ਅਮਰੀਕਾ : ਹਮਲੇ 'ਚ ਮਾਰੇ ਗਏ ਸਿੱਖ ਪੁਲਸ ਅਧਿਕਾਰੀ ਨੂੰ ਲੈ ਕੇ ਹਿਊਸਟਨ ਪੁਲਸ ਵਿਭਾਗ ਨੇ ਚੁੱਕਿਆ ਵੱਡਾ ਕਦਮ

ਇੱਥੇ ਇਕ ਹਮਲੇ 'ਚ ਮਾਰੇ ਗਏ ਭਾਰਤੀ-ਅਮਰੀਕੀ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ 'ਚ ਹਿਊਸਟਨ ਪੁਲਸ ਵਿਭਾਗ ਨੇ ਆਪਣੀ ਡ੍ਰੈੱਸ ਕੋਡ ਨੀਤੀ 'ਚ ਤਬਦੀਲੀ ਕੀਤੀ ਹੈ ਤਾਂ ਕਿ ਡਿਊਟੀ ਦੌਰਾਨ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਵਿਸ਼ਵਾਸ...

ਹਿਊਸਟਨ— ਇੱਥੇ ਇਕ ਹਮਲੇ 'ਚ ਮਾਰੇ ਗਏ ਭਾਰਤੀ-ਅਮਰੀਕੀ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ 'ਚ ਹਿਊਸਟਨ ਪੁਲਸ ਵਿਭਾਗ ਨੇ ਆਪਣੀ ਡ੍ਰੈੱਸ ਕੋਡ ਨੀਤੀ 'ਚ ਤਬਦੀਲੀ ਕੀਤੀ ਹੈ ਤਾਂ ਕਿ ਡਿਊਟੀ ਦੌਰਾਨ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੀ ਨੁਮਾਇੰਦਗੀ ਕਰਨ ਦੀ ਮਨਜ਼ੂਰੀ ਮਿਲ ਸਕੇ। 28 ਸਤੰਬਰ ਨੂੰ 10 ਸਾਲਾਂ ਤੋਂ ਹੈਰਿਸ ਕਾਉਂਟੀ ਸ਼ੈਰਿਫ ਦਫ਼ਤਰ 'ਚ ਤਾਇਨਾਤ ਧਾਲੀਵਾਲ ਨੂੰ ਹਿਊਸਟਨ ਦੇ ਉੱਤਰ-ਪੱਛਮ 'ਚ ਇਕ ਟ੍ਰੈਫਿਕ ਸਟਾਪ ਦਾ ਸੰਚਾਲਨ ਕਰਨ ਦੌਰਾਨ ਮਾਰ ਦਿੱਤਾ ਗਿਆ ਸੀ। 42 ਸਾਲਾ ਪੁਲਸ ਅਧਿਕਾਰੀ ਨੇ ਉਸ ਸਮੇਂ ਕਾਫੀ ਰਾਸ਼ਟਰੀ ਸੁਰੱਖੀਆ ਲਈਆਂ ਜਦੋਂ ਉਸ ਨੂੰ ਅਮਰੀਕਾ 'ਚ ਦਾੜ੍ਹੀ ਵਧਾਉਣ ਤੇ ਕੰਮ ਕਰਨ ਦੀ ਆਗਿਆ ਦਿੱਤੀ ਗਈ।

ਪੰਜਾਬ ਰੈਜੀਮੈਂਟ ਦੇ ਜਵਾਨ ਦੀ ਡਿਊਟੀ ਦੌਰਾਨ ਗਲੇਸ਼ੀਅਰ 'ਚ ਬਰਫ ਹੇਠਾਂ ਆਉਣ ਨਾਲ ਹੋਈ ਮੌਤ

ਹਿਊਸਟਨ ਦੇ ਮੇਅਰ ਸਿਲਵੇਸਟਰ ਟਰਨਰ ਨੇ ਟਵੀਟ ਕੀਤਾ ਕਿ ਐੱਚ. ਪੀ. ਡੀ (ਹਿਊਸਟਨ ਪੁਲਸ ਵਿਭਾਗ) ਨੇ ਇਹ ਐਲਾਨ ਕਰਦਿਆਂ ਮਾਣ ਮਹਿਸੂਸ ਕੀਤਾ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਪੁਲਸ ਵਿਭਾਗਾਂ 'ਚੋਂ ਇਕ, ਹਿਊਸਟਨ ਪੁਲਸ ਨੂੰ ਸਿੱਖ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਆਪਣੇ ਧਰਮ ਨਾਲ ਜੁੜੇ ਚਿੰਨ੍ਹ ਪਹਿਨਣ ਦੀ ਆਗਿਆ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਡਿਪਟੀ ਧਾਲੀਵਾਲ ਨੇ ਸਾਨੂੰ ਸ਼ਾਮਲ ਕਰਨ ਬਾਰੇ 'ਚ ਬਹੁਮੁੱਲਾ ਸਬਕ ਸਿਖਾਇਆ। ਉਸ ਨੂੰ ਜਾਣਨਾ ਮਾਣ ਵਾਲੀ ਗੱਲ ਸੀ।

Get the latest update about International News, check out more about Houston Police Department, News In Punjabi, True Scoop News & Punjab News

Like us on Facebook or follow us on Twitter for more updates.