ਹੁਸ਼ਿਆਰਪੁਰ ਹਵਾਲਾਤੀ ਫਰਾਰ ਮਾਮਲਾ : ਕਾਰਵਾਈ 'ਚ ਢਿੱਲ ਵਰਤਣ ਵਾਲੇ 5 ਪੁਲਸ ਮੁਲਾਜ਼ਮ ਸਸਪੈਂਡ

ਹੁਸ਼ਿਆਰਪੁਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। 13 ਫਰਵਰੀ 2020 ਨੂੰ ਹੁਸ਼ਿਆਰਪੁਰ ਸੈਸ਼ਨ ਕੋਰਟ 'ਚ ਜ਼ਿਲ੍ਹਾ ਕੇਂਦਰੀ...

ਹੁਸ਼ਿਆਰਪੁਰ— ਹੁਸ਼ਿਆਰਪੁਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। 13 ਫਰਵਰੀ 2020 ਨੂੰ ਹੁਸ਼ਿਆਰਪੁਰ ਸੈਸ਼ਨ ਕੋਰਟ 'ਚ ਜ਼ਿਲ੍ਹਾ ਕੇਂਦਰੀ ਜੇਲ੍ਹ ਤੋਂ ਤਾਰੀਖ ਭੁਗਤਣ ਆਏ ਐੱਨ.ਡੀ.ਪੀ.ਐੱਸ ਧਾਰਵਾਂ ਦੇ ਤਹਿਤ ਫੜ੍ਹੇ ਗਏ ਇਕ ਹਵਾਲਾਤੀ, ਜੋ ਕਿ ਪੇਸ਼ੀ ਤੋਂ ਬਾਅਦ ਪੁਲਸ ਨੂੰ ਧੋਖਾ ਦੇ ਕੇ ਆਪਣੇ ਸਾਥੀਆਂ ਦੀ ਬਾਈਕ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ ਸੀ, ਕਾਰਵਾਈ ਕਰਦੇ ਹੋਏ 5 ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਸਸਪੈਂਡ ਕੀਤੇ ਗਏ ਪੁਲਸ ਮੁਲਾਜ਼ਮਾਂ 'ਚੋਂ 2 ਏ.ਐੱਸ.ਆਈ (ਪੁਰਸ਼) ਅਤੇ 2 ਹੈੱਡ ਕਾਂਸਟੇਬਲ (ਪੁਰਸ਼) ਅਤੇ 1 ਮਹਿਲਾ ਹੈੱਡ ਕਾਂਸਟੇਬਲ ਮੌਜੂਦ ਸਨ।

ਸੰਗਰੂਰ ਤੋਂ ਆਈ ਵੱਡੀ ਖ਼ਬਰ : ਬੱਚਿਆਂ ਨਾਲ ਭਰੀ ਵੈਨ ਨੂੰ ਲੱਗੀ ਅੱਗ, ਜਿਊਂਦੇ ਸੜੇ 4 ਬੱਚੇ

ਸਸਪੈਂਡ ਕੀਤੇ ਗਏ ਇਨ੍ਹਾਂ ਮੁਲਾਜ਼ਮਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ—
ਏ.ਐੱਸ.ਆਈ ਪਰਮਨਜੀਤ ਸਿੰਘ
ਹੈੱਡ ਕਾਂਸਟੇਬਲ ਰਾਮਪਾਲ
ਏ.ਐੱਸ.ਆਈ ਚਰਨਜੀਤ
ਹੈੱਡ ਕਾਂਸਟੇਬਲ ਪਰਦੀਪ ਕੁਮਾਰ
ਹੈੱਡ ਕਾਂਸਟੇਬਲ ਕਮਲੇਸ਼ ਰਾਣੀ

4 ਜ਼ਿਲ੍ਹਿਆਂ ਦੇ SSP ਸਮੇਤ 30 ਪੁਲਸ ਅਧਿਕਾਰੀਆਂ ਦੇ ਤਬਾਦਲਿਆਂ ਦੇ ਆਦੇਸ਼ ਜਾਰੀ

Get the latest update about True Scoop News, check out more about Hoshiarpur Police Officers, News In Punjabi, Punjab News & Hoshiarpur News

Like us on Facebook or follow us on Twitter for more updates.