ਨੌਜਵਾਨ ਨੂੰ ਅਗਵਾ ਕਰ ਜਾਣੋ ਮਾਰਨ ਦੀ ਕੋਸ਼ਿਸ਼, ਪੁਲਿਸ ਨੇ ਕੁਝ ਘੰਟਿਆਂ 'ਚ ਦੋਸ਼ੀ ਕੀਤਾ ਕਾਬੂ

ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਝੱਜ ਬਰਾਮਣਾ ਵਿਖੇ ਫਿਲਮੀ ਸਟਾਈਲ ਵਿਚ ਇਕ ਨੌਜਵਾਨ ਨੂੰ ਕਿਡਨੈਪ ਕਰ ਜਾਨੋਂ ਮਾਰਨ ਦੀ ਕੀਤੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨੋਜਵਾਨ ਨੂੰ...

ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਝੱਜ ਬਰਾਮਣਾ ਵਿਖੇ ਫਿਲਮੀ ਸਟਾਈਲ ਵਿਚ ਇਕ ਨੌਜਵਾਨ ਨੂੰ ਕਿਡਨੈਪ ਕਰ ਜਾਨੋਂ ਮਾਰਨ ਦੀ ਕੀਤੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨੋਜਵਾਨ ਨੂੰ ਛੁਡਵਾਇਆ ਤੇ ਉਸ ਦੀ ਜਾਨ ਬਚਾ ਲਈ। ਇਸ ਦੌਰਾਨ ਇੱਕ ਕਿੱਡਨੈਪਰ ਨੂੰ ਕਾਬੂ ਕਰ ਲਿਆ ਗਈ ਜਦਕਿ ਤਿੰਨ ਦੋਸ਼ੀ ਮੌਕੇ ਤੋਂ  ਫਰਾਰ ਹੋ ਗਏ।


ਜਾਣਕਾਰੀ ਦੇਂਦਿਆਂ ਯਾਕੂਬ ਪੁੱਤਰ ਮਹੁੰਮਦ ਅਲੀ ਹੁਸੈਨ ਵਾਸੀ ਪਿੰਡ ਝੱਜ ਬਰਾਮਣਾ ਨੇ ਅਪਣੀ ਆਪਬੀਤੀ ਦਾਸਤਾਨ ਸਣਾਉੱਦੇ ਹੋਏ ਦਸਿਆ ਕਿ ਮੈਂ ਅਪਣੇ ਪਿੰਡ ਤੋਂ ਕੁਝ ਹੀ ਦੂਰੀ ਤੇ ਖੇਡ ਮੈਦਾਨ ਕੋਲ ਅਪਣੀ ਵਾਈਕ ਤੇ ਜਾ ਰਿਹਾ ਸੀ ਕਿ ਸਾਹਮਣੇ ਤੋਂ ਇਕ ਬਲੈਰੋ ਗੱਡੀ ਆ ਕੇ ਰੁਕ ਗਈ ਜਿਸ ਵਿੱਚ ਚਾਰ ਨੌਜਵਾਨ ਸਵਾਰ ਸੀ। ਗੱਡੀ ਵਿਚੋਂ ਤਿੰਨ ਨੋਜਵਾਨ ਨਿਕਲੇ ਜਿਨਾ ਕੋਲ ਹਥਿਆਰ ਸਨ।  ਇਨ੍ਹਾਂ ਵਿਅਕਤੀਆਂ ਚੋ ਇਕ ਨੇ ਮੇਰੇ ਸਿਰ ਤੇ ਰਿਵਾਲਵਰ ਰੱਖ ਦਿੱਤੀ ਅਤੇ ਮੈਨੂੰ ਜਬਰਦਸਤੀ ਚੁਕ ਕੇ ਗੱਡੀ ਵਿੱਚ ਪਾ ਦਿੱਤਾ। ਮੈਂ ਬਚਾਉ ਬਚਾਉ ਦਾ ਉਚੀ ਉਚੀ ਰੋਲਾ ਪਾਇਆ,  ਜਿਸ ਤੋਂ ਬਾਅਦ ਮਦਾਨ ਵਿਚ ਖੋਡ ਰਹੇ ਬੱਚਿਆਂ ਨੇ ਪਿੰਡ ਦੇ ਲੋਕਾਂ ਅਤੇ ਮੇਰੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਜਿਸ ਤੇ ਪਿੰਡ ਦੇ ਸਰਪੰਚ ਅਤੇ ਮੇਰੇ ਪਰਿਵਾਰ ਨੂੰ ਅਗਵਾ ਹੋਣ ਦੀ ਸੂਚਨਾ ਬੁਲੋਵਾਲ ਪੁਲਿਸ ਨੂੰ ਦਿੱਤੀ। 

ਇਸ ਤੋਂ ਬਾਅਦ ਬੁਲੋਵਾਲ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਗਵਾਕਾਰਾਂ ਦਾ ਪਿੱਛਾ ਕਰਕੇ ਕੀਤਾ ਗਿਆ। ਬੁੱਲੋਵਾਲ ਪੁਲਿਸ ਵੱਲੋਂ ਅਗਵਾ ਕੀਤੇ ਗਏ  ਨੋਜਵਾਨ ਯਾਕੂਬ ਨੂੰ ਪੂਰੀ ਮੁਸਤੈਦੀ ਨਾਲ ਕੁਝ ਘੰਟਿਆਂ ਵਿੱਚ ਹੀ ਅਗਵਾਕਾਰਾਂ ਕੋਲੋ ਛਡਵਾਉਣਲਿਆ ਗਿਆ। ਇਹਨਾਂ ਕਿੱਡਨੈਪਰਾ ਵਿਚੋਂ ਇੱਕ ਨੂੰ ਕਾਬੂ ਕਰ ਲਿਆ ਗਿਆ ਜਦਕਿ ਤਿੰਨ ਕਿੱਡਨੈਪਰ ਫਰਾਰ ਹੋ ਗਏ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕਰ ਦੋਸ਼ੀ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।  

Get the latest update about kidnapping, check out more about hoshiarpur police, kidnap, hoshiarpur news & crime

Like us on Facebook or follow us on Twitter for more updates.