ਹੁਸ਼ਿਆਰਪੁਰ ਜੇਲ ਮਾਮਲਾ : ਕਰਾਉਣ ਗਿਆ ਸੀ ਇਲਾਜ ਹੋਇਆ ਫਰਾਰ, ਜਾਣੋ ਪੂਰਾ ਮਾਮਲਾ  

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਤੋਂ ਅੱਜ ਸਵੇਰੇ ਇੱਕ ਹਵਾਲਾਤੀ ...

ਹੁਸ਼ਿਆਰ — ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਤੋਂ ਅੱਜ ਸਵੇਰੇ ਇੱਕ ਹਵਾਲਾਤੀ ਦੇ ਭੱਜ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੱਈਏ ਕਿ ਪਿਛਲੇ 4-5 ਦਿਨਾਂ ਤੋਂ ਜ਼ੇਰੇ ਇਲਾਜ ਹਰਪ੍ਰੀਤ ਸਿੰਘ ਜੋ ਕਿ ਅਸਲਾ ਐਕਟ ਦੇ ਅਧੀਨ ਫੜਿਆ ਗਿਆ ਸੀ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਰੱਖਿਆ ਗਿਆ ਸੀ ਅੱਜ ਉਹ ਪੁਲਸ ਵਾਲਿਆਂ ਨੂੰ ਚਕਮਾਂ ਦੇ ਕੇ ਤੜਕੇ ਚਾਰ ਵਜੇ ਸਿਵਲ ਹਸਪਤਾਲ ਤੋਂ ਫਰਾਰ ਹੋ ਗਿਆ।

ਵਿਜੀਲੈਂਸ ਵਲੋਂ ਮੁੱਖ ਲੇਖਾ ਅਧਿਕਾਰੀ 5000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਜਾਣਕਾਰੀ ਅਨੁਸਾਰ ਕੈਦੀ ਹਰਪ੍ਰੀਤ ਸਿੰਘ ਨੂੰ ਇੱਕ ਮਹੀਨੇ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ।ਹਰਪ੍ਰੀਤ ਸਿੰਘ ਫੌਜ 'ਚ ਸੀ ਅਤੇ ਉਸ ਨੇ ਮੱਧ ਪ੍ਰਦੇਸ਼ ਦੇ ਮੰਚਮੜ੍ਹੀ ਫੌਜ਼ੀ ਟ੍ਰੇਨਿੰਗ ਸੈਂਟਰ 'ਚੋਂ ਫੌਜ ਦੇ ਹਥਿਆਰ ਚੋਰੀ ਕੀਤੇ ਸਨ।ਪਿੰਡ ਮਿਆਣੀ ਵਾਸੀ ਹਰਪ੍ਰੀਤ ਸਿੰਘ ਨੂੰ ਬੀਤੀ 9 ਦਸੰਬਰ 2019 ਨੂੰ ਟਾਂਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਉਸ ਦੇ ਘਰੋਂ ਚੋਰੀਸ਼ੁਦਾ ਹਥਿਆਰ ਵੀ ਬਰਾਬਰ ਕੀਤੇ ਸਨ।ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ 'ਚ ਲਾਪਰਵਾਹੀ ਵਰਤਣ ਲਈ ਚਾਰ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Get the latest update about Civil Hospital, check out more about Punjabi News, Hoshiarpur News, Punjab News & Hoshiarpur

Like us on Facebook or follow us on Twitter for more updates.