ਪੁਲਿਸ ਦੀ ਮੌਜੂਦਗੀ 'ਚ ਗੁੰਡਾਗਰਦੀ ਦਾ ਨੰਗਾ ਨਾਚ, ਗੂਜਰਾਂ ਦੀ ਖੂਨੀ ਝੜਪ 'ਚ ਇਕ ਦੀ ਮੌਤ ਅਤੇ 10 ਦੇ ਕਰੀਬ ਜਖਮੀ

ਸ਼ਹਿਰ ਦੇ ਟਾਹਲੀ ਸਾਹਿਬ ਦੇ ਪਿੰਡ ਬੰਗਾ ਕਲਾ ਤੋਂ ਗੁੰਡਾਗਰਦੀ ਨਾਲ ਜੁੜਿਆ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੋਂ ਦੇ ਦੋ ਗੁੱਜਰ ਸਮੁਦਾਇ ਦੇ ਲੌਕਾ ਵਿਚ ਖੁਨੀ ਝੜਪ ਹੋਈ ਹੈ। ਜਿਸ ਵਿਚ ਇਕ...

ਅੰਮ੍ਰਿਤਸਰ:- ਸ਼ਹਿਰ ਦੇ ਟਾਹਲੀ ਸਾਹਿਬ ਦੇ ਪਿੰਡ ਬੰਗਾ ਕਲਾ ਤੋਂ ਗੁੰਡਾਗਰਦੀ ਨਾਲ ਜੁੜਿਆ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੋਂ ਦੇ ਦੋ ਗੁੱਜਰ ਸਮੁਦਾਇ ਦੇ ਲੌਕਾ ਵਿਚ ਖੁਨੀ ਝੜਪ ਹੋਈ ਹੈ। ਜਿਸ ਵਿਚ ਇਕ ਗੁਜਰ ਦੀ ਮੌਤ ਅਤੇ 10 ਦੇ ਕਰੀਬ ਲੌਕ ਬੁਰੀ ਤਰਾ ਨਾਲ ਜਖਮੀ ਹੋਏ ਹਨ। ਇਹ ਘਟਨਾ ਵਿਚ ਦੋ ਘੰਟੇ ਦੇ ਕਰੀਬ ਗੁੰਡਾਗਰਦੀ ਦਾ ਨੰਗਾ ਨਾਚ ਚਲਿਆ ਅਤੇ ਪੁਲਿਸ ਦੀ ਹਾਜਰੀ ਵਿਚ ਇਹ ਸਾਰੀ ਝੜਪ ਹੋਈ ਹੈ ਜਿਸਦੇ ਚਲਦੇ ਪੀੜੀਤ ਪਰਿਵਾਰ ਵਲੋਂ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਦੋਸ਼ ਵੀ ਲਗਾਏ ਹਨ।

 
ਇਸ ਸੰਬਧੀ ਇਸ ਖੁਨੀ ਝੜਪ ਵਿਚ ਬੁਰੀ ਤਰਾ ਨਾਲ ਜਖਮੀ ਹੋਏ ਗੁਜਰ ਪਰਿਵਾਰ ਨੇ ਦਸਿਆ ਕਿ ਮਾਮਲਾ ਸੁੰਨੀ ਮੁਸਲਮਾਨ ਅਤੇ ਤਕਲੀਕੀ ਜਮਾਤ ਵਿਚ ਜਮੀਨੀ ਵਿਵਾਦ ਅਤੇ ਧਾਰਮਿਕ ਮੁਦਿਆਂ ਨੂੰ ਲੈ ਕੇ ਹੋਇਆ ਹੈ।  ਜਿਸ ਵਿਚ ਦੂਸਰੇ ਸੂਬਿਆਂ ਵਿਚੋਂ ਆਏ ਮੁਸਲਮਾਨਾ ਵਲੋਂ ਸਾਡੇ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਜਿਸ ਵਿਚ ਇਕ ਵਿਅਕਤੀ ਦੀ ਮੌਤ ਅਤੇ ਦਸ ਦੇ ਕਰੀਬ ਲੌਕ ਜਖਮੀ ਹੋਏ ਹਨ।  ਨਾਲ ਹੀ ਇਕ ਔਰਤ ਤੇ ਇਕ ਬਚਾ ਵੀ ਲਾਪਤਾ ਹਨ। ਇਸ ਝੜਪ ਵਿਚ ਪਿੰਡ ਦੇ ਸਿਖ ਸਮੁਦਾਇ ਨੇ ਸਾਡੀ ਬਹੁਤ ਮਦਦ ਕੀਤੀ ਹੈ ਅਤੇ ਪਰ ਪੁਲਿਸ ਵਲੋਂ ਸਾਡੀ ਕੋਈ ਮਦਦ ਨਹੀ ਕੀਤੀ ਜਾ ਰਹੀ ਹੈ।ਅਸੀਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ।

Get the latest update about truescooppunjabi, check out more about bangakalan, gujjar clash in tahli sahib amritsar & amritsarnews

Like us on Facebook or follow us on Twitter for more updates.