ਜਲੰਧਰ ਦੀ ਖ਼ੌਫਨਾਕ ਵਾਰਦਾਤ, ਗੁਰਦੁਆਰਾ ਸਾਹਿਬ ਜਾ ਰਹੇ ਸ਼ਖਸ ਨੂੰ ਭੁੰਨਿਆ ਗੋਲੀਆਂ ਨਾਲ

ਥਾਣਾ ਸਦਰ ਜਲੰਧਰ ਦੇ ਅਧੀਨ ਆਉਂਦੇ ਜਮਸ਼ੇਰ ਖ਼ਾਸ ’ਚ ਅੱਜ ਸਵੇਰੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ’ਚ ਮੱਥਾ ਟੇਕਣ ਆਏ ਇਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਹੱਤਿਆ...

ਜਲੰਧਰ— ਥਾਣਾ ਸਦਰ ਜਲੰਧਰ ਦੇ ਅਧੀਨ ਆਉਂਦੇ ਜਮਸ਼ੇਰ ਖ਼ਾਸ ’ਚ ਅੱਜ ਸਵੇਰੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ’ਚ ਮੱਥਾ ਟੇਕਣ ਆਏ ਇਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹੱਤਿਆਰੇ ਮੌਕੇ ’ਤੇ ਫਰਾਰ ਹੋ ਗਏ।

ਪੰਜਾਬ ਕੋਰੋਨਾ ਅਪਡੇਟ ਰਾਹੀਂ ਜਾਣੋ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਹਾਲ

ਘਟਨਾ ਦੀ ਸੂਚਨਾ ਮਿਲਦੇ ਹੀ ਏਡੀਸੀਪੀ ਸਿਟੀ 2 ਅਸ਼ਵਨੀ ਕੁਮਾਰ, ਏਸੀਪੀ ਜਲੰਧਰ ਕੈਂਟ ਧਰਮਪਾਲ ਅਤੇ ਥਾਣਾ ਸਦਰ ਦੇ ਇੰਚਾਰਜ ਕਮਲਜੀਤ ਸਿੰਘ ਤੁਰੰਤ ਮੌਰੇ ’ਤੇ ਪਹੁੰਚੇ। ਪੁਲਸ ਨੇ ਉਕਸ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿ੍ਰਤਕ ਦੀ ਪਛਾਣ ਮਾਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਜਮਸ਼ੇਰ ਖ਼ਾਸ ਦੇ ਰੂਪ ’ਚ ਹੋਈ ਹੈ।

ਜਲੰਧਰ 'ਚ ਅੱਜ ਵੀ ਜਾਰੀ ਰਿਹਾ ਕੋਰੋਨਾ ਦਾ ਕਹਿਰ, ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਥਾਣਾ ਮੁੱਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਸਵੇਰੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਗਿਆ ਸੀ ਅਤੇ 2 ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਪਰਿਵਾਰਕ ਮੈਂਬਰਾਂ ਵਲੋਂ ਉਕਤ ਵਿਅਕਤੀ ਨੂੰ ਨਜ਼ਦੀਕ ਦੇ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਰਸਤੇ ’ਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲਸ ਨੇ ਇਸ ਸੰਬੰਧ ’ਚ ਹੱਤਿਆ ਦਾ ਕੇਸ ਦਰਜ ਕਰਕੇ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹਾਲੇ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿਟਬੁੱਲ ਨੇ ਵੱਢਿਆ ਜਲੰਧਰ 'ਚ ਬਿਜਲੀ ਕਰਮਚਾਰੀ ਦਾ ਪ੍ਰਾਈਵੇਟ ਪਾਰਟ!!

Get the latest update about True Scoop News, check out more about Firing In Gurudwara Sahib, Jalandhar News, Jalandhar Firing & News In Punjabi

Like us on Facebook or follow us on Twitter for more updates.