਨ ਏ, ਬੀ, ਸੀ, ਆਇਰਨ, ਕੈਲਸ਼ੀਅਮ, ਸੋਡੀਅਮ, ਫਾਸਫੋਰਸ ਅਤੇ ਆਇਓਡੀਨ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਇਹ ਸਾਰੇ ਤੱਤ ਤੁਹਾਨੂੰ ਸਿਹਤਮੰਦ ਬਣਾਈ ਰੱਖਦੇ ਹਨ। ਰੋਜ਼ਾਨਾ ਗੁਣਗੁਣੇ ਪਾਣੀ ਵਿਚ 1 ਚਮਚ ਸ਼ਹਿਦ ਪਾ ਕੇ ਖਾਲੀ ਪੇਟ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਗੁਣਗੁਣੇ ਪਾਣੀ ਵਿਚ ਸ਼ਹਿਦ ਪਾ ਕੇ ਪੀਣ ਨਾਲ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ ਜਾਣਕਾਰੀ ਦੇਵਾਂਗੇ।

ਕਿਤੇ ਤੁਹਾਡੇ ਨੇੜੇ ਵੀ ਤਾਂ ਨਹੀਂ ਡਿਪਰੈਸ਼ਨ ਸ਼ਿਕਾਰ ਵਿਅਕਤੀ, ਇਨ੍ਹਾਂ ਲੱਛਣਾਂ ਤੋਂ ਕਰੋ ਪਛਾਣ

1. ਇਮਨਿਊਟੀ 'ਚ ਵਾਧਾ
ਰੋਜ਼ਾਨਾ ਸ਼ਹਿਦ ਵਾਲਾ ਪਾਣੀ ਪੀਣ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ। ਸਰੀਰ ਨੂੰ ਭਰਪੂਰ ਮਾਤਰਾ 'ਚ ਊਰਜਾ ਪ੍ਰਾਪਤ ਹੁੰਦੀ ਹੈ।

2. ਮੂੰਹ ਦੀ ਬਦਬੂ
ਸ਼ਹਿਦ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਮੂੰਹ ਸੰਬੰਧੀ ਪਰੇਸ਼ਾਨੀਆਂ ਨੂੰ ਖਤਮ ਕਰਦੇ ਹਨ।

3. ਕਬਜ਼ ਦੀ ਸਮੱਸਿਆ ਤੋਂ ਰਾਹਤ
ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਸ਼ਹਿਦ ਵਾਲਾ ਪਾਣੀ ਪੀਓ। ਇਹ ਪਾਣੀ ਢਿੱਡ ਨੂੰ ਹਾਈਡ੍ਰੇਟ ਕਰਦਾ ਹੈ ਅਤੇ ਸੁੱਕੇ ਮਲ ਨੂੰ ਪਾਣੀ ਵਿਚ ਭਿਉਂ ਦਿੰਦਾ ਹੈ। ਇਸ ਸਮੱਗਰੀ ਨਾਲ ਕਬਜ਼ ਦੀ ਸਮੱਸਿਆ ਨੂੰ ਖ਼ਤਮ ਕਰਨ ਵਿਚ ਮਦਦ ਮਿਲਦੀ ਹੈ।

4. ਜੋੜਾਂ ਦੇ ਦਰਦ ਨੂੰ ਵੀ ਕਰੇ ਦੂਰ
ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨਾਸ ਜੋੜਾਂ ਵਿਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ।

5. ਖੂਨ ਸਾਫ ਕਰਨ 'ਚ ਮਦਦਗਾਰ
ਰੋਜ਼ਾਨਾ ਨਿਯਮਿਤ ਰੂਪ ਵਿਚ ਕੋਸੇ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਖੂਨ ਸਾਫ ਹੁੰਦਾ ਹੈ। ਇਸ ਨਾਲ ਦਿਲ ਸਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ। ਅਜਿਹਾ ਕਰਨ ਨਾਲ ਫੋੜੇ-ਫਿਨਸੀਆਂ ਵੀ ਘੱਟ ਜਾਂਦੀਆਂ ਹਨ।

6. ਭਾਰ ਘਟਾਉਂਦਾ ਹੈ
ਜੇ ਤੁਸੀਂ ਸਰੀਰ ਦਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸ਼ਹਿਦ ਵਾਲਾ ਪਾਣੀ ਪਿਓ। ਇਸ ਪਾਣੀ ਨੂੰ ਪੀਣ ਨਾਲ ਭੁੱਖ ਘੱਟ ਲੱਗਦੀ ਹੈ, ਜਿਸ ਨਾਲ ਵਜ਼ਨ ਕੰਟਰੋਲ 'ਚ ਰਹਿੰਦਾ ਹੈ।

7. ਇਨਫ਼ੈਕਸ਼ਨ ਤੋਂ ਬਚਾਅ
ਸ਼ਹਿਦ ਸਰੀਰ ਨੂੰ ਹਰ ਤਰ੍ਹਾਂ ਦੇ ਇਨਫ਼ੈਕਸ਼ਨ ਤੋਂ ਬਚਾਉਂਦਾ ਹੈ।

8. ਪਾਚਨ ਸ਼ਕਤੀ ਦਾ ਠੀਕ ਹੋਣਾ
ਇਸ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ , ਜੋ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੀ ਹੈ। ਇਸ ਨੂੰ ਨਿਯਮਿਤ ਰੂਪ 'ਚ ਖਾਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

9. ਦਿਲ ਸਬੰਧੀ ਹੋਣ ਵਾਲੀਆਂ ਬੀਮਾਰੀਆਂ ਨੂੰ ਮਿਲੇ ਰਾਹਤ
ਰੋਜ਼ਾਨਾ ਨਿਯਮਿਤ ਰੂਪ 'ਚ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਦਿਲ ਸਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ

10. ਬੀ. ਪੀ. ਨੂੰ ਰੱਖੇ ਕੰਟਰੋਲ
ਇਸ 'ਚ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਬੀ. ਪੀ. ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।

11. ਕਮਜ਼ੋਰੀ ਨੂੰ ਕਰੇ ਦੂਰ
ਸ਼ਹਿਦ 'ਚ ਵਿਟਾਮਿਨ ਸੀ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰ ਊਰਜਾ ਪ੍ਰਦਾਨ ਕਰਦਾ ਹੈ।

Get the latest update about Honey Benefits, check out more about True Scoop News, Joint Pain, Health News & Punjab News

Like us on Facebook or follow us on Twitter for more updates.