ਕਿਤੇ ਕੋਈ ਹੋਰ ਤਾਂ ਨਹੀਂ ਕਰ ਰਿਹਾ ਤੁਹਾਡੇ ਨਾਂ ਤੋਂ ਮੋਬਾਇਲ ਨੰਬਰ ਦੀ ਵਰਤੋਂ!

ਜੇ ਤੁਹਾਨੂੰ ਖ਼ਦਸ਼ਾ ਹੈ ਕਿ ਤੁਹਾਡੇ ਨਾਂ ਤੋਂ ਕੋਈ ਦੂਜਾ ਵਿਅਕਤੀ ਮੋਬਾਈਲ ਨੰਬਰ ਦਾ ਇਸਤੇਮਾਲ ਕਰ ਰਿਹਾ ਹੈ ਤਾਂ ਪਰੇਸ਼ਾ...

ਨਵੀਂ ਦਿੱਲੀ: ਜੇ ਤੁਹਾਨੂੰ ਖ਼ਦਸ਼ਾ ਹੈ ਕਿ ਤੁਹਾਡੇ ਨਾਂ ਤੋਂ ਕੋਈ ਦੂਜਾ ਵਿਅਕਤੀ ਮੋਬਾਈਲ ਨੰਬਰ ਦਾ ਇਸਤੇਮਾਲ ਕਰ ਰਿਹਾ ਹੈ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਇੱਥੇ ਇਕ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਇਹ ਪਤਾ ਕਰ ਸਕੋਗੇ ਕਿ ਤੁਹਾਡੇ ਨਾਂ ਤੋਂ ਕੋਈ ਹੋਰ ਮੋਬਾਈਲ ਨੰਬਰ ਚੱਲਾ ਰਿਹਾ ਹੈ ਜਾਂ ਨਹੀਂ। ਆਓ ਜਾਣਦੇ ਹਾਂ...

ਦਰਅਸਲ, ਦੂਰਸੰਚਾਰ ਵਿਭਾਗ ਨੇ ਸਪੈਮ ਤੇ ਫਰਾਡ ਕਾਲ 'ਤੇ ਰੋਕ ਲਾਉਣ ਲਈ tafcop.dgtelecom.gov.in ਪੋਰਟਲ ਲਾਂਚ ਕੀਤਾ ਹੈ। ਇਸ ਰਾਹੀਂ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਹਾਡੇ ਨਾਂ 'ਤੇ ਕਿਹੜਾ ਮੋਬਾਈਲ ਨੰਬਰ ਕੌਣ ਇਸਤੇਮਾਲ ਕਰ ਰਿਹਾ ਹੈ। ਤੁਸੀਂ ਇਸ ਸਬੰਧ 'ਚ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹੋ।

ਇੰਝ ਕਰੋ ਪਤਾ :
1. ਤੁਹਾਡੇ ਮੋਬਾਈਲ ਨੰਬਰ ਕੌਣ ਇਸਤੇਮਾਲ ਕਰ ਰਿਹਾ ਹੈ, ਇਹ ਜਾਣਨ ਲਈ ਸਭ ਤੋਂ ਪਹਿਲਾਂ tafcop.dgtelecom.gov.in ਵੈੱਬਸਾਈਟ 'ਤੇ ਜਾਓ।
2. ਇੱਥੇ ਆਪਣਾ ਮੋਬਾਈਲ ਨੰਬਰ ਐਂਟਰ ਕਰੋ। ਹੁਣ ਤੁਹਾਡੇ ਕੋਲ ਇਕ ਓਟੀਪੀ ਆਵੇਗਾ, ਉਸ 'ਤੇ ਐਂਟਰ ਕਰੋ।
3. ਇੰਨਾ ਕਰਦਿਆਂ ਹੀ ਇਕ ਲਿਸਟ ਸਾਹਮਣੇ ਆਵੇਗੀ, ਜਿਸ 'ਚ ਸਾਰੇ ਨੰਬਰ ਹਨ ਜੋ ਤੁਹਾਡੇ ਨਾਂ 'ਤੇ ਐਕਟਿਵ ਹਨ।
4. ਉਸ ਲਿਸਟ 'ਚ ਤੁਸੀਂ ਆਪਣੇ ਹਿਸਾਬ ਨਾਲ ਕਿਸੇ ਵੀ ਨੰਬਰ ਨੂੰ ਰਿਪੋਰਟ ਕਰ ਸਕਦੇ ਹੋ।

Get the latest update about Mobile numbers, check out more about Phone, Active, Truescoop & your name

Like us on Facebook or follow us on Twitter for more updates.