ਮੁੰਡੇ ਤੋਂ ਪਹਿਲਾਂ ਘੋੜੀ ਚੜ੍ਹ ਕੁੜੀ ਨੇ ਲਾਈਆਂ ਮੁਹੱਲੇ ਦੀਆਂ ਗੇੜੀਆਂ, ਦੇਖਣ ਵਾਲੇ ਹੋਏ ਹੱਕੇ-ਬੱਕੇ

ਇਕ ਪਾਸੇ ਜਿੱਥੇ ਕੁੜੀਆਂ ਨੂੰ ਕੁੱਖਾਂ 'ਚ ਮਾਰਿਆ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਹੁਸ਼ਿਆਰਪੁਰ ਦਾ ਇਕ ਪਰਿਵਾਰ ਜਿਸ ਨੇ ਆਪਣੀ ਕੁੜੀ ਨੂੰ ਵਿਆਹ ਤੋਂ ਪਹਿਲਾਂ ਘੋੜੀ ਤੇ ਚੜ੍ਹ ਕੇ...

ਹੁਸ਼ਿਆਰਪੁਰ— ਇਕ ਪਾਸੇ ਜਿੱਥੇ ਕੁੜੀਆਂ ਨੂੰ ਕੁੱਖਾਂ 'ਚ ਮਾਰਿਆ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਹੁਸ਼ਿਆਰਪੁਰ ਦਾ ਇਕ ਪਰਿਵਾਰ ਜਿਸ ਨੇ ਆਪਣੀ ਕੁੜੀ ਨੂੰ ਵਿਆਹ ਤੋਂ ਪਹਿਲਾਂ ਘੋੜੀ ਤੇ ਚੜ੍ਹ ਕੇ ਪੂਰੇ ਦੇਸ਼ 'ਚ ਕੀ ਪੰਜਾਬ 'ਚ ਵੱਖਰੀ ਮਿਸਾਲ ਕਾਇਮ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਹੁਸ਼ਿਆਰਪੁਰ ਦੇ ਸ਼ਕਤੀ ਨਗਰ ਵਿੱਚ ਰਹਿਣ ਵਾਲੇ ਰਾਜ ਕੁਮਾਰ ਨੇ ਆਪਣੀ ਕੁੜੀ ਨੂੰ ਵਿਆਹ ਤੋਂ ਇਕ ਦਿਨ ਪਹਿਲਾਂ ਘੋੜੀ ਚੜ੍ਹਾ ਕੇ ਵੱਖਰੀ ਮਿਸਾਲ ਕਾਇਮ ਕੀਤੀ ਹੈ। ਜਦੋਂ ਸਾਡੀ ਟੀਮ ਨੇ ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਉਹ ਆਪਣੀ ਕੁੜੀ ਦੇ ਵਿਆਹ ਨੂੰ ਕਿਵੇਂ ਮਿਸਾਲ ਦੇ ਰੂਪ 'ਚ ਪੇਸ਼ ਕਰ ਸਕਦੇ ਹਨ।

ਮੰਦੀ ਦੇ ਦੌਰ ’ਚ ਬੈਂਕਾਂ ਦੀ ਹੜਤਾਲ, ਠੱਪ ਕਰੇਗੀ 800 ਕਰੋੜ ਤੋਂ ਵੱਧ ਦਾ ਲੈਣ-ਦੇਣ!

ਉਨ੍ਹਾਂ ਦੇ ਪਰਿਵਾਰ ਨੇ ਬੈਠ ਕੇ ਸਲਾਹ ਕੀਤੀ ਤੇ ਉਨਾਂ ਕਿਹਾ ਕਿ ਕੁੜੀ ਨੂੰ ਮੁੰਡਿਆਂ ਦੀ ਤਰ੍ਹਾਂ ਘੋੜੀ ਤੇ ਚੜ੍ਹਾ ਕੇ ਪਰਿਵਾਰ ਵੱਲੋਂ ਇਕ ਵੱਖਰੀ ਰੀਤ ਚਲਾਈ ਜਾਵੇ। ਇਸ 'ਤੇ ਪੂਰਾ ਪਰਿਵਾਰ ਸਹਿਮਤ ਹੋ ਗਿਆ ਤੇ ਵਿਆਹ ਤੋਂ ਇਕ ਦਿਨ ਪਹਿਲਾਂ ਮੁੰਡੇ ਦੀ ਤਰ੍ਹਾਂ ਕੁੜੀ ਨੂੰ ਘੋੜੀ ਤੇ ਚੜ੍ਹ ਕੇ ਪੂਰੇ ਮੁਹੱਲੇ ਵਿਚ ਘੁਮਾਇਆ ਗਿਆ। ਜਦੋਂ ਕੁੜੀ ਦੀ ਮਾਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਵੀ ਇਕ ਕੁੜੀ ਹਾਂ ਇਸ ਕਰਕੇ ਆਪਾਂ ਸ਼ੁਰੂ ਤੋਂ ਹੀ ਕੁੜੀਆਂ ਅਤੇ ਮੁੰਡਿਆਂ ਵਿਚ ਕੋਈ ਫਰਕ ਨਹੀਂ ਸਮਝਿਆ।

Get the latest update about Punjab News, check out more about Hoshiarpur Shakti Nagar, Hoshiarpur News, News In Punjabi & True Scoop News

Like us on Facebook or follow us on Twitter for more updates.