ਹੁਸ਼ਿਆਰਪੁਰ: ਸਕੂਟਰ ਨੂੰ ਬਚਾਉਣ ਦੀ ਕੋਸ਼ਿਸ਼ ਸਕੂਲੀ ਬੱਸ ਨਾਲ ਵਾਪਰਿਆ ਹਾਦਸਾ, ਬੱਚਿਆਂ ਨੂੰ ਲਗੀਆਂ ਮਾਮੂਲੀ ਸੱਟਾ

ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਜਦਕਿ ਬੱਸ ਚਾਲਕ 'ਤੇ ਨਸ਼ਾ ਕਰਨ ਦੇ ਵੀ ਦੋਸ਼ ਲੱਗੇ ਹਨ...

ਹੁਸ਼ਿਆਰਪੁਰ 'ਚ ਅੱਜ ਸਵੇਰੇ ਸਕੂਟਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸਕੂਲੀ ਬੱਸ ਨਾਲ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਜਦਕਿ ਬੱਸ ਚਾਲਕ 'ਤੇ ਨਸ਼ਾ ਕਰਨ ਦੇ ਵੀ ਦੋਸ਼ ਲੱਗੇ ਹਨ। 

ਜਾਣਕਾਰੀ ਮੁਤਾਬਿਕ ਹੁਸ਼ਿਆਰਪੁਰ 'ਚ ਅੱਜ ਸਵੇਰੇ ਜਦੋਂ ਇੱਕ ਨਿੱਜੀ ਸਕੂਲ ਦੀ ਬੱਸ ਪਿੰਡ ਤੋਂ ਬੱਚਿਆਂ ਨੂੰ ਲਿਆਉਣ ਲਈ ਜਾ ਰਹੀ ਸੀ ਤਾਂ ਹੁਸ਼ਿਆਰਪੁਰ ਚੰਡੀਗੜ੍ਹ ਰਿੰਗ ਰੋਡ ਤੋਂ ਲਿੰਕ ਰੋਡ ਵੱਲ ਜਾਂਦੇ ਸਮੇਂ ਅਚਾਨਕ ਖੇਤਾਂ ਵਿੱਚ ਜਾ ਡਿੱਗੀ। ਜਿਸ ਕਾਰਨ ਬੱਸ ਸਵਾਰ 2 ਬੱਚੇ ਜ਼ਖਮੀ ਹੋ ਗਏ। ਜਦਕਿ ਬੱਸ ਵਿੱਚ ਕੁੱਲ 32 ਬੱਚੇ ਸਵਾਰ ਦੱਸੇ ਜਾ ਰਹੇ ਹਨ। ਜਦੋ ਬੱਸ ਬਾਕੀ ਬੱਚੇ ਪਿੰਡ 'ਚੋ ਲੈਣ ਜਾ ਰਹੀ ਸੀ ਤਾਂ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਦੋਂ ਕਿ ਬੱਸ ਡਰਾਈਵਰ ਦੇ ਅਨੁਸਾਰ ਇਹ ਇੱਕ ਸਕੂਟਰ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹੋਇਆ ਹੈ। ਇਸੇ ਮੌਕੇ ਕੁਝ ਮਿਸਤਰੀਆਂ ਦੀ ਮਦਦ ਨਾਲ ਬੱਚਿਆਂ ਨੂੰ ਸਥਾਨਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਬੱਸ ਮੋਰਨੀ ਗਲੇਰਾ ਸਕੂਲ ਪੁਰਹੀਰਾ ਦੇ ਪ੍ਰਾਈਵੇਟ ਸਕੂਲ ਦੀ ਦੱਸੀ ਜਾ ਰਹੀ ਹੈ।

ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ  ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਕਿਸੇ ਨਿੱਜੀ ਹਸਪਤਾਲ 'ਚ ਪਹੁੰਚਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਨਾਲ ਹੀ ਬੱਸ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਇਸ ਹਾਦਸੇ ਦੀ ਅਸਲ ਵਜ੍ਹਾ ਦਾ ਪਤਾ ਲਗਾਇਆ ਜਾ ਰਿਹਾ ਹੈ। 

Get the latest update about hoshiarpur news, check out more about bus accident, school bus accident, Punjab news & hoshiarpur school bus accident

Like us on Facebook or follow us on Twitter for more updates.