ਗਣਤੰਤਰ ਦਿਵਸ ਮੌਕੇ 11 ਪੁਲੀਸ ਅਫਸਰ 'ਮੁੱਖ ਮੰਤਰੀ ਪੁਲੀਸ ਮੈਡਲ' ਨਾਲ ਸਨਮਾਨਿਤ

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲੀਸ ਦੇ 11 ਅਫਸਰਾਂ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਸਦਕਾ ਮੁੱਖ ਮੰਤਰੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ। ਇਸੇ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਮਿਸਾਲੀ ਸੇਵਾਵਾਂ ਨਿਭਾਉਣ ਵਾਲੀ 43 ਉੱਘੀਆਂ...

ਮੋਹਾਲੀ— ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲੀਸ ਦੇ 11 ਅਫਸਰਾਂ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਸਦਕਾ ਮੁੱਖ ਮੰਤਰੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ। ਇਸੇ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਮਿਸਾਲੀ ਸੇਵਾਵਾਂ ਨਿਭਾਉਣ ਵਾਲੀ 43 ਉੱਘੀਆਂ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ। 71ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਨੇ ਸ਼ੌਰਿਆ ਚੱਕਰ ਮੇਜਰ ਹਰਮਿੰਦਰ ਪਾਲ ਸਿੰਘ ਦੀ ਯਾਦ ਵਿੱਚ ਫੁੱਲ ਮਾਲਾਵਾਂ ਭੇਟ ਕਰਕੇ ਮਹਾਨ ਸਪੂਤ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ•ਾਂ ਨੇ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਲੜਦਿਆਂ ਪ੍ਰੇਰਨਾਮਈ ਅਗਵਾਈ, ਲਾਮਿਸਾਲ ਬਹਾਦਰੀ ਤੇ ਸਾਹਸ ਦਿਖਾਇਆ ਅਤੇ ਫੌਜ ਦੀਆਂ ਉਚੀਆਂ ਰਵਾਇਤਾਂ ਅਨੁਸਾਰ ਮਿਸਾਲੀ ਕੁਰਬਾਨੀ ਦਿੱਤੀ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਐਸ.ਪੀ. ਹੈੱਡਕੁਆਰਟਰ ਰੋਪੜ ਜਗਜੀਤ ਸਿੰਘ, ਏ.ਸੀ.ਪੀ. ਇੰਡਸਟਰੀਅਲ ਏਰੀਆ ਸੰਦੀਪ ਕੁਮਾਰ ਅਤੇ ਡੀ.ਐਸ.ਪੀ. ਹੈੱਡਕੁਆਰਟਰ ਰੋਪੜ ਚੰਦ ਸਿੰਘ ਨੂੰ 'ਮੁੱਖ ਮੰਤਰੀ ਰਕਸ਼ੱਕ ਪਦਕ' ਨਾਲ ਸਨਮਾਨਿਤ ਕੀਤਾ ਗਿਆ।

ਬੇਮਿਸਾਲ ਸੇਵਾਵਾਂ ਨਿਭਾਉਣ ਲਈ ਐੱਸ.ਪੀ. ਸੁਖਦੇਵ ਸਿੰਘ ਵਿਰਕ ਸਮੇਤ 15 ਅਫ਼ਸਰਾਂ ਨੂੰ ਮਿਲਣਗੇ ਪੁਲਸ ਮੈਡਲ

ਇਸੇ ਤਰ•ਾਂ ਕੈਪਟਨ ਅਮਰਿੰਦਰ ਸਿੰਘ ਨੇ ਡਿਊਟੀ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਹੋਰ ਪੁਲੀਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਆ ਜਿਨ•ਾਂ ਵਿੱਚ ਏ.ਸੀ.ਪੀ. (ਟ੍ਰੈਫਿਕ-1) ਲੁਧਿਆਣਾ ਗੁਰਦੇਵ ਸਿੰਘ, ਡੀ.ਐਸ.ਪੀ. ਇੰਟੈਲੀਜੈਂਸ ਵਿੰਗ ਪੀ.ਏ.ਪੀ. ਕਮਲਜੀਤ ਕੁਮਾਰ, ਇੰਸਪੈਕਟਰ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪ੍ਰਿਤਪਾਲ ਸਿੰਘ, ਇੰਸਪੈਕਟਰ ਸਪੈਸ਼ਲ ਸੈੱਲ ਇੰਟੈਲੀਜੈਂਸ ਪੰਜਾਬ ਸੁਖਜੀਤ ਸਿੰਘ, ਬਰਨਾਲਾ ਤੋਂ ਸਬ ਇੰਸਪੈਕਟਰ ਹਰਸ਼ਜੋਤ ਕੌਰ, ਪੀ.ਪੀ.ਏ. ਫਿਲੌਰ ਦੇ ਸਬ ਇੰਸਪੈਕਟਰ ਭੁਪਿੰਦਰ ਸਿੰਘ, ਫਤਹਿਗੜ• ਸਾਹਿਬ ਤੋਂ ਸਬ ਇੰਸਪੈਕਟਰ ਹਰਜੀਤ ਸਿੰਘ, ਵਿਜੀਲੈਂਸ ਬਿਊਰੋ ਐਸ.ਏ.ਐਸ. ਨਗਰ ਦੇ ਏ.ਐਸ.ਆਈ. ਹੈੱਡਕੁਆਰਟਰ ਕੁਲਭੂਸ਼ਨ ਬੱਗਾ, ਏ.ਐਸ.ਆਈ. ਇੰਟੈਲੀਜੈਂਸ ਵਿੰਗ ਪੰਜਾਬ ਮਨਪ੍ਰੀਤ ਸਿੰਘ, ਏ.ਐਸ.ਆਈ. ਇੰਟੈਲੀਜੈਂਸ ਵਿੰਗ ਪੰਜਾਬ ਨਰਿੰਦਰ ਕੁਮਾਰ ਅਤੇ ਕਾਂਸਟੇਬਲ ਇੰਟੈਲੀਜੈਂਸ ਵਿੰਗ ਪੰਜਾਬ ਬਿਕਰਮਜੀਤ ਸਿੰਘ ਸ਼ਾਮਲ ਹਨ।

ਕੈਪਟਨ ਨੇ 71ਵੇਂ ਗਣਤੰਤਰ ਦਿਵਸ ਮੌਕੇ ਸਲਾਮੀ ਲੈਂਦਿਆਂ ਸੰਵਿਧਾਨ ਦੀਆਂ ਧਰਮ ਨਿਰਪੱਖ ਨੀਹਾਂ ਦੀ ਰਾਖੀ ਕਰਨ ਦਾ ਕੀਤਾ ਐਲਾਨ

ਇਨ•ਾਂ ਤੋਂ ਇਲਾਵਾ ਆਜ਼ਾਦੀ ਘੁਲਾਟੀਏ ਸਵਰਨ ਸਿੰਘ ਅਤੇ ਗੁਰਦੀਪ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਇਸੇ ਤਰ•ਾਂ ਚਾਰ ਸਮਾਜ ਸੇਵੀਆਂ ਰੋਟਰੀ ਕਲੱਬ ਮੋਹਾਲੀ ਦੇ ਪ੍ਰਧਾਨ ਹਰਜੀਤ ਸਿੰਘ, ਸਮਾਜਿਕ ਵਰਕਰ ਪਰਮਦੀਪ ਸਿੰਘ ਭਬਾਤ, ਪਿੰਡ ਬਰਸਾਲਪੁਰ ਦੇ ਸਰਪੰਚ ਜਸਪ੍ਰੀਤ ਸਿੰਘ ਅਤੇ ਫੁੱਲਾਂ ਦੀ ਕਾਸ਼ਤ ਵਿੱਚ ਅਗਾਂਹਵਧੂ ਸ਼ਖਸੀਅਤ ਗੁਨੀਤ ਕੌਰ ਨੂੰ ਉਨ•ਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਨ•ਾਂ ਤੋਂ ਇਲਾਵਾ ਰੰਗਮੰਚ ਦੀ ਉੱਘੀ ਹਸਤੀ ਹਰਬਖਸ਼ ਸਿੰਘ ਲਤਾ, ਰੋਡ ਸੇਫਟੀ ਇੰਜਨੀਅਰ ਚਰਨਜੀਤ, ਮੈਥ ਦੀ ਅਧਿਆਪਕਾ ਜਗਜੀਤ ਕੌਰ, ਸੀਨੀਅਰ ਸਹਾਇਕ ਕੁਲਦੀਪ ਚੰਦ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਕਾਰਜਕਾਰੀ ਇੰਜਨੀਅਰ ਸਾਹਿਲ ਸ਼ਰਮਾ ਤੇ ਖੁਸ਼ਪ੍ਰੀਤ ਸਿੰਘ, ਸੀਨੀਅਰ ਸਹਾਇਕ ਰਿਤੂ ਕਪੂਰ, ਜ਼ਿਲ•ਾ ਜੰਗਲਾਤ ਅਫਸਰ ਗੁਰਨਾਮ ਪ੍ਰੀਤ ਸਿੰਘ, ਜਨ ਸਿਹਤ ਦੇ ਕਾਰਜਕਾਰੀ ਇੰਜਨੀਅਰ ਕਮਲ ਕਿਸ਼ੋਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਡੇਰਾਬੱਸੀ ਸੁਖਚੈਨ ਸਿੰਘ, ਤਹਿਸੀਲਦਾਰ ਮੋਹਾਲੀ ਸੁਖਪਿੰਦਰ ਕੌਰ, ਮਹਾਮਾਰੀ ਵਿਗਿਆਨੀ ਡਾ. ਹਰਮਨਦੀਪ ਕੌਰ, ਜੂਨੀਅਰ ਸਹਾਇਕ ਰਮਨਦੀਪ ਸਿੰਘ, ਪਟਵਾਰੀ ਬਚਿੱਤਰ ਸਿੰਘ, ਸਬ ਇੰਸਪੈਕਟਰ ਸਤਪਾਲ ਸਿੰਘ, ਏ.ਐਸ.ਆਈ. ਨਰਪਿੰਦਰ ਪਾਲ ਸਿੰਘ, ਏ.ਐਸ.ਆਈ. ਸੁਖਪਾਲ ਸਿੰਘ, ਕਾਂਸਟੇਬਲ ਵਰਿੰਦਰ ਸਿੰਘ, ਪ੍ਰੋਬੇਸ਼ਨਰ ਸਬ ਇੰਸਪੈਕਟਰ ਅਜੀਤੇਸ਼ ਕੌਸ਼ਲ, ਏ.ਐਸ.ਆਈ. ਗੁਰਮੀਤ ਸਿੰਘ, ਹੈੱਡ ਕਾਂਸਟੇਬਲ ਕਰਨਦੀਪ ਸਿੰਘ, ਜੂਨੀਅਰ ਸਹਾਇਕ ਸੰਜੀਵ ਕੁਮਾਰ, ਕਾਨੂੰਗੋ (ਚੋਣਾਂ) ਸੁਰਿੰਦਰ ਕੁਮਾਰ, ਸੁਨੀਤਾ ਸ਼ਰਮਾ, ਲੋਕ ਨਿਰਮਾਣ ਵਿਭਾਗ (ਬੀ. ਐਂਡ.ਆਰ) ਦੇ ਕਾਰਜਕਾਰੀ ਇੰਜਨੀਅਰ ਅਰਸ਼ਦੀਪ ਸਿੰਘ, ਜ਼ਿਲ•ਾ ਪ੍ਰੀਸ਼ਦ ਦੇ ਸਕੱਤਰ ਰਵਿੰਦਰ ਸਿੰਘ, ਡੀ.ਐਸ.ਐਮ. ਅਨੀਸ਼ ਗਰਗ, ਐਸ.ਡੀ.ਓ. ਮੋਹਿਤ ਨਾਗਪਾਲ, ਜ਼ਿਲ•ਾ ਰੋਜ਼ਗਾਰ ਤੇ ਵਪਾਰ ਬਿਊਰੋ ਦੇ ਡਿਪਟੀ ਸੀ.ਈ.ਓ. ਮਨਜੇਸ਼ ਕੁਮਾਰ, ਰਘਬੀਰ ਸਿੰਘ ਸੰਧੂ ਤੇ ਮਦਨ ਮਿੱਤਰ ਨੂੰ ਆਪੋ-ਆਪਣੇ ਖੇਤਰਾਂ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੇ ਸਤਿਕਾਰ ਵਿੱਚ ਸਨਮਾਨਿਤ ਕੀਤਾ ਗਿਆ।

ਇਸ਼ਕ 'ਚ ਕਮਲੀ ਹੋਈ ਢਾਈ ਸਾਲਾ ਮਾਸੂਮ ਬੱਚੇ ਦੀ ਮਾਂ, ਬਣੀ ਆਪਣੇ ਹੀ ਬੱਚੇ ਦੀ ਕਾਤਲ

ਇਸੇ ਤਰ••ਾਂ ਮੁੱਖ ਮੰਤਰੀ ਵੱਲੋਂ ਚਾਹਤ ਅਰੋੜਾ, ਬਲਜਿੰਦਰ ਸਿੰਘ ਅਤੇ ਜਸਨੂਰ ਕੌਰ ਨੂੰ ਖੇਡਾਂ ਦੇ ਖੇਤਰ ਵਿੱਚ ਉੱਤਮ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨਸ਼ਾ ਰੋਕੂ ਅਫਸਰ (ਡੈਪੋ) ਦਲਜੀਤ ਕੌਰ, ਰਜਿੰਦਰ ਸਿੰਘ ਅਤੇ ਕਰਨਲ ਸੱਜਣ ਪ੍ਰਕਾਸ਼ ਨੂੰ ਨਸ਼ਾਖੋਰੀ ਦੀ ਸਮੱਸਿਆ ਨੂੰ ਰੋਕਣ ਲਈ ਉਨ••ਾਂ ਵੱਲੋਂ ਦਿੱਤੀਆਂ ਸ਼ਲਾਘਾਯੋਗ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਵੱਲੋਂ ਮਾਰਚ ਪਾਸਟ ਦੀਆਂ ਤਿਆਰੀਆਂ ਲਈ ਪਰੇਡ ਕਮਾਂਡਰ ਡੀ.ਐਸ.ਪੀ. ਗੁਰਸ਼ੇਰ ਸਿੰਘ ਸੰਧੂ, ਇਸਪੈਕਟਰ ਸੀ.ਆਈ.ਡੀ. ਪੀ.ਆਰ.ਟੀ.ਸੀ. ਜਹਾਨ ਖੇਲਾਂ ਚਰਨਜੀਤ ਸਿੰਘ ਅਤੇ ਇੰਸਪੈਕਟਰ ਬਾਜ ਸਿੰਘ ਨੂੰ ਮੋਮੈਂਟੋ ਦਿੱਤੇ ਗਏ। ਮਾਰਚ ਪਾਸਟ ਵਿੱਚ ਹਿੱਸਾ ਲੈਣ ਵਾਲੇ ਸਕੂਲਾਂ ਦੇ ਵੱਖ-ਵੱਖ ਗਰੁੱਪਾਂ ਵਿੱਚੋਂ ਮਾਈ ਭਾਗੋ ਪ੍ਰੈ੍ਰਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਨੂੰ ਸਰਵੋਤਮ ਗਰੁੱਪ ਦਾ ਪੁਰਸਕਾਰ ਮਿਲਿਆ। ਵੱਖ-ਵੱਖ ਵਿਭਾਗਾਂ/ਏਜੰਸੀਆਂ ਦੀਆਂ ਕੁੱਲ 10 ਝਾਕੀਆਂ ਦੁਆਰਾ ਸੂਬਾ ਸਰਕਾਰ ਦੀਆਂ ਸਰਵਪੱਖੀ ਵਿਕਾਸ ਅਤੇ ਭਲਾਈ ਸਕੀਮਾਂ ਨੂੰ ਦਰਸਾਇਆ ਗਿਆ ਜਿਨ••ਾਂ ਵਿੱਚੋਂ ਰੋਜ਼ਗਾਰ ਉਤਪਤੀ ਵਿਭਾਗ ਦੀ ਝਾਕੀ ਨੂੰ ਸਰਵੋਤਮ ਐਲਾਨਿਆ ਗਿਆ।

26 ਜਨਵਰੀ ਨੂੰ ਵੀ ਨਹੀਂ ਮਿਲੇ 'ਸਮਾਰਟ ਫੋਨ', ਅਕਾਲੀ ਦਲ ਨੇ ਕੈਪਟਨ ਨੂੰ ਖੜ੍ਹਾ ਕੀਤਾ ਕਠਘਰੇ 'ਚ

Get the latest update about Chief Ministers Police Medals, check out more about Shaurya Chakra, Major Harminder Pal Singh, Captain Amarinder Singh & 71st Republic Day

Like us on Facebook or follow us on Twitter for more updates.