ਚੀਨ ਤੋਂ ਬਾਅਦ ਹੁਣ ਪੰਜਾਬ 'ਚ ਵੀ ਕੋਰੋਨਾ ਵਾਇਰਸ ਨੇ ਦਿੱਤੀ ਦਸਤਕ, ਰਹੋ ਬੱਚ ਕੇ

ਚੀਨ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਹੁਣ ਹੁਸ਼ਿਆਰਪੁਰ ਆ ...

ਨਵੀਂ ਦਿੱਲੀ — ਚੀਨ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਹੁਣ ਹੁਸ਼ਿਆਰਪੁਰ ਆ ਗਿਆ ਹੈ। ਦੱਸ ਦੱਈਏ ਕਿ ਕੈਨੇਡਾ ਤੋਂ ਵਾਇਆ ਚੀਨ ਹੋ ਕੇ ਹੁਸ਼ਿਆਰਪੁਰ ਪੁੱਜੀ ਔਰਤ ਨੂੰ ਬੁਖ਼ਾਰ ਦੇ ਨਾਲ-ਨਾਲ ਖਾਂਸੀ ਤੇ ਗਲ਼ੇ 'ਚ ਖਰਾਸ਼ ਦੀ ਸ਼ਿਕਾਇਤ ਹੋਣ ਹੋਣ 'ਤੇ ਸਿਹਤ ਵਿਭਾਗ ਨੂੰ ਭਾਜੜ ਪੈ ਗਈ ਹੈ। ਡਾਕਟਰਾਂ ਦੀ ਟੀਮ ਨੇ ਸਖ਼ਤ ਨਿਗਰਾਨੀ 'ਚ ਇਲਾਜ ਸ਼ੁਰੂ ਕਰ ਦਿੱਤਾ ਹੈ।ਹੁਸ਼ਿਆਰਪੁਰ ਦੇ ਰਾਜੀਵ ਗਾਂਧੀ ਐਵੀਨਿਊ ਵਾਸੀ ਮਹਿਲਾ 23 ਜਨਵਰੀ ਨੂੰ ਕੈਨੇਡਾ ਤੋਂ ਹੁਸ਼ਿਆਰਪੁਰ ਲਈ ਰਵਾਨਾ ਹੋਈ ਸੀ। ਉਸ ਦੀ ਫਲਾਈਟ ਵਾਇਆ ਚੀਨ ਸੀ। ਉਸ ਤੋਂ ਬਾਅਦ ਉਸ ਨੂੰ ਦਿੱਲੀ ਪੁੱਜਣਾ ਸੀ। ਕੈਨੇਡਾ ਤੋਂ ਉਡਾਣ ਭਰਨ ਤੋਂ ਬਾਅਦ ਫਲਾਈਟ ਚੀਨ ਦੇ ਸ਼ੰਘਾਈ ਹਵਾਈ ਅੱਡੇ 'ਤੇ ਰੁਕੀ।ਇਥੇ ਸੱਤ ਘੰਟੇ ਦਾ ਸਟਾਪ ਸੀ।ਉਸ ਤੋਂ ਬਾਅਦ ਔਰਤ ਆਪਣੇ ਬੱਚਿਆਂ ਨਾਲ ਦਿੱਲੀ ਪੁੱਜੀ।ਫਿਰ ਹੁਸ਼ਿਆਰਪੁਰ ਆ ਗਈ।ਉਸ ਨੇ 27 ਜਨਵਰੀ ਨੂੰ ਬੁਖਾਰ ਦੀ ਸ਼ਿਕਾਇਤ ਕੀਤੀ।ਖਾਂਸੀ ਤੇ ਗਲੇ 'ਚ ਖਰਾਸ਼ ਦੀ ਵੀ ਸ਼ਿਕਾਇਤ ਰਹੀ।ਇਸ 'ਤੇ ਉਸ ਨੇ ਸਿਹਤ ਵਿਭਾਗ ਦੇ ਡਾਕਟਰ ਸਤਪਾਲ ਗੋਜਰਾ ਨਾਲ ਸੰਪਰਕ ਕੀਤਾ। ਮੰਗਲਵਾਰ ਸਵੇਰੇ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਮੈਡੀਕਲ ਮਾਹਰ ਡਾ. ਜਸਵੀਰ ਸਿੰਘ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਜਾਂਚ ਲਈ ਔਰਤ ਦੇ ਸਾਰੇ ਸੈਂਪਲ ਲਏ ਗਏ। ਉਸ ਨੂੰ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ।

ਕਸ਼ਮੀਰ 'ਚ ਡੀਐੱਸਪੀ ਦੀ ਗ੍ਰਿਫਤਾਰੀ ਤੋਂ ਬਾਅਦ ਸੀਆਰਪੀਐੱਫ ਨੇ ਚੁੱਕਿਆ ਇਹ ਵੱਡਾ ਕਦਮ

ਜਾਣਕਾਰੀ ਅਨੁਸਾਰ ਔਰਤ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ।ਰੇਪਿਡ ਰਿਸਪਾਂਸ ਟੀਮ ਨੇ ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਜਸਵੀਰ ਸਿੰਘ, ਡੀਸੀ ਈਸ਼ਾ ਕਾਲੀਆ ਤੇ ਇਨਫੈਕਸ਼ਨ ਰੋਗਾਂ ਦੇ ਨੋਡਲ ਅਫਸਰ ਡਾ. ਗਗਨਦੀਪ ਸਿੰਘ ਨੂੰ ਵੀ ਦੇ ਦਿੱਤੀ ਹੈ।ਏਪੀਡੇਮੋਲਾਜਿਸਟ ਡਾ. ਸ਼ੈਲੇਸ਼ ਕੁਮਾਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਦੀ ਟੀਮ ਅਲਰਟ 'ਤੇ ਹੈ। ਕਿਉਂਕਿ ਮਹਿਲਾ ਚੀਨ ਤੋਂ ਹੋ ਕੇ ਆਈ ਹੈ, ਇਸ ਲਈ ਨਿਗਰਾਨੀ ਰੱਖੀ ਜਾ ਰਹੀ ਹੈ।ਘਬਰਾਉਣ ਦੀ ਕੋਈ ਗੱਲ ਨਹੀਂ ਹੈ।ਸਿਵਲ ਹਸਪਤਾਲ 'ਚ ਵਿਸ਼ੇਸ਼ ਵਾਰਡ ਸਥਾਪਤ ਕੀਤਾ ਗਿਆ ਹੈ।ਰੇਪਿਡ ਰਿਸਪਾਂਸ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ।ਏਪੀਡੇਮੋਲਾਜਿਸਟ ਡਾ. ਸ਼ੈਲੇਸ਼ ਕੁਮਾਰ ਦੀ ਦੇਖ-ਰੇਖ 'ਚ ਮੈਡੀਕਲ ਸਪੈਸ਼ਲਿਸਟ ਡਾ. ਜਸਵੀਰ ਸਿੰਘ, ਈਐੱਨਟੀ ਮਾਹਰ ਡਾ. ਰਾਜਵੰਤ, ਡਾ. ਕਮਲੇਸ਼ ਤੇ ਮਾਈਕਰੋ ਬਾਇਓਲਾਜਿਸਟ ਮੁਨ ਚੋਪੜਾ 'ਤੇ ਅਧਾਰਿਤ ਟੀਮ ਦਾ ਗਠਨ ਕੀਤਾ ਗਿਆ ਹੈ। ਟੀਮ ਨੂੰ 24 ਘੰਟੇ ਚੁਕੰਨੇ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।

ਫਾਂਸੀ ਤੋਂ ਪਹਿਲਾਂ ਆਖ਼ਰੀ ਵਾਰ ਪਰਿਵਾਰਾਂ ਨੂੰ ਮਿਲੇ ਨਿਰਭਿਆ ਦੇ ਚਾਰੇ ਦੋਸ਼ੀ

Get the latest update about Case, check out more about Corona Virus, True Scoop News, Hoshiarpur Suspected & Punjab News

Like us on Facebook or follow us on Twitter for more updates.