ਵੁਹਾਨ ਤੋਂ ਦੁਨੀਆਭਰ 'ਚ ਕਿਵੇਂ ਫੈਲਿਆ ਕੋਰੋਨਾਵਾਇਰਸ? ਜਾਣੋ ਇਕ ਕਲਿੱਕ 'ਤੇ

ਦੁਨੀਆਭਰ 'ਚ ਕੋਰੋਨਾਵਾਇਰਸ ਦੀ ਦਹਿਸ਼ਤ ਨੇ ਲੋਕਾਂ ਦੇ ਸਾਹ ਸੁਕਾਏ ਹੋਏ ਹਨ। ਇਸ ਜਾਨਲੇਵਾ ਕੋਰੋਨਾਵਾਇਰਸ ਨੇ ਇਸ ਸਮੇਂ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਇਸ ਆਲਮੀ ਮਹਾਮਾਰੀ ਦੀ ਲਪੇਟ 'ਚ ਵਿਸ਼ਵ ਭਰ ਦੇ 7 ਲੱਖ...

ਵੁਹਾਨ— ਦੁਨੀਆਭਰ 'ਚ ਕੋਰੋਨਾਵਾਇਰਸ ਦੀ ਦਹਿਸ਼ਤ ਨੇ ਲੋਕਾਂ ਦੇ ਸਾਹ ਸੁਕਾਏ ਹੋਏ ਹਨ। ਇਸ ਜਾਨਲੇਵਾ ਕੋਰੋਨਾਵਾਇਰਸ ਨੇ ਇਸ ਸਮੇਂ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਇਸ ਆਲਮੀ ਮਹਾਮਾਰੀ ਦੀ ਲਪੇਟ 'ਚ ਵਿਸ਼ਵ ਭਰ ਦੇ 7 ਲੱਖ ਤੋਂ ਵੱਧ ਲੋਕ ਹਨ, ਜਦਕਿ ਲਗਭਗ 34 ਹਜ਼ਾਰ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਕੱਲੇ ਯੂਰਪ 'ਚ ਹੀ 20,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਅਤੇ ਸਪੇਨ 'ਚ ਇਕ ਦਿਨ 'ਚ 800-800 ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਇਸ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਦੁਨੀਆ ਦੀ ਲਗਭਗ ਇਕ-ਤਿਹਾਈ ਆਬਾਦੀ ਲੌਕਡਾਊਨ (ਤਾਲਾਬੰਦੀ) 'ਚ ਹੈ। ਅਜਿਹੇ 'ਚ ਸਾਰਿਆਂ ਦੇ ਦਿਮਾਗ 'ਚ ਸਵਾਲ ਹੈ ਕਿ ਇਹ ਵਾਇਰਸ ਕਿੱਥੋਂ ਆਇਆ? ਦਰਅਸਲ, ਚੀਨ ਦੇ ਵੁਹਾਨ ਸ਼ਹਿਰ 'ਚ ਝੀਂਗਾ (ਇਕ ਕਿਸਮ ਦੀ ਮੱਛੀ) ਵੇਚਣ ਵਾਲੀ 57 ਸਾਲਾ ਔਰਤ ਸਭ ਤੋਂ ਪਹਿਲਾਂ ਇਸ ਦੀ ਲਪੇਟ 'ਚ ਆਈ ਸੀ। ਵੁਹਾਨ ਉਹੀ ਜਗ੍ਹਾ ਹੈ ਜਿੱਥੋਂ ਵਾਇਰਸ ਫੈਲਣਾ ਸ਼ੁਰੂ ਹੋਇਆ ਅਤੇ ਅੱਜ ਇਹ ਦੁਨੀਆ ਦੇ ਵਿਸ਼ਵ ਦੇ 190 ਤੋਂ ਵੱਧ ਦੇਸ਼ਾਂ 'ਚ ਫੈਲ ਚੁੱਕਾ ਹੈ।

ਕੋਰੋਨਾਵਾਇਰਸ : ਮਹਿਲਾ ਨੇ ਮਾਰੀ ਛਿੱਕ ਤਾਂ ਦੁਕਾਨਦਾਰ ਨੇ ਡਰ ਨਾਲ ਸੁੱਟ ਦਿੱਤਾ 26 ਲੱਖ ਰੁਪਏ ਦਾ ਸਾਮਾਨ

ਇਕ ਮਹੀਨੇ ਤੋਂ ਵੱਧ ਲੰਬੇ ਸਮੇਂ ਤੱਕ ਚਲੇ ਇਲਾਜ ਤੋਂ ਬਾਅਦ ਠੀਕ ਹੋਈ ਔਰਤ ਨੇ ਇਹ ਭਰੋਸਾ ਪ੍ਰਗਟਾਇਆ ਹੈ ਕਿ ਜੇਕਰ ਚੀਨ ਦੀ ਸਰਕਾਰ ਨੇ ਛੇਤੀ ਕਾਰਵਾਈ ਕੀਤੀ ਹੁੰਦੀ ਤਾਂ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ। 'ਦੀ ਵਾਲ ਸਟ੍ਰੀਟ ਜਨਰਲ' ਨੇ ਵੇਈ ਗੁਇਜ਼ਿਆਨ (Wei 7uixian) ਦੀ ਪਛਾਣ ਕੋਰੋਨਾ ਦੇ ਪਹਿਲੇ ਮਰੀਜ਼ ਵਜੋਂ ਕੀਤੀ ਹੈ। ਔਰਤ ਨੂੰ ਪਿਛਲੇ ਸਾਲ 10 ਦਸੰਬਰ ਨੂੰ ਹਲਕਾ ਬੁਖਾਰ ਹੋਇਆ ਸੀ। ਉਦੋਂ ਉਹ ਹੁਨਾਨ ਦੀ ਸੀ-ਫੂਡ (ਸਮੁੰਦਰੀ ਭੋਜਨ) ਮਾਰਕੀਟ ਵਿਖੇ ਝੀਂਗਾ ਵੇਚ ਰਹੀ ਸੀ।

ਹੁਣ ਚਾਈਨੀਜ਼ ਨਹੀਂ ਖਾ ਸਕਣਗੇ ਜੰਗਲੀ ਕੀੜੇ-ਮਕੌੜੇ ਅਤੇ ਜਾਨਵਰ, ਪੜ੍ਹੋ ਪੂਰੀ ਖ਼ਬਰ

ਇਕ ਰਿਪੋਰਟ ਅਨੁਸਾਰ ਔਰਤ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਆਮ ਬੁਖਾਰ ਸੀ ਅਤੇ ਉਹ ਇਲਾਜ ਲਈ ਸਥਾਨਕ ਕਲੀਨਿਕ ਗਈ, ਜਿੱਥੇ ਉਸ ਨੂੰ ਟੀਕਾ ਲਗਾਇਆ ਗਿਆ। ਇਸ ਤੋਂ ਬਾਅਦ ਵੀ ਗੁਇਜ਼ਿਆਨ ਲਗਾਤਾਰ ਕਮਜ਼ੋਰੀ ਮਹਿਸੂਸ ਕਰ ਰਹੀ ਸੀ ਅਤੇ ਅਗਲੇ ਹੀ ਦਿਨ ਉਹ ਵੁਹਾਨ ਦੇ ਇਲੈਵੰਥ ਹਸਪਤਾਲ ਗਈ। ਸਿਹਤ 'ਚ ਕੋਈ ਸੁਧਾਰ ਨਾ ਹੋਣ ਕਾਰਨ ਗੁਇਜ਼ਿਆਨ 16 ਦਸੰਬਰ ਨੂੰ ਉਸ ਖੇਤਰ ਦੇ ਸਭ ਤੋਂ ਵੱਡੇ ਡਾਕਟਰੀ ਸਹੂਲਤਾਂ ਵਾਲੇ ਵੁਹਾਨ ਯੂਨੀਅਨ ਹਸਪਤਾਲ ਗਈ। ਯੂਨੀਅਨ ਹਸਪਤਾਲ ਵਿਖੇ ਗੁਇਜ਼ਿਆਨ ਨੂੰ ਦੱਸਿਆ ਗਿਆ ਕਿ ਉਸ ਦੀ ਬਿਮਾਰੀ ਦੁਰਲਭ ਸੀ ਅਤੇ ਹੁਨਾਨ ਸੂਬੇ ਤੋਂ ਇਸ ਤਰ੍ਹਾਂ ਦੇ ਲੱਛਣ ਵਾਲੇ ਬਹੁਤ ਸਾਰੇ ਲੋਕ ਹਸਪਤਾਲ 'ਚ ਪਹੁੰਚੇ ਸਨ। ਗੁਇਜ਼ਿਆਨ ਨੂੰ ਦਸੰਬਰ ਦੇ ਅਖੀਰ ਵਿੱਚ ਕੁਆਂਟਰੀਨ ਕੀਤਾ ਗਿਆ ਸੀ, ਜਦੋਂ ਡਾਕਟਰਾਂ ਨੇ ਪਾਇਆ ਕਿ ਇਹ ਇਕ ਕੋਰੋਨਾਵਾਇਰਸ ਹੈ ਅਤੇ ਉਨ੍ਹਾਂ ਨੇ ਇਸ ਨੂੰ ਸੀ-ਫੂਡ ਮਾਰਕੀਟ ਨਾਲ ਜੋੜਿਆ। ਹਵਾਲੇ ਤੋਂ ਕਿਹਾ ਕਿ ਇਹ ਨਵਾਂ ਕੋਰੋਨਾ ਵਾਇਰਸ ਮਨੁੱਖਾਂ ਲਈ 5ਵੀਂ ਸਭ ਤੋਂ ਵੱਡੀ ਮਹਾਮਾਰੀ ਬਣ ਸਕਦੀ ਹੈ।

ਚਾਈਨਾ ਤੋਂ ਆਇਆ ਇਕ ਹੋਰ ਨਵਾਂ ਜਾਨਲੇਵਾ ਵਾਇਰਸ, ਜੋ 1 ਨੂੰ ਚਾੜ ਚੁੱਕੈ ਮੌਤ ਦਾ ਘਾਟ

ਇਸ ਖ਼ਤਰਨਾਕ ਮਹਾਮਾਰੀ ਨਾਲ ਦੁਨੀਆ ਭਰ 'ਚ 19 ਜਨਵਰੀ ਤੱਕ 100 ਲੋਕ ਪ੍ਰਭਾਵਿਤ ਸਨ ਪਰ 30 ਮਾਰਚ ਸਵੇਰ ਤਕ ਇਹ ਆਂਕੜਾ 7,22,196 'ਤੇ ਪਹੁੰਚ ਗਿਆ। ਇਟਲੀ 'ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 10,000 ਤੋਂ ਪਾਰ ਪਹੁੰਚ ਗਈ ਹੈ। ਇਟਲੀ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਲੌਕਡਾਊਨ ਨੂੰ ਹੋਰ ਵਧਾ ਸਕਦੇ ਹਨ। ਅਮਰੀਕਾ 'ਚ 1,42,178 ਲੋਕ ਕੋਰੋਨਾ ਨਾਲ ਪੀੜਤ ਹਨ। ਇਨ੍ਹਾਂ 'ਚੋਂ 2484 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ 'ਚ 97,689 ਲੋਕ ਕੋਰੋਨਾ ਪਾਜੀਟਿਵ ਹਨ ਅਤੇ ਇਨ੍ਹਾਂ 'ਚੋਂ 10,779 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ 'ਚ 81,470 ਪਾਜੀਟਿਵ ਲੋਕਾਂ 'ਚੋਂ 3304 ਲੋਕਾਂ ਦੀ ਮੌਤ ਹੋ ਚੁੱਕੀ ਹੈ।

Get the latest update about Huanan Seafood Market, check out more about Internatioanl News, True Scoop News, Covid 19 & Wei Guixian

Like us on Facebook or follow us on Twitter for more updates.