ਟਰੰਪ ਨੇ ਵੱਡਾ ਦਾਅਵਾ, ਹਾਂਗ-ਕਾਂਗ ਨੂੰ ਤਬਾਹ ਹੋਣ ਤੋਂ ਬਚਾਇਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲੋਕਤੰਤਰ ਸਮਰਥਕ ਅੰਦੋਲਨ ਨੂੰ ਕੁੱਚਲਣ ਲਈ ਫ਼ੌਜੀਆਂ ਨੂੰ ਭੇਜਣ 'ਤੇ ਰੋਕਣ ਤੋਂ ਮਨਾ ਕਰ ਕੇ ਹਾਂਗ ਕਾਂਗ ਨੂੰ ਤਬਾਹ ਹੋਣ ਤੋਂ ਬਚਾ ਲਿਆ। ਟਰੰਪ ਨੇ ਕਿਹਾ ਕਿ ਜੇਕਰ...

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲੋਕਤੰਤਰ ਸਮਰਥਕ ਅੰਦੋਲਨ ਨੂੰ ਕੁੱਚਲਣ ਲਈ ਫ਼ੌਜੀਆਂ ਨੂੰ ਭੇਜਣ 'ਤੇ ਰੋਕਣ ਤੋਂ ਮਨਾ ਕਰ ਕੇ ਹਾਂਗ ਕਾਂਗ ਨੂੰ ਤਬਾਹ ਹੋਣ ਤੋਂ ਬਚਾ ਲਿਆ। ਟਰੰਪ ਨੇ ਕਿਹਾ ਕਿ ਜੇਕਰ ਮੈਂ ਨਾ ੁਹੁੰਦਾ, ਤਾਂ 14 ਮਿੰਟਾਂ 'ਚ ਹਾਂਗ-ਕਾਂਗ ਨੂੰ ਤਬਾਹ ਕਰ ਦਿੱਤਾ ਜਾਂਦਾ। ਦਰਅਸਲ ਅਮਰੀਕੀ ਸੈਨੇਟ 'ਚ ਹਾਂਗ ਕਾਂਗ ਲੋਕਤੰਤਰ ਹਮਾਇਤੀਆਂ ਲਈ ਬਿੱਲ ਪੇਸ਼ ਕੀਤਾ ਗਿਆ ਸੀ। ਇਸ ਬਿੱਲ ਉੱਤੇ ਗੱਲਬਾਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਤੁਹਾਨੁੰ ਆਖਾਂਗਾ ਕਿ ਅਸੀਂ ਹਾਂਗ ਕਾਂਗ ਦੇ ਨਾਲ ਖਲੋਣਾ ਹੈ ਪਰ ਮੈਂ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਵੀ ਖੜ੍ਹਾ ਹਾਂ। ਉਹ ਮੇਰੇ ਦੋਸਤ ਹਨ। ਉਹ ਇੱਕ ਬੇਮਿਸਾਲ ਵਿਅਕਤੀ ਹਨ। ਟਰੰਪ ਨੇ ਕਿਹਾ ਕਿ ਸ਼ੀ ਜਿਨਪਿੰਗ ਨੇ ਹਾਂਗ ਕਾਂਗ ਦੇ ਬਾਹਰ ਲੱਖਾਂ ਫ਼ੌਜੀ ਤਾਇਨਾਤ ਕੀਤੇ ਹੋਏ ਹਨ। ਉਹ ਅੰਦਰ ਨਹੀਂ ਜਾ ਰਹੇ ਕਿਉਂਕਿ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਇੰਝ ਨਾ ਕਰਨ। ਅਜਿਹਾ ਕਰਨਾ ਤੁਹਾਡੀ ਵੱਡੀ ਭੁੱਲ ਹੋਵੇਗੀ।

ਪਾਕਿ ਦੀ ਆਰਥਿਕ ਹਾਲਤ ਬੇਹੱਦ ਖਰਾਬ, ਟਮਾਟਰ ਦੀ ਕੀਮਤ ਨੇ ਤੋੜੇ ਮਹਿੰਗਾਈ ਦੇ ਰਿਕਾਰਡ

ਇਸ ਨਾਲ ਵਪਾਰਕ ਸੌਦੇ ਉੱਤੇ ਬਹੁਤ ਨਾਂਹ–ਪੱਖੀ ਪ੍ਰਭਾਵ ਪਵੇਗਾ।ਅਮਰੀਕੀ ਸੈਨੇਟ 'ਚ ਹਾਂਗ ਕਾਂਗ ਮਨੁੱਖੀ ਅਧਿਕਾਰ ਤੇ ਲੋਕਤੰਤਰ ਕਾਨੂੰਨ ਪਾਸ ਕੀਤਾ ਗਿਆ। ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਲ ਉੱਤੇ ਹਸਤਾਖਰ ਕਰਨੇ ਹਨ, ਜਿਸ ਤੋਂ ਬਾਅਦ ਇਹ ਕਾਨੁੰਨ ਬਣ ਜਾਵੇਗਾ। ਸੈਨੇਟਰ ਡਿਕ ਡਰਬਿਨ ਨੇ ਕਿਹਾ ਕਿ ਸਦਨ ਨੇ ਬਿੱਲ ਪਾਸ ਕਰ ਦਿੱਤਾ। ਹੁਣ ਵਾਰੀ ਰਾਸ਼ਟਰਪਤੀ ਟਰੰਪ ਦੀ ਹੈ, ਜੋ ਇਸ ਉੱਤੇ ਹਸਤਾਖਸ਼ਰ ਕਰਨ ਤੇ ਇਹ ਸੰਕੇਤ ਦੇਣ ਕਿ ਅਮਰੀਕਾ, ਹਾਂਗ ਕਾਂਗ ਦੇ ਲੋਕਾਂ ਨਾਲ ਖੜ੍ਹਾ ਹੈ। ਪਿਛਲੇ ਛੇ ਮਹੀਨਿਆਂ ਤੋਂ ਲੋਕਤੰਤਰ ਦੇ ਹਮਾਇਤੀ ਹਾਂਗ ਕਾਂਗ ਸਰਕਾਰ ਦੇ ਉਸ ਬਿਲ ਦਾ ਵਿਰੋਧ ਕਰ ਰਹੇ ਹਨ, ਜਿਸ ਵਿੱਚ ਇਹ ਵਿਵਸਥਾ ਸੀ ਕਿ ਜੇਕਰ ਕੋਈ ਵਿਅਕਤੀ ਚੀਨ 'ਚ ਕੋਈ ਅਪਰਾਧ ਕਰਦਾ ਹੈ ਜਾਂ ਪ੍ਰਦਰਸ਼ਨ ਰੋਕਦਾ ਹੈ, ਤਾਂ ਉਸ ਵਿਰੁੱਧ ਹਾਂਗ ਕਾਂਗ 'ਚ ਨਹੀਂ, ਸਗੋਂ ਚੀਨ 'ਚ ਮੁਕੱਦਮਾ ਚਲਾਇਅ ਜਾਵੇਗਾ। ਵਿਰੋਧ ਪ੍ਰਦਰਸ਼ਨ ਤੋਂ ਬਾਅਦ ਹਾਂਗ ਕਾਂਗ ਸਰਕਾਰ ਨੇ ਇਹ ਬਿੱਲ ਵਾਪਸ ਲੈ ਲਿਆ ਹੈ।

Get the latest update about International News, check out more about Donald Trump, US President, Hong Kong & News In Punjabi

Like us on Facebook or follow us on Twitter for more updates.