ਹੁਸ਼ਿਆਰਪੁਰ: ਏ.ਐਸ.ਆਈ ਨੇ ਆਪਣੀ ਹੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀ

ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾ ਸੀਨੀਅਰ ਅਧਿਕਾਰੀਆਂ ਤੇ ਆਤਮਹੱਤਿਆ ਲਈ ਉਕਸਾਉਣ ਲਗਾਏ ਦੋਸ਼...

ਇਹ ਮਾਮਲਾ ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਦਾ ਹੈ ਜਿਥੇ ਠਾਣੇ 'ਚ ਤਾਇਨਾਤ ਏ.ਐਸ.ਆਈ ਸਤੀਸ਼ ਕੁਮਾਰ ਨੇ ਖ਼ੁਦਕੁਸ਼ੀ ਕਰ ਲਈ ਹੈ। ASI ਨੇ ਆਪਣੀ ਹੀ ਸਰਵਿਸ ਰਿਵਾਲਵਰ ਨਾਲ ਨਾਲ ਖੁਦ ਨੂੰ ਗੋਲੀ ਮਾਰੀ ਹੈ। ਇਸ ਦੇ ਨਾਲ ਹੀ ASI ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਹੈ। ASI ਵਲੋਂ ਇੱਕ ਵੀਡੀਓ  ਵੀ ਬਣਾਇਆ ਗਿਆ ਸੀ ਜਿਸ 'ਚ ਉਸ ਨੇ ਕਈ ਸੀਨੀਅਰ ਅਧਿਕਾਰੀਆਂ ਨੂੰ ਖ਼ੁਦਕੁਸ਼ੀ ਕਰਨ ਦੇ ਲਈ ਉਕਸਾਉਣ ਦੇ ਦੋਸ਼ ਲਗਾਏ ਹਨ।  

ASI ਨੇ ਇਸ ਸੁਸਾਈਡ ਨੋਟ ਵਿੱਚ ਆਪਣੇ ਸੀਨੀਅਰ ਅਧਿਕਾਰੀ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ।

   

ASI ਸਤੀਸ਼ ਕੁਮਾਰ ਨੇ ਮਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਵਿਚ ਨੇ ਦੱਸਿਆ ਕਿ 8 ਸਤੰਬਰ ਨੂੰ ਉਹ ਥਾਣਾ ਹਰਿਆਣਾ ਵਿਖੇ ਬਤੌਰ ਡਿਊਟੀ ਅਫ਼ਸਰ ਵਜੋਂ ਮੌਜੂਦ ਸੀ ਤਾਂ ਰਾਤ 2 ਵਜੇ ਓਂਕਾਰ ਸਿੰਘ ਐੱਸ. ਐੱਚ. ਓ. ਟਾਂਡਾ ਚੈਕਿੰਗ ਕਰਨ ਲਈ ਆਏ ਸਨ। ਓਂਕਾਰ ਸਿੰਘ ਐੱਸ. ਐੱਚ. ਓ.ਨੇ ਉਸ ਨੂੰ ਬੁਲਾਇਆ ਤੇ ਕਈ ਸਵਾਲ ਪੁੱਛੇ ਜੋਕਿ ਉਸ ਦੀ ਡਿਊਟੀ ਨਾਲ ਸਬੰਧਤ ਨਹੀਂ ਸਨ। ਇਸ ਦੌਰਾਨ ਸਤੀਸ਼ ਕੁਮਾਰ ਨੂੰ ਜ਼ਲੀਲ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ASI ਨੇ ਵੀਡੀਓ 'ਚ ਦਸਿਆ ਕਿ ਓਂਕਾਰ ਸਿੰਘ ਨੇ ਮੈਨੂੰ ਮਾਂ-ਭੈਣ ਦੀਆਂ ਗਾਲ੍ਹਾਂ ਵੀ ਕੱਢੀਆਂ ਗਈਆਂ। ਮੈਂ ਓਂਕਾਰ ਸਿੰਘ ਨੂੰ ਆਖਿਆ ਕਿ ਜ਼ਲੀਲ ਕਰਨ ਨਾਲੋਂ ਚੰਗਾ ਹੈ ਕਿ ਮੈਨੂੰ ਗੋਲ਼ੀ ਹੀ ਮਾਰ ਦਿਓ। ਉਹ ਜਾਂਦੇ ਸਮੇਂ ਮੇਰੇ ਖ਼ਿਲਾਫ਼ ਰੋਜ਼ਨਾਮਚੇ ਵਿਚ ਰਿਪੋਰਟ ਵੀ ਲਿਖਵਾ ਗਏ। ਇਸ ਸਬੰਧੀ ਸਤੀਸ਼ ਕੁਮਾਰ ਆਪਣੇ ਐੱਸ. ਐੱਚ. ਓ. ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਵੀ ਇਹੀ ਕਿਹਾ ਕਿ ਐੱਸ. ਐੱਚ. ਓ. ਟਾਂਡਾ ਓਂਕਾਰ ਸਿੰਘ ਨੇ ਬੇਹੱਦ ਮਾੜਾ ਕੀਤਾ ਹੈ। 

ਵੀਡੀਓ ਦੇ ਅੰਤ 'ਚ ASI ਸਤੀਸ਼ ਕੁਮਾਰ ਨੇ ਭਾਵੁਕ ਹੋ ਕੇ ਦੱਸਿਆ ਕਿ ਓਂਕਾਰ ਸਿੰਘ ਨੇ ਮੈਨੂੰ ਬੇਹੱਦ ਜ਼ਲੀਲ ਕਰਕੇ ਮਾਂ-ਭੈਣ ਦੀਆਂ ਗਾਲ੍ਹਾਂ ਤੱਕ ਕੱਢੀਆਂ। ਅੰਤ ਉਸ ਨੇ ਕਿਹਾ ਕਿ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਹਾਂ, ਮੇਰੀ ਮੌਤ ਦਾ ਜ਼ਿੰਮੇਵਾਰ ਇੰਸਪੈਕਟਰ ਓਂਕਾਰ ਸਿੰਘ ਟਾਂਡਾ ਹੀ ਹੈ। ਇਸ ਤੋਂ ਬਾਅਦ ਸਤੀਸ਼ ਕੁਮਾਰ ਨੇ ਓਂਕਾਰ ਸਿੰਘ 'ਤੇ ਗੰਭੀਰ ਇਲਜ਼ਾਮ ਲਗਾ ਕੇ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ASI ਸਤੀਸ਼ ਕੁਮਾਰ ਦੀ ਲਾਸ਼ ਨੂੰ ਕਾਬੂ ਕਰ ਲਿਆ ਹੈ। ਉਥੇ ਮੌਜੂਦ ਸੁਸਾਈਡ ਨੌਟ ਅਤੇ ਵੀਡੀਓ ਨੂੰ ਕਾਬੂ ਕਰ ਲਿਆ ਗਿਆ ਹੈ।  ਪੁਲਿਸ ਇਸ ਮਾਮਲੇ ਤੇ ਜਾਂਚ ਕਰ ਰਹੀ ਹੈ। ਇਸ ASI ਦੀ ਸੁਸਾਈਡ ਤੋਂ ਬਾਅਦ ਕੋਈ ਵੀ SI ਇਸ ਮਾਮਲੇ ਤੇ ਕੈਮਰੇ ਦੇ ਸਾਹਮਣੇ ਕੁਝ ਵੀ ਨਹੀਂ ਬੋਲ ਰਿਹਾ ਹੈ।      

Get the latest update about Suicide note, check out more about ASI suicide, ASI satish kumar Suicide note & Hoshiarpur ASI suicide

Like us on Facebook or follow us on Twitter for more updates.