ਦੇਸ਼ ਦੀ ਰਾਜਨੀਤੀ ਵਿਚ ਕਿੰਝ ਆਵੇਗਾ ਬਦਲਾਅ, ਕੈਂਬ੍ਰਿਜ ਯੂਨੀਵਰਸਿਟੀ ਵਿਚ ਰਾਹੁਲ ਗਾਂਧੀ ਨੇ ਦੱਸਿਆ ਆਪਣਾ ਵੀਜ਼ਨ

ਲੰਡਨ- ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਲੰਦਨ ਵਿੱਚ ਕੈਂਬਰਿਜ ਯੂਨੀਵਰਸਿਟੀ ਦੇ ਕਾਰਪਸ

ਲੰਡਨ- ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਲੰਦਨ ਵਿੱਚ ਕੈਂਬਰਿਜ ਯੂਨੀਵਰਸਿਟੀ ਦੇ ਕਾਰਪਸ ਕ੍ਰਿਸਟੀ ਕਾਲਜ (Corpus Christi College in Cambridge University) ਵਿੱਚ ਵਿਦਿਆਰਥੀਆਂ ਦੇ ਨਾਲ ਸੰਵਾਦ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਭਾਰਤ ਨੂੰ ਇੱਕ ਰਾਸ਼ਟਰ (ਰਾਜਾਂ ਦਾ ਸੰਘ) ਕਹਿਣ ਨੂੰ ਚੁਣੋਤੀ ਦਿੱਤੀ। ਰਾਹੁਲ ਗਾਂਧੀ ਨੇ ਭਾਰਤ ਦੀ ਤੁਲਣਾ ਯੂਰਪ ਨਾਲ ਕੀਤੀ। ਉਨ੍ਹਾਂ ਨੇ ਕਿਹਾ, ਫਰਕ ਸਿਰਫ ਇੰਨਾ ਹੈ ਕਿ ਇਹ ਕੇਂਦਰ ਸ਼ਾਸਿਤ ਨਹੀਂ ਹੈ।  
ਰਾਹੁਲ ਗਾਂਧੀ ਕੈਂਬਰਿਜ ਯੂਨੀਵਰਸਿਟੀ ਦੇ ਕਾਰਪਸ ਕ੍ਰਿਸਟੀ ਕਾਲਜ ਵਿੱਚ ਹਿਸਟਰੀ ਦੀ ਐਸੋਸੀਏਟ ਪ੍ਰੋਫੈਸਰ ਅਤੇ ਫੈਲੋ ਡਾ. ਵੇਦ ਕਪਿਲਾ ਦੇ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੀ ਮੌਜੂਦਾ ਹਾਲਤ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਰਾਜਨੀਤੀ ਅਤੇ ਨੀਤੀ ਵਿੱਚ ਬਦਲਾਅ ਲਈ ਆਪਣੀ ਪਾਰਟੀ ਵਿੱਚ ਨੌਜਵਾਨਾਂ ਲਈ ਦਰਵਾਜ਼ੇ ਖੋਲ ਰਹੇ ਹਨ। ਰਾਹੁਲ ਗਾਂਧੀ ਨੇ ਦੱਸਿਆ ਕਿ ਕਾਂਗਰਸ ਦੇਸ਼ ਦੇ ਲੋਕਾਂ ਨੂੰ ਸੰਗਠਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਉਹ ਆਪਣੀ ਅਵਾਜ਼ ਉਠਾ ਸਕਣ। ਰਾਹੁਲ ਨੇ ਕਿਹਾ, ਮਹਾਤਮਾ ਗਾਂਧੀ ਦੀ ਰਾਜਨੀਤੀ ਦੀ ਸ਼ੈਲੀ ਸਮੇਂ ਦੀ ਲੋੜ ਹੈ।  
ਇਸ ਦੌਰਾਨ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਨੂੰ ਲੈ ਕੇ ਪੁੱਛੇ ਇੱਕ ਸਵਾਲ ਨੂੰ ਲੈ ਕੇ ਕਿਹਾ ਕਿ ਪਾਰਟੀ ਵਿੱਚ ਅਗਸਤ ਵਿੱਚ ਚੋਣ ਹੋਣੀਆਂ ਹਨ। ਇਹ ਤੈਅ ਕਰੇਗਾ ਕਿ ਪਾਰਟੀ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ। ਉਥੇ ਹੀ, ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਦੀ ਮੌਤ ਨੂੰ ਲੈ ਕੇ ਸਵਾਲ ਪੁੱਛਿਆ ਗਿਆ, ਤਾਂ ਉਹ ਭਾਵੁਕ ਹੋ ਗਏ। ਰਾਹੁਲ ਗਾਂਧੀ ਨੇ ਕਿਹਾ, ਮੇਰੇ ਜੀਵਨ ਦਾ ਸਭ ਤੋਂ ਵੱਧ ਸਿੱਖਣ ਦਾ ਤਜ਼ਰਬਾ ਮੇਰੇ ਪਿਤਾ ਦੀ ਮੌਤ ਸੀ।  
ਰਾਹੁਲ ਨੇ ਬੇਰੋਜ਼ਗਾਰੀ ਦੇ ਮੁੱਦੇ 'ਤੇ ਕੇਂਦਰ 'ਤੇ ਸਾਧਿਆ ਨਿਸ਼ਾਨਾ
ਇਸ ਵਿੱਚ ਰਾਹੁਲ ਗਾਂਧੀ ਨੇ ਬੇਰੋਜ਼ਗਾਰੀ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਫਿਰ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਕਿਹਾ, ਦੇਸ਼ 'ਚ ਬੇਰੋਜ਼ਗਾਰੀ ਨੇ ਰਿਕਾਰਡ ਤੋੜ ਦਿੱਤਾ ਹੈ। ਪਿੰਡ ਦੇ ਨਾਲ-ਨਾਲ ਸ਼ਹਿਰਾਂ 'ਚ ਵੀ ਬੇਰੋਜ਼ਗਾਰੀ ਨਾਲ ਤਬਾਹੀ ਮੱਚ ਚੁੱਕੀ ਹੈ। ਇੰਨਾ ਹੀ ਨਹੀਂ ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਇੰਦਰਾ ਗਾਂਧੀ ਸ਼ਹਿਰੀ ਰੋਜ਼ਗਾਰ ਗਾਰੰਟੀ ਯੋਜਨਾ ਲਿਆਉਣ ਦਾ ਫੈਸਲਾ ਕੀਤਾ ਹੈ।  
ਰਾਹੁਲ ਗਾਂਧੀ ਨੇ ਸੋਸ਼ਲ ਮੀਡਿਆ ਪੋਸਟ ਵਿੱਚ ਲਿਖਿਆ, ਦੇਸ਼ 'ਚ ਬੇਰੋਜ਼ਗਾਰੀ ਨੇ ਰਿਕਾਰਡ ਤੋੜ ਦਿੱਤਾ ਹੈ। ਪਿੰਡ ਦੇ ਨਾਲ-ਨਾਲ ਸ਼ਹਿਰਾਂ 'ਚ ਵੀ ਬੇਰੋਜ਼ਗਾਰੀ ਨਾਲ ਤਬਾਹੀ ਮੱਚ ਚੁੱਕੀ ਹੈ। 45 ਕਰੋੜ ਤੋਂ ਜ਼ਿਆਦਾ ਲੋਕ ਨੌਕਰੀ ਪਾਉਣ ਦੀ ਉਮੀਦ ਹੀ ਛੱਡ ਚੁੱਕੇ ਹਨ। 2005 'ਚ ਕਾਂਗਰਸ ਪਾਰਟੀ ਮਨਰੇਗਾ ਲੈ ਕੇ ਆਈ ਸੀ। ਇਸ ਵਿੱਚ ਮਿਨਿਮਮ 100 ਦਿਨਾਂ ਦੇ ਕੰਮ ਦੀ ਗਾਰੰਟੀ ਦੇ ਕੇ ਬੇਰੋਜ਼ਗਾਰੀ ਦੀ ਸਮੱਸਿਆ 'ਤੇ ਕਾਬੂ ਪਾਇਆ ਗਿਆ। 
ਰਾਹੁਲ ਨੇ ਅੱਗੇ ਲਿਖਿਆ ਕਿ ਜਿਸ ਤਰ੍ਹਾਂ ਪਿੰਡ 'ਚ ਗਰੀਬਾਂ ਨੂੰ ਰੋਜ਼ਗਾਰ ਦੇਣ ਲਈ ਕਾਂਗਰਸ ਪਾਰਟੀ ਮਨਰੇਗਾ ਲਿਆਈ ਸੀ, ਉਸੇ ਤਰ੍ਹਾਂ ਨਾਲ ਸ਼ਹਿਰਾਂ 'ਚ ਵੱਧ ਰਹੀ ਬੇਰੋਜ਼ਗਾਰੀ ਦੂਰ ਕਰਨ ਲਈ ਰਾਜਸਥਾਨ ਕਾਂਗਰਸ ਸਰਕਾਰ ਇੰਦਰਾ ਗਾਂਧੀ ਸ਼ਹਿਰੀ ਰੋਜ਼ਗਾਰ ਗਾਰੰਟੀ ਯੋਜਨਾ ਲਿਆਈ ਹੈ। ਇਸ ਯੋਜਨਾ ਦੇ ਅਨੁਸਾਰ ਸ਼ਹਿਰਾਂ ਦੇ ਲੋੜਵੰਦ ਪਰਿਵਾਰਾਂ ਨੂੰ ਮਿਲੇਗਾ 100 ਦਿਨ ਦਾ ਗਾਰੰਟੀ ਰੋਜਗਾਰ। ਅਸੀਂ ਦੇਸ਼ ਦੀ ਜਨਤਾ ਦੇ ਅਹਿਮ ਮੁੱਦਿਆਂ ਨੂੰ ਚੁੱਕਣ ਅਤੇ ਸੁਲਝਾਉਣ ਦਾ ਕੰਮ ਕਰਦੇ ਰਹਾਂਗੇ। ਰਾਜਸਥਾਨ ਹੀ ਨਹੀਂ ਸਗੋਂ ਪੂਰੇ ਦੇਸ਼ 'ਚ ਇਸ ਯੋਜਨਾ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।

Get the latest update about international news, check out more about cambridge university, latest news, Rahul gandhi & truescoop news

Like us on Facebook or follow us on Twitter for more updates.